Sikh pilgrims missing in Pakistan : ਸ੍ਰੀ ਨਨਕਾਣਾ ਸਾਹਿਬ ਲਈ ਗਏ ਜੱਥੇ ’ਚ 3 ਸਿੱਖ ਸ਼ਰਧਾਲੂ ਹੋਏ ਲਾਪਤਾ, ਭਾਲ ਜਾਰੀ
Sikh pilgrims missing in Pakistan : 22 ਨਵੰਬਰ ਨੂੰ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ 3 ਸ਼ਰਧਾਲੂਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਪਹੁੰਚੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਪੁਰਬ ਮਨਾਉਣ ਉਪਰੰਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਲੈ ਕੇ ਜਾਣਾ ਸੀ ਪਰੰਤੂ ਸ੍ਰੀ ਨਨਕਾਣਾ ਸਾਹਿਬ ਤੋਂ ਸ੍ਰੀ ਪੰਜਾ ਸਾਹਿਬ ਰਵਾਨਾ ਹੋਣ ਸਮੇਂ ਭਾਰਤੀ ਸਿੱਖ ਸ਼ਰਧਾਲੂਆਂ ਦੀਆਂ ਬੱਸਾਂ ਵਿੱਚੋਂ 3 ਸਿੱਖ ਸ਼ਰਧਾਲੂ ਲਾਪਤਾ ਪਾਏ ਗਏ।
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲਾਪਤਾ ਹੋਏ ਭਾਰਤੀ ਸ਼ਰਧਾਲੂ ਆਪਣੇ ਪੁਰਾਤਨ ਪਿੰਡ ਵੇਖਣ ਲਈ ਚਲੇ ਗਏ ਹੋਣਗੇ। ਕਿਉਂਕਿ ਪਿਛਲੇ ਜੱਥੇ ਵਿੱਚ ਵੀ ਇੱਕ ਬਜ਼ੁਰਗ ਇਸੇ ਤਰ੍ਹਾਂ ਹੀ ਸਿੱਖ ਜੱਥੇ ਵਿੱਚੋਂ ਗਾਇਬ ਹੋ ਗਿਆ ਸੀ ਅਤੇ ਉਹ ਆਪਣੇ ਪਿੰਡ ਵਿੱਚ ਰਹਿਣ ਉਪਰੰਤ ਜਿਸ ਦਿਨ ਜੱਥਾ ਲਾਹੌਰ ਤੋਂ ਭਾਰਤ ਆਉਣਾ ਸੀ, ਉਸ ਦਿਨ ਉਹ ਮਿਲ ਗਿਆ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਲਾਪਤਾ ਹੋਏ ਇਹ 3 ਸ਼ਰਧਾਲੂ ਵੀ ਸ਼ਾਇਦ ਪਾਕਿਸਤਾਨ ਵਿੱਚਲੇ ਆਪਣੇ ਜੱਦੀ ਪਿੰਡਾਂ 'ਚ ਆਪਣੇ ਬਜ਼ੁਰਗਾਂ ਦੇ ਘਰ ਜਾਂ ਆਪਣੇ ਬਚਪਨ ਦੀਆਂ ਹੋਰ ਯਾਦਗਾਰਾਂ ਨੂੰ ਵੇਖਣ ਲਈ ਚਲੇ ਗਏ ਹੋਣ I ਲਾਪਤਾ ਦੱਸੇ ਜਾ ਰਹੇ ਸ਼ਰਧਾਲੂਆਂ ਵਿੱਚ ਜਲੰਧਰ ਜ਼ਿਲ੍ਹੇ ਦੇ ਫਿਲੌਰ, ਤਰਨ ਤਾਰਨ ਅਤੇ ਅੰਮ੍ਰਿਤਸਰ ਦੇ ਵਸਨੀਕ ਸ਼ਾਮਲ ਹਨ।
ਇਹ ਵੀ ਪੜ੍ਹੋ :
ਜਾਣਕਾਰੀ ਮੁਤਾਬਕ ਗਾਇਬ ਹੋਏ ਸ਼ਰਧਾਲੂਆਂ ਦੀ ਪਹਿਚਾਣ ਬਿੱਕਰ ਸਿੰਘ ਪੁੱਤਰ ਗੁਰਦਾਸਰਾਮ ਵਾਸੀ ਖੋਖੇਵਾਲ, ਫਿਲੌਰ ਜਲੰਧਰ, ਵਿਕਰਮਜੀਤ ਸਿੰਘ ਪੁੱਤਰ ਕੁੰਦਨ ਵਾਸੀ ਗੁਰੂ ਨਾਨਕ ਕਾਲੋਨੀ ਤਰਨਤਾਰਨ ਅਤੇ ਹਰਪ੍ਰੀਤ ਸਿੰਘ ਪੁੱਤਰ ਕਵਲਜੀਤ ਸਿੰਘ ਵਾਸੀ ਸੁਲਤਾਨਵਿੰਡ ਅੰਮ੍ਰਿਤਸਰ ਵਜੋਂ ਹੋਈ ਹੈ I
ਅਜੇ ਤੱਕ ਲਾਪਤਾ ਹੋਏ ਸ਼ਰਧਾਲੂਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਲਾਪਤਾ ਹੋਣ ਦੇ ਕਾਰਨਾਂ ਬਾਰੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਵੀ ਪਤਾ ਨਹੀਂ ਲੱਗਿਆ ਕਿ ਉਹ ਆਪਣੀ ਮਰਜ਼ੀ ਨਾਲ ਵੱਖ ਹੋਏ ਹਨ ਜਾਂ ਕਿਸੇ ਹੋਰ ਕਾਰਨ ਕਰਕੇ ਲਾਪਤਾ ਹਨ। ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਇਸ ਘਟਨਾ ਨੇ ਧਾਰਮਿਕ ਯਾਤਰਾਵਾਂ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਪਾਕਿਸਤਾਨ ਦੀ ਧਾਰਮਿਕ ਯਾਤਰਾ ਦੌਰਾਨ ਕਿਸੇ ਸ਼ਰਧਾਲੂ ਦੇ ਲਾਪਤਾ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਿਛਲੇ ਸਾਲ, ਕਪੂਰਥਲਾ ਜ਼ਿਲ੍ਹੇ ਦੇ ਅਮਨੀਪੁਰ ਪਿੰਡ ਦੀ ਸਰਬਜੀਤ ਕੌਰ ਵੀ ਪਾਕਿਸਤਾਨ ਗਈ ਸੀ, ਪਰ ਉਹ ਆਪਣੇ ਜੱਥੇ ਨਾਲ ਵਾਪਸ ਨਹੀਂ ਪਰਤੀ। ਉਹ 4 ਨਵੰਬਰ, 2025 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (ਜਨਮ ਦਿਹਾੜੇ) ਦੇ ਮੌਕੇ 'ਤੇ ਪਾਕਿਸਤਾਨ ਗਈ ਸੀ।
- PTC NEWS