ਕੈਨੇਡਾ ਚ ਸਿੱਖ ਨੌਜਵਾਨ ਨਾਲ ਨਸਲੀ ਵਿਤਕਰਾ ! ਕਿਰਪਾਨ ਕਾਰਨ ਜਿੰਮ ਵਿਚੋਂ ਗੁਰਪ੍ਰਤਾਪ ਸਿੰਘ ਨੂੰ ਕੱਢਿਆ ਗਿਆ ਬਾਹਰ
Kirpan Controversy : ਕੈਨੇਡਾ (Canada) 'ਚ ਇੱਕ ਸਿੱਖ ਨੌਜਵਾਨ ਨਾਲ ਨਸਲੀ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੇ ਇੱਕ ਜਿੰਮ ਪ੍ਰਬੰਧਕਾਂ 'ਤੇ ਇਲਜ਼ਾਮ ਲਾਇਆ ਹੈ ਕਿ ਉਸ ਨੂੰ ਕਿਰਪਾਨ ਧਾਰਨ ਕੀਤੇ ਹੋਣ ਕਾਰਨ ਬਾਹਰ ਕੱਢ ਦਿੱਤਾ ਹੈ।
Kirpan Controversy : ਕੈਨੇਡਾ (Canada) 'ਚ ਇੱਕ ਸਿੱਖ ਨੌਜਵਾਨ ਨਾਲ ਨਸਲੀ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੇ ਇੱਕ ਜਿੰਮ ਪ੍ਰਬੰਧਕਾਂ 'ਤੇ ਇਲਜ਼ਾਮ ਲਾਇਆ ਹੈ ਕਿ ਉਸ ਨੂੰ ਕਿਰਪਾਨ ਧਾਰਨ ਕੀਤੇ ਹੋਣ ਕਾਰਨ ਬਾਹਰ ਕੱਢ ਦਿੱਤਾ ਹੈ। ਉਸ ਨੇ ਇਸ ਨੂੰ ਕੈਨੇਡਾ 'ਚ ਧਾਰਮਿਕ ਆਜ਼ਾਦੀ ਖਿਲਾਫ਼ ਅਤੇ ਨਸਲੀ ਵਿਤਕਰਾ ਦੱਸਿਆ ਹੈ।
ਸਿੱਖ ਟਿਕ ਟੌਕ ਇਨਫਲੂਐਂਸਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਕਸਰਤ ਲਈ ਓਂਟਾਰੀਓਸੂਬੇ ਦੇ ਵਿੰਡਸਰ ਸਥਿਤ 'ਗੁੱਡ ਲਾਈਫ਼ ਫਿਟਨੈਸ' ਜਿੰਮ ਵਿੱਚ ਲੱਗਿਆ ਹੋਇਆ ਹੈ, ਪਰ ਬੀਤੇ ਦਿਨ ਜਿੰਮ ਦੇ ਇੱਕ ਕਰਮਚਾਰੀ ਨੇ ਉਸ ਕੋਲ ਆ ਕੇ ਇਤਰਾਜ਼ ਪ੍ਰਗਟਾਇਆ। ਉਪਰੰਤ ਇੱਕ ਕਿਸੇ ਹੋਰ ਨੇ ਉਸ ਦੀ ਕਿਰਪਾਨ ਵੇਖ ਕੇ ਪ੍ਰਬੰਧਕਾਂ ਕੋਲ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਕਿਰਪਾਨ ਨੂੰ 'ਹਥਿਆਰ' ਕਰਾਰ ਦਿੰਦਿਆਂ ਉਸ ਨੂੰ ਤੁਰੰਤ ਜਿੰਮ ਵਿਚੋਂ ਬਾਹਰ ਜਾਣ ਲਈ ਕਹਿ ਦਿੱਤਾ।
ਪੜ੍ਹੋ... ਪਟਿਆਲਾ 'ਚ PMAY ਦੀ ਰਕਮ 'ਚ ਘੁਟਾਲਾ
ਵਾਇਰਲ ਹੋ ਰਹੀ ਵੀਡੀਓ
ਘਟਨਾ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ ਵਿੱਚ ਕਰਮਚਾਰੀ ਇਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਕਿਸੇ ਮੈਂਬਰ ਦੀ ਸ਼ਿਕਾਇਤ ਤੋਂ ਬਾਅਦ ਹੀ ਇਹ ਕਾਰਵਾਈ ਹੋਈ ਹੈ।
ਗੁਰਪ੍ਰਤਾਪ ਨੇ ਜਿੰਮ ਪ੍ਰਬੰਧਕਾਂ 'ਤੇ ਚੁੱਕੇ ਸਵਾਲ
ਸਿੱਖ ਨੌਜਵਾਨ ਨੇ ਜਿੰਮ ਪ੍ਰਬੰਧਕਾਂ ਦੇ ਵਿਵਹਾਰ 'ਤੇ ਸਵਾਲ ਚੁੱਕੇ ਹਨ। ਉਸ ਨੇ ਕਿਹਾ ਕਿ ਕੈਨੇਡਾ 'ਚ ਕਾਨੂੰਨ ਅਨੁਸਾਰ ਧਾਰਮਿਕ ਆਜ਼ਾਦੀ ਹੈ ਅਤੇ ਕਿਰਪਾਨ ਸਿੱਖ ਧਰਮ ਦਾ ਪਵਿੱਤਰ ਧਾਰਮਿਕ ਚਿੰਨ੍ਹ ਹੈ ਨਾ ਕਿ ਕੋਈ ਹਥਿਆਰ। ਉਸ ਨੇ ਕਿਹਾ ਕਿ ਉਸ ਨੂੰ ਸਿਰਫ਼ ਸਿੱਖ ਹੋਣ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿ ਨਸਲੀ ਵਿਤਕਰਾ ਹੈ।
ਉਧਰ, ਦੂਜੇ ਪਾਸੇ ਜਿੰਮ ਪ੍ਰਬੰਧਕਾਂ ਵੱਲੋਂ ਫਿਲਹਾਲ ਇਸ ਮਾਮਲੇ ਵਿੱਚ ਕੋਈ ਵੀ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ, ਪਰ ਕੈਨੇਡਾ ਸਮੇਤ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਘਟਨਾ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਅਤੇ ਕੈਨੇਡਾ ਸਰਕਾਰ ਨੂੰ ਮਾਮਲੇ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ।