ਸਿੱਖ ਔਰਤ ਦਾ ਨਿਵਕੇਲਾ ਉਪਰਾਲਾ ; ਜੂੜਾ ਸਜਾਉਣ ਵਾਲੇ ਬੱਚਿਆਂ ਲਈ ਤਿਆਰ ਕੀਤਾ ਖ਼ਾਸ ਹੈਲਮੇਟ

By  Ravinder Singh January 8th 2023 01:38 PM -- Updated: January 8th 2023 01:46 PM

Special Sikh Helmets Design : ਵਿਦੇਸ਼ਾਂ ਵਿਚ ਸਿੱਖਾਂ ਦੇ ਹੈਲਮੇਟ ਪਹਿਨਣ ਸਬੰਧੀ ਕਈ ਵਾਰ ਮਸਲੇ ਉੱਠਦੇ ਰਹੇ ਹਨ ਪਰ ਹੈਲਮੇਟ ਦੀ ਬਣਤਰ ਸਹੀ ਨਾ ਹੋਣ ਕਾਰਨ ਜੂੜਾ ਸਜਾਉਣ ਵਾਲੇ ਬੱਚਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।


ਇਸ ਸਭ ਦੇ ਦਰਮਿਆਨ ਕੈਨੇਡਾ ਦੇ ਓਟਾਰਿਓਂ ਸੂਬੇ ਦੀ ਇਕ ਸਿੱਖ ਔਰਤ ਨੇ ਜੂੜਾ ਸਜਾਉਣ ਵਾਲੇ ਬੱਚਿਆਂ ਲਈ ਇਕ ਖ਼ਾਸ ਤਰ੍ਹਾਂ ਦਾ ਹੈਲਮੇਟ ਤਿਆਰ ਕੀਤਾ ਹੈ। ਇਸ ਹੈਲਮੇਟ ਨੂੰ ਪਹਿਨ ਕੇ ਬੱਚੇ ਸਾਈਕਲਿੰਗ ਕਰ ਸਕਣਗੇ। ਓਟਾਰਿਓਂ ਦੀ ਟੀਨਾ ਸਿੰਘ ਨਾਂ ਦੀ ਸਿੱਖ ਔਰਤ ਨੇ ਬੱਚਿਆਂ ਲਈ ਵਿਸ਼ੇਸ਼ ਹੈਲਮੇਟ ਤਿਆਰ ਕੀਤਾ ਹੈ।

ਦਰਅਸਲ ਟੀਨਾ ਦੇ ਤਿੰਨ ਬੇਟਿਆਂ ਨੇ ਜਦੋਂ ਸਾਈਕਲ (ਬਾਈਕ) ਚਲਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਬਾਜ਼ਾਰ ਵਿਚ ਜੂੜਾ ਸਜਾਉਣ ਵਾਲੇ ਬੱਚਿਆਂ ਲਈ ਪਹਿਲਾਂ ਕੋਈ ਢੁੱਕਵਾਂ ਹੈਲਮੇਟ ਨਹੀਂ ਮਿਲਿਆ। ਉਸ ਦੇ ਬੱਚਿਆਂ ਨੂੰ ਬਾਜ਼ਾਰੂ ਹੈਲਮੇਟ ਪਹਿਨਣ ਵਿਚ ਭਾਰੀ ਦਿੱਕਤ ਦਾ ਸਾਹਣਾ ਕਰਨਾ ਪੈ ਰਿਹਾ ਸੀ।ਟੀਨਾ ਸਿੰਘ ਕਿਹਾ ਕਿ ਉਸ ਦੇ ਬੱਚਿਆਂ ਦੇ ਕੇਸ ਕਾਫੀ ਲੰਮੇ ਹਨ, ਇਸ ਲਈ ਜੂੜੇ ਨਾਲ ਸਿਰ ਉਤੇ ਕੁਝ ਵੀ ਠੀਕ ਨਹੀਂ ਬੈਠ ਰਿਹਾ ਸੀ। ਬਾਜ਼ਾਰ ਵਿਚੋਂ ਮਿਲੇ ਹੈਲਮੇਟਾਂ ਦੀ ਬਣਤਰ ਸਿੱਖ ਬੱਚਿਆਂ ਲਈ ਢੁੱਕਵੀਂ ਨਹੀਂ ਸੀ।


ਇਕ ਰਿਪੋਰਟ ਮੁਤਾਬਕ ‘ਟੀਨਾ ਨਿਰਾਸ਼ ਹੋ ਗਈ ਸੀ ਕਿ ਉਸ ਦੇ ਬੱਚਿਆਂ ਲਈ ਕੋਈ ਢੁੱਕਵਾਂ ਹੈਲਮੇਟ ਨਹੀਂ ਮਿਲ ਰਿਹਾ ਸੀ। ਇਸ ਪਿੱਛੋਂ ਟੀਨਾ ਨੇ ਦੋ ਸਾਲ ਤੋਂ ਜ਼ਿਆਦਾ ਸਮਾਂ ਕੰਮ ਕਰ ਕੇ ਖ਼ਾਸ ਹੈਲਮੇਟ ਤਿਆਰ ਕੀਤਾ। ਇਹ ਹੈਲਮੇਟ ਜੂੜਾ ਰੱਖਣ ਵਾਲਿਆਂ ਲਈ ਢੁੱਕਵਾਂ ਤੇ ਸੁਰੱਖਿਆ ਦੇ ਮੱਦੇਨਜ਼ਰ ਬਣਾਇਆ ਗਿਆ ਹੈ। ਟੀਨਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਪੰਜ ਸਾਲ ਤੋਂ ਵੱਧ ਉਮਰ ਦੇ ਬੱਚੇ ਸਾਈਕਲਾਂ, ਇਨਲਾਈਨ ਸਕੇਟਸ, ਕਿੱਕ ਸਕੂਟਰਾਂ ਤੇ ਸਕੇਟਬੋਰਡਿੰਗ ਲਈ ਵਰਤ ਸਕਦੇ ਹਨ। 

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਕਾਰ ਅਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ, ਗੱਡੀ ’ਚੋਂ ਤੇਜ਼ਧਾਰ ਹਥਿਆਰ ਵੀ ਬਰਾਮਦ

ਹੈਲਮੇਟ ਦਾ ਇਹ ਮਾਡਲ ਇਸ ਲਈ ਖ਼ਾਸ ਹੈ ਕਿ ਕਿਉਂਕਿ ਇਸ ਦੇ ਉਪਰਲੇ ਪਾਸੇ ਇਕ ਉੱਭਰਿਆ ਹੋਇਆ ਗੋਲ ਹਿੱਸਾ ਹੈ ਜਿਸ 'ਚ ਬੱਚੇ ਦੇ ਕੇਸ (ਜੂੜਾ) ਆਰਾਮ ਨਾਲ ਆ ਸਕਦੇ ਹਨ। ਇਸ ਹੈਲਮੇਟ ਨੂੰ ਕੌਮਾਂਤਰੀ ਟੈਸਟਿੰਗ ਕੰਪਨੀ ‘ਐੱਸਜੀਐੱਸ’ ਦਸੰਬਰ 'ਚ ਪਾਸ ਕਰ ਚੁੱਕੀ ਹੈ। 


 ਕਾਬਿਲੇਗੌਰ ਹੈ ਕਿ ਦਸਤਾਰ ਸਜਾਉਣ ਵਾਲੇ ਸਿੱਖਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਦੇਣ ਦਾ ਵਿਸ਼ਾ ਪਿਛਲੇ ਸਾਲਾਂ ਦੌਰਾਨ ਕਾਫ਼ੀ ਚਰਚਾ ਵਿਚ ਰਹਿ ਚੁੱਕਾ ਹੈ। ਓਂਟਾਰੀਓ ਨੇ 2018 ਵਿਚ ਦਸਤਾਰ ਸਜਾਉਣ ਵਾਲੇ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਦੇ ਦਿੱਤੀ ਸੀ। ਅਲਬਰਟਾ, ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਵੀ ਅਜਿਹੀ ਛੋਟ ਦੇ ਚੁੱਕੇ ਹਨ। 

Related Post