PTC News
Search
🔍 Search

ਲੌਂਗੋਵਾਲ ਚ SLIET ਦੇ ਵਿਦਿਆਰਥੀ ਦੀ ਭੇਤਭਰੇ ਹਾਲਾਤਾਂ ਚ ਮਿਲੀ ਲਾ-ਸ਼, ਵਿਦਿਆਰਥੀਆਂ ਨੇ ਰੋਸ ਵੱਜੋਂ ਕਾਲਜ ਦੇ ਗੇਟ ਕੀਤੇ ਬੰਦ

SLIET Student Death : ਕਾਲਜ ਦੇ ਵਿਦਿਆਰਥੀਆਂ 'ਚ 22 ਸਾਲਾ ਸਾਥੀ ਵਿਦਿਆਰਥੀ ਦੀ ਲਾਸ਼ ਮਿਲਣ ਪਿੱਛੋਂ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਵਿਦਿਆਰਥੀਆਂ ਨੇ ਰੋਸ ਵੱਜੋਂ ਕਾਲਜ ਦੇ ਗੇਟ ਬੰਦ ਕਰ ਦਿੱਤੇ ਹਨ। ਵਿਦਿਆਰਥੀ ਆਯੂਸ਼ ਸਿੰਘ ਰਾਜਪੂਤ, ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

By  KRISHAN KUMAR SHARMA November 27th 2026 07:23 PM -- Updated: November 27th 2026 07:53 PM

SLIET Student Death : ਸੰਗਰੂਰ ਦੇ ਲੌਂਗੋਵਾਲ ਸਥਿਤੀ ਸੰਤ ਲੌਂਗੋਵਾਲ ਕਾਲਜ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੌਜੀ, ਦੇ ਇੱਕ ਵਿਦਿਆਰਥੀ ਦੀ ਭੇਤਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ ਹੈ। ਕਾਲਜ ਦੇ ਵਿਦਿਆਰਥੀਆਂ 'ਚ 22 ਸਾਲਾ ਸਾਥੀ ਵਿਦਿਆਰਥੀ ਦੀ ਲਾਸ਼ ਮਿਲਣ ਪਿੱਛੋਂ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਵਿਦਿਆਰਥੀਆਂ ਨੇ ਰੋਸ ਵੱਜੋਂ ਕਾਲਜ ਦੇ ਗੇਟ ਬੰਦ ਕਰ ਦਿੱਤੇ ਹਨ। ਵਿਦਿਆਰਥੀ ਆਯੂਸ਼ ਸਿੰਘ ਰਾਜਪੂਤ, ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

ਵਿਦਿਆਰਥੀ ਦੀ ਮੌਤ ਦੇ ਕਾਰਨਾਂ ਨੂੰ ਲੈ ਕੇ ਰਹੱਸ ਬਣਿਆ ਹੋਇਆ ਹੈ। ਵਿਦਿਆਰਥੀਆਂ ਨੇ ਲਾਸ਼ ਬਰਾਮਦ ਹੋਣ ਤੋਂ ਬਾਅਦ ਰੋਸ ਵੱਜੋਂ ਕਾਲਜ 'ਚ ਗੇਟਾਂ ਕੋਲ ਬੈਰੀਕੇਡ ਲਗਾ ਕੇ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਉਪਰੰਤ ਗੇਟ ਵੀ ਬੰਦ ਕਰ ਦਿੱਤਾ ਗਿਆ। ਵਿਦਿਆਰਥੀਆਂ ਨੇ ਕਿਹਾ ਕਿ ਆਯੁਸ਼ ਦਾ ਕਤਲ ਕੀਤਾ ਗਿਆ ਹੈ, ਜਦਕਿ ਕਾਲਜ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਵਿਦਿਆਰਥੀ ਦੀ ਮੌਤ ਸੰਸਥਾ ਤੋਂ ਬਾਹਰ ਹੋਈ ਹੈ।

ਵਿਦਿਆਰਥੀਆਂ ਨੇ ਗੁੱਸੇ ਵਿੱਚ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਕਰ ਦਿੱਤਾ ਸੀ। ਸਲਾਈਟ ਦੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਮ੍ਰਿਤਕ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਹੱਤਿਆ ਕੀਤੀ ਗਈ ਹੈ ਅਤੇ ਲਾਸ਼ ਨੂੰ ਕਿਸੇ ਹੋਰ ਥਾਂ ਤੋਂ ਘੜੀਸ ਕੇ ਇੱਥੇ ਸੁੱਟਿਆ ਗਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੰਸਥਾ ਦੇ ਸੀਸੀਟੀਵੀ ਕੈਮਰੇ ਵੀ ਲੰਮੇ ਸਮੇਂ ਤੋਂ ਬੰਦ ਪਏ ਹਨ।

ਲਾਸ਼ ਇੱਕ ਕਰੇੜ ਕੋਲੋਂ ਮਿਲੀ : ਪੁਲਿਸ ਅਧਿਕਾਰੀ

ਉਧਰ, ਐਸਐਚਓ ਗੁਲਾਬ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਕਾਲਜ ਦੇ ਅੰਦਰੋਂ ਨਹੀਂ, ਸਗੋਂ ਕਾਲਜ ਦੇ ਗੇਟ ਦੇ ਬਾਹਰ ਇੱਕ ਡਰੇਨ ਦੇ ਕੋਲੋਂ ਮਿਲੀ ਹੈ। ਉਨ੍ਹ ਕਿਹਾ ਕਿ ਅਸੀਂ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੇ ਹਾਂ ਅਤੇ ਉਸਦੇ ਪਰਿਵਾਰ ਨੂੰ ਸੁਨੇਹਾ ਲਗਾ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਬਿਹਾਰ ਤੋਂ ਪਰਿਵਾਰ ਆ ਰਿਹਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ।

ਖਬਰ ਅਪਡੇਟ ਜਰਾੀ...

ਇਹ ਵੀ ਪੜ੍ਹੋ...

ਜਲੰਧਰ 'ਚ ਵੱਡੇ ਨਸ਼ਾ ਤਸਕਰੀ ਮਡਿਊਲ ਦਾ ਪਰਦਾਫਾਸ਼ ! 22 ਸਾਲਾ ਨੌਜਵਾਨ 14 ਕਿਲੋ ਹੈਰੋਇਨ ਤੇ 4 ਪਿਸਤੌਲਾਂ ਸਮੇਤ ਗ੍ਰਿਫਤਾਰ

ਵੱਡੇ ਸਮਾਗਮਾਂ ਲਈ ਨਵਾਂ ਹੌਟਸਪਾਟ ਬਣਿਆ ਮੁਹਾਲੀ ! ਨਵੇਂ ਸਾਲ ਤੋਂ ਪਹਿਲਾਂ ਦਿਲਜੀਤ ਦੋਸਾਂਝ ਸਮੇਤ ਚਾਰ ਵੱਡੇ ਗਾਇਕਾਂ ਦੇ ਹੋਣਗੇ ਸ਼ੋਅ

ਇੰਟੈਲੀਜੈਂਸ ਦੀ ਵੱਡੀ ਕਾਰਵਾਈ, ਪਾਕਿਸਤਾਨ ਏਜੰਸੀ ISI ਦਾ ਜਾਸੂਸ ਗ੍ਰਿਫ਼ਤਾਰ

Related Post