Sin Tax: ਕੀ ਹੁੰਦਾ ਹੈ 'ਪਾਪ ਟੈਕਸ', ਜਾਣੋ ਕਿਉਂ ਜ਼ਰੂਰੀ ਹੈ ਪੂਰੀ ਦੁਨੀਆ 'ਚ ਲਗਾਉਣਾ?

By  KRISHAN KUMAR SHARMA January 30th 2024 04:36 PM

Sin Tax: 'ਪਾਪ ਟੈਕਸ' ਉਨ੍ਹਾਂ ਉਤਪਾਦਾਂ 'ਤੇ ਲਗਾਇਆ ਜਾਂਦਾ ਹੈ, ਜੋ ਸਮਾਜ ਲਈ ਨੁਕਸਾਨਦੇਹ ਸਮਝੇ ਜਾਂਦੇ ਹਨ। ਇਸ 'ਚ ਤੰਬਾਕੂ, ਜੂਆ, ਸ਼ਰਾਬ ਅਤੇ ਸਿਗਰਟ ਆਦਿ ਸ਼ਾਮਲ ਨਹੀਂ ਹਨ। ਦਸ ਦਈਏ ਕਿ ਪਾਪ ਟੈਕਸ ਲੋਕਾਂ ਨੂੰ ਸਮਾਜਿਕ ਤੌਰ 'ਤੇ ਨੁਕਸਾਨਦੇਹ ਗਤੀਵਿਧੀਆਂ 'ਚ ਹਿੱਸਾ ਲੈਣ ਤੋਂ ਰੋਕਣ ਲਈ ਲਾਗੂ ਕੀਤਾ ਜਾਂਦਾ ਹੈ, ਜਿਸ ਦੀ ਮਹੱਤਤਾ ਉਨ੍ਹਾਂ ਹਾਨੀਕਾਰਕ ਉਤਪਾਦਾਂ ਦੀ ਖਪਤ ਨੂੰ ਘੱਟ ਕਰਨਾ ਜਾਂ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਵਧੇਰੇ ਮਹਿੰਗਾ ਬਣਾ ਕੇ ਖਤਮ ਕਰਨਾ ਹੈ।

ਦੱਸਿਆ ਜਾ ਰਿਹਾ ਹੈ ਕਿ ਅਜਿਹੇ ਉਤਪਾਦ ਸਰਕਾਰਾਂ ਨੂੰ ਆਮਦਨ ਦਾ ਵਧੀਆ ਸਰੋਤ ਪ੍ਰਦਾਨ ਕਰਦੇ ਹਨ। ਦੱਸ ਦੇਈਏ ਕਿ ਮਾਰਚ 2019 'ਚ ਅਰਥਸ਼ਾਸਤਰੀ ਅਰਵਿੰਦ ਸੁਬਰਾਮਨੀਅਮ ਦੀ ਅਗਵਾਈ ਵਾਲੀ ਇੱਕ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਕਿ GST ਪ੍ਰਣਾਲੀ 'ਚ ਕੁਝ ਵਸਤਾਂ ਉੱਤੇ 40 ਫੀਸਦੀ ਪਾਪ ਟੈਕਸ ਲਗਾਇਆ ਜਾਣਾ ਚਾਹੀਦਾ ਹੈ।

ਇਹ ਟੈਕਸ ਪੂਰੀ ਦੁਨੀਆ 'ਚ ਲਗਾਇਆ ਜਾਂਦਾ ਹੈ

ਅਰਥ ਸ਼ਾਸਤਰ ਦੇ ਪਿਤਾਮਾ ਐਡਮ ਸਮਿਥ ਨੇ ਸੰਨ 1776 'ਚ ਲਿਖਿਆ ਹੈ ਕਿ ਸਿਗਰਟ, ਸ਼ਰਾਬ ਅਤੇ ਖੰਡ 'ਤੇ ਟੈਕਸ ਜਾਇਜ਼ ਸਨ। ਪਰ ਯੂਕੇ, ਸਵੀਡਨ ਅਤੇ ਕੈਨੇਡਾ ਵਰਗੇ ਦੇਸ਼ ਤੰਬਾਕੂ ਅਤੇ ਸ਼ਰਾਬ ਤੋਂ ਲੈ ਕੇ ਲਾਟਰੀਆਂ, ਜੂਏ ਅਤੇ ਬਾਲਣ ਤੱਕ ਬਹੁਤ ਸਾਰੇ ਉਤਪਾਦਾਂ ਅਤੇ ਸੇਵਾਵਾਂ 'ਤੇ ਪਾਪ ਟੈਕਸ ਲਗਾਉਂਦੇ ਹਨ, ਜਿਸ ਨਾਲ ਮਹੱਤਵਪੂਰਨ ਆਮਦਨ ਪੈਦਾ ਹੁੰਦੀ ਹੈ। ਦਸ ਦਈਏ ਕਿ ਮੈਕਸੀਕੋ ਨੇ 2013 'ਚ ਪਾਪ ਟੈਕਸ ਲਗਾਇਆ ਸੀ। ਭਾਰਤ 'ਚ ਸਿਗਰਟ 'ਤੇ 52.7 ਫੀਸਦੀ ਟੈਕਸ, ਬੀੜੀਆਂ 'ਤੇ 22 ਫੀਸਦੀ ਅਤੇ ਧੂੰਆਂ ਰਹਿਤ ਤੰਬਾਕੂ 'ਤੇ 63 ਫੀਸਦੀ ਟੈਕਸ ਲਗਾਇਆ ਜਾਂਦਾ ਹੈ।

ਇਹ ਕਿਉਂ ਜ਼ਰੂਰੀ ਹੈ?

ਇਸ ਟੈਕਸ ਦਾ ਮਹੱਤਵ ਇਹ ਹੈ ਕਿ ਸਿਹਤ ਲਈ ਉਨ੍ਹਾਂ ਹਾਨੀਕਾਰਕ ਵਸਤੂਆਂ ਨੂੰ ਇੰਨਾ ਮਹਿੰਗਾ ਬਣਾਉਣਾ ਕਿ ਸਮਝਦਾਰ ਖਪਤਕਾਰ ਆਪਣੀ ਆਦਤ ਛੱਡਣ ਲਈ ਮਜ਼ਬੂਰ ਹੋ ਜਾਣ। ਦਸ ਦਈਏ ਕਿ ਇਹ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨੂੰ ਵਧੇਰੇ ਟੈਕਸ ਅਦਾ ਕਰਨੇ ਪੈਣਗੇ, ਜਿਸ ਦੀ ਵਰਤੋਂ ਹੋਰ ਲੋਕ ਭਲਾਈ ਦੇ ਕੰਮਾਂ ਲਈ ਕੀਤੀ ਜਾ ਸਕਦੀ ਹੈ।

ਉਦਾਹਰਨ ਵੱਜੋਂ ਸਵੀਡਨ ਜੂਏ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਦੀ ਮਦਦ ਕਰਨ ਲਈ ਜੂਏ ਤੋਂ ਇਕੱਠੇ ਕੀਤੇ ਵਾਧੂ ਟੈਕਸਾਂ ਦੀ ਵਰਤੋਂ ਕਰਦਾ ਹੈ। ਕਿਉਂਕਿ ਤੰਬਾਕੂ ਜਾਂ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਦਿਲ ਦੇ ਦੌਰੇ, ਕੈਂਸਰ ਅਤੇ ਮੋਟਾਪੇ ਵਰਗੇ ਸਿਹਤ ਜੋਖਮਾਂ ਨੂੰ ਵਧਾਉਂਦਾ ਹੈ। ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪਾਪ ਟੈਕਸ ਨੁਕਸਾਨਦੇਹ ਉਤਪਾਦਾਂ ਦੀ ਖਪਤ ਨੂੰ ਘਟਾਉਣ 'ਚ ਸਫਲ ਰਹੇ ਹਨ ਅਤੇ ਰਾਜਾਂ ਨੂੰ ਵਾਧੂ ਟੈਕਸ ਤੋਂ ਕਾਫ਼ੀ ਪੂੰਜੀ ਪ੍ਰਾਪਤ ਹੋਈ ਹੈ।

ਪਾਪ ਟੈਕਸ ਦੇ ਖਿਲਾਫ ਆਲੋਚਨਾ

ਆਲੋਚਕਾਂ ਦਾ ਕਹਿਣਾ ਹੈ ਕਿ ਪਾਪ ਟੈਕਸ ਰਾਜ ਨੂੰ ਇਹ ਨਿਰਧਾਰਤ ਕਰਨ ਲਈ ਬੇਲੋੜੀ ਨੈਤਿਕ ਅਧਿਕਾਰ ਦੇ ਸਕਦੇ ਹਨ ਕਿ ਨਾਗਰਿਕਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਦਸ ਦਈਏ ਕਿ ਇਸ ਦੀ ਆਲੋਚਨਾ 'ਚ ਇਹ ਵੀ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਨੁਕਸਾਨ ਘੱਟ ਆਮਦਨ ਵਾਲੇ ਲੋਕਾਂ ਨੂੰ ਹੁੰਦਾ ਹੈ ਜਿਨ੍ਹਾਂ ਦੀ ਆਮਦਨ ਦਾ ਬਹੁਤਾ ਹਿੱਸਾ ਟੈਕਸ ਅਦਾ ਕਰਨ 'ਚ ਖਰਚ ਹੁੰਦਾ ਹੈ।

Related Post