ਸੋਹਾਣਾ ਨਰਸ ਕਤਲ ਕਾਂਡ ਮਾਮਲਾ; ਮੁਅੱਤਲ ਪੁਲਿਸ ਮੁਲਾਜ਼ਮ ਦੀ ਸ਼ਮੂਲੀਅਤ ਆਈ ਸਾਹਮਣੇ

By  Jasmeet Singh November 22nd 2022 03:35 PM -- Updated: November 22nd 2022 04:18 PM

ਅੰਕੁਸ਼ ਮਹਾਜਨ, 22 ਨਵੰਬਰ: ਬੀਤੇ ਦਿਨੀਂ ਪਿੰਡ ਸੋਹਾਣਾ 'ਚ ਟੋਭੇ ਨੇੜੇ 23 ਸਾਲਾ ਨਸੀਬ ਨਾਂ ਦੀ ਲੜਕੀ ਦੀ ਲਾਸ਼ ਸ਼ੱਕੀ ਹਾਲਤ 'ਚ ਮਿਲੀ ਸੀ। ਉਸ ਲਾਸ਼ ਨੂੰ ਪੰਜਾਬ ਪੁਲਿਸ ਦਾ ਮੁਅੱਤਲ ਏ.ਐਸ.ਆਈ ਇੱਕ ਐਕਟਿਵਾ 'ਤੇ ਸੁੱਟ ਕੇ ਭੱਜਿਆ ਸੀ, ਮੁਅੱਤਲ ਕੀਤਾ ਗਿਆ ਇਹ ਏ.ਐਸ.ਆਈ ਫੇਜ਼-8 ਥਾਣੇ ਵਿੱਚ ਤਾਇਨਾਤ ਸੀ, ਜਿਸ 'ਤੇ ਹੋਰ ਵੀ ਅਪਰਾਧਿਕ ਮਾਮਲੇ ਦਰਜ ਹਨ। 

ਸੋਮਵਾਰ ਨੂੰ ਇਸ ਮਾਮਲੇ ਦੀ ਤਫਤੀਸ਼ ਦਰਮਿਆਨ ਸੋਹਾਣਾ ਪੁਲਿਸ ਦੇ ਹੱਥ ਇੱਕ ਸੀਸੀਟੀਵੀ ਫੁਟੇਜ ਲੱਗੀ ਜਿਸ ਵਿੱਚ ਇੱਕ ਨੌਜਵਾਨ ਅੱਗੇ ਬੈਠੀ ਲੜਕੀ ਦੇ ਨਾਲ ਐਕਟਿਵਾ 'ਤੇ ਆਉਂਦਾ ਦਿਖਾਈ ਦੇ ਰਿਹਾ ਹੈ। ਥਾਣਾ ਸੋਹਾਣਾ ਦੇ ਐਸ.ਐਚ.ਓ ਗੁਰਚਰਨ ਸਿੰਘ ਅਨੁਸਾਰ ਸੀਸੀਟੀਵੀ ਫੁਟੇਜ ਵਿੱਚ ਸਪੱਸ਼ਟਤਾ ਨਾ ਹੋਣ ਕਾਰਨ ਐਕਟਿਵਾ ਚਾਲਕ ਦੇ ਚਿਹਰੇ ਦੀ ਪਛਾਣ ਨਹੀਂ ਹੋ ਸਕੀ। ਜਿਸ ਤੋਂ ਬਾਅਦ ਚਿਹਰੇ ਦੀ ਪਛਾਣ ਲਈ ਮਾਹਿਰਾਂ ਦੀ ਮਦਦ ਲਈ ਗਈ। ਇਸ ਦੇ ਨਾਲ ਹੀ ਸੀਸੀਟੀਵੀ 'ਚ ਨਜ਼ਰ ਆ ਰਹੀ ਲੜਕੀ ਐਕਟਿਵਾ ਦੇ ਸਟੀਅਰਿੰਗ 'ਤੇ ਮੂੰਹ ਹੇਠਾਂ ਕਰ ਕਿਉਂ ਪਈ ਹੋਈ ਸੀ ਪੁਲਿਸ ਨੂੰ ਸਭ ਤੋਂ ਪਹਿਲਾਂ ਇਸੇ ਤੱਥ 'ਤੇ ਸ਼ੱਕ ਹੋਇਆ। ਫਿਰ ਇਹ ਨੌਜਵਾਨ ਉਸਨੂੰ ਛੱਪੜ ਦੇ ਕੋਲ ਪਹੁੰਚਿਆ 'ਤੇ ਉਸਨੂੰ ਉੱਥੇ ਸੁੱਟ ਉਥੋਂ ਦੀ ਫ਼ਰਾਰ ਹੋ ਗਿਆ।


ਪੋਸਟਮਾਰਟਮ ਰਿਪੋਰਟ ਵਿਚ ਇਹ ਤੱਥ ਵੀ ਸਾਹਮਣੇ ਆਇਆ ਕਿ ਨਸੀਬ ਦਾ ਗਲਾ ਘੋਟ ਕਿ ਉਸਦਾ ਕਤਲ ਕੀਤਾ ਗਿਆ ਸੀ। ਨਸੀਬ ਪੰਜਾਬ ਪੁਲਿਸ ਤੋਂ ਮੁਅੱਤਲ ਰਸ਼ਪਾਲ ਦੇ ਸੰਪਰਕ ਵਿਚ ਕਿਵੇਂ ਆਈ ਤੇ ਉਨ੍ਹਾਂ ਦੋਵਾਂ ਦਾ ਕੀ ਰਿਸ਼ਤਾ ਸੀ ਫਿਲਹਾਲ ਪੁਲਿਸ ਇਸਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਫਰਾਰ ਰਸ਼ਪਾਲ ਦੀ ਤਲਾਸ਼ ਵਿਚ ਲਗਾਤਾਰ ਇਲਾਕੇ 'ਚ ਛਾਪਪੇਮਾਰੀ ਵੀ ਕਰ ਰਹੀ। 

ਪੁਲਿਸ ਮੁਤਾਬਕ ਨਸੀਬ ਆਪਣੇ ਸ਼ਿਮਲਾ ਨਿਵਾਸੀ ਸਹੇਲੀ ਨਾਲ ਸੋਹਾਣਾ ਦੇ ਪੀਜੀ 'ਚ ਰਹਿੰਦੀ ਸੀ। ਉਸ ਨੇ ਆਪਣੀ ਸਹੇਲੀ ਨੂੰ ਦੱਸਿਆ ਸੀ ਕਿ ਉਸ ਦਾ ਕੋਈ ਰਿਸ਼ਤੇਦਾਰ ਬੀਮਾਰ ਹੈ, ਜਿਸ ਨੂੰ ਉਹ ਦਵਾਈ ਦੇਣ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਨਸੀਬ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਪੁਲਿਸ ਨੂੰ ਮ੍ਰਿਤਕ ਦੀ ਲਾਸ਼ ਕੋਲੋਂ ਉਸ ਦਾ ਮੋਬਾਈਲ ਫੋਨ ਬਰਾਮਦ ਹੋਇਆ ਸੀ, ਜਿਸ ਵਿੱਚ ਆਖਰੀ ਵਾਰ ਫੂਡ ਡਿਲੀਵਰੀ ਕਰਨ ਵਾਲੇ ਇੱਕ ਲੜਕੇ ਦਾ ਨੰਬਰ ਮਿਲਿਆ। 

ਇਹ ਵੀ ਪੜ੍ਹੋ: ਡਿਪੂ ਦਾ ਲਾਇਸੰਸ ਮੁਅੱਤਲ ਕਰਨ 'ਤੇ HC ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਪੁਲਿਸ ਮੁਤਾਬਕ ਨੌਜਵਾਨ ਨੇ ਪੁਲਿਸ ਕੋਲੋਂ ਆਪਣੇ ਬਿਆਨ ਦਰਜ ਕਰਵਾਏ ਜਿਸ ਵਿੱਚ ਉਸਨੇ ਕਿਹਾ ਕਿ ਉਹ ਲੜਕੀ ਦੇ ਸੰਪਰਕ ਵਿੱਚ ਸੀ ਪਰ ਉਹ ਪਿਛਲੇ ਤਿੰਨ ਦਿਨਾਂ ਤੋਂ ਉਸ ਦਾ ਫੋਨ ਨਹੀਂ ਚੁੱਕ ਰਹੀ ਸੀ। ਐਸ.ਐਚ.ਓ ਗੁਰਚਰਨ ਸਿੰਘ ਨੇ ਦੱਸਿਆ ਕਿ ਮਾਮਲਾ ਕਾਫੀ ਸ਼ੱਕੀ ਹੈ। ਜ਼ਿਕਰਯੋਗ ਹੈ ਕਿ ਨਸੀਬ ਦੀ ਲਾਸ਼ ਸੋਹਾਣਾ ਦੇ ਸ਼ੈੱਡ ਨੇੜੇ ਇਕ ਰਾਹਗੀਰ ਨੂੰ ਮਿਲੀ ਸੀ। ਜਿਨ੍ਹਾਂ ਨੇ ਇਸ ਸਬੰਧੀ ਪੁਲਿਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। 

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਨਸੀਬ ਅਸਲ ਵਿੱਚ ਅਬੋਹਰ ਦੀ ਰਹਿਣ ਵਾਲੀ ਸੀ। ਨਸੀਬ ਪੰਚਕੂਲਾ ਦੇ ਜਿੰਦਲ ਹਸਪਤਾਲ ਵਿੱਚ ਸਟਾਫ ਨਰਸ ਵਜੋਂ ਕੰਮ ਕਰਦੀ ਸੀ, ਇਸ ਤੋਂ ਪਹਿਲਾਂ ਉਹ ਮੁਹਾਲੀ ਦੇ ਗ੍ਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਕੰਮ ਕਰਦੀ ਸੀ। ਨਸੀਬ 15 ਦਿਨ ਪਹਿਲਾਂ ਮੋਹਾਲੀ ਆਈ ਸੀ ਅਤੇ ਪੀਜੀ ਵਿੱਚ ਰਹਿ ਰਿਹਾ ਸੀ।

Related Post