Sangrur ਜ਼ਿਲ੍ਹੇ ਦੀ ਮਿੱਟੀ ਦੇਸ਼ ’ਚੋਂ ਸਭ ਤੋਂ ਵੱਧ ਜ਼ਹਿਰੀਲੀ; ਯੂਰੀਆ ਖਾਦ ਦੇ ਇਸਤੇਮਾਲ ਲਈ ਦੇਸ਼ ਭਰ ਦੇ 100 ਟੌਪ ਜ਼ਿਲ੍ਹਿਆਂ ਦੀ ਲਿਸਟ ਜਾਰੀ
ਲਿਸਟ ਮੁਤਾਬਿਕ ਖਾਦ ਇਸਤੇਮਾਲ ਕਰਨ ਦੇ ਨਾਲ 95ਵੇਂ ਸਥਾਨ ’ਤੇ ਬਰਨਾਲਾ ਜ਼ਿਲ੍ਹਾ ਆਇਆ ਹੈ। ਇਨ੍ਹਾਂ ਹੀ ਨਹੀਂ ਲੁਧਿਆਣਾ ਚੌਥੇ ਸਥਾਨ ’ਤੇ, ਪਟਿਆਲਾ 8ਵੇਂ ਸਥਾਨ ਅਤੇ ਬਠਿੰਡਾ ਜ਼ਿਲ੍ਹਾ 9ਵੇਂ ਸਥਾਨ ’ਤੇ ਪਾਇਆ ਗਿਆ ਹੈ।
Sangrur News : ਸੰਗਰੂਰ ਜ਼ਿਲ੍ਹੇ ਦੀ ਮਿੱਟੀ ਦੇਸ਼ ’ਚੋਂ ਸਭ ਤੋਂ ਵੱਧ ਜ਼ਹਿਰੀਲੀ ਪਾਈ ਗਈ ਹੈ। ਦੱਸ ਦਈਏ ਕਿ ਯੂਰੀਆ ਖਾਦ ਦੇ ਇਸਤੇਮਾਲ ਲਈ ਟੌਪ ’ਤੇ ਜ਼ਿਲ੍ਹਾ ਸੰਗਰੂਰ ਆਇਆ ਹੈ। ਯੂਰੀਆ ਖਾਦ ਦੇ ਇਸਤੇਮਾਲ ਲਈ ਦੇਸ਼ ਭਰ ਦੇ 100 ਟੌਪ ਜ਼ਿਲ੍ਹਿਆਂ ਦੀ ਲਿਸਟ ਜਾਰੀ ਕੀਤੀ ਗਈ ਹੈ। ਜਿਸ ’ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ।
ਲਿਸਟ ਮੁਤਾਬਿਕ ਖਾਦ ਇਸਤੇਮਾਲ ਕਰਨ ਦੇ ਨਾਲ 95ਵੇਂ ਸਥਾਨ ’ਤੇ ਬਰਨਾਲਾ ਜ਼ਿਲ੍ਹਾ ਆਇਆ ਹੈ। ਇਨ੍ਹਾਂ ਹੀ ਨਹੀਂ ਲੁਧਿਆਣਾ ਚੌਥੇ ਸਥਾਨ ’ਤੇ, ਪਟਿਆਲਾ 8ਵੇਂ ਸਥਾਨ ਅਤੇ ਬਠਿੰਡਾ ਜ਼ਿਲ੍ਹਾ 9ਵੇਂ ਸਥਾਨ ’ਤੇ ਪਾਇਆ ਗਿਆ ਹੈ।
ਇਹ ਹਨ ਟੌਪ 10
- ਸੰਗਰੂਰ ਜ਼ਿਲ੍ਹੇ ਦੀ ਜਿੱਥੇ 2 ਲੱਖ 82 ਹਜਾਰ 800 ਮੈਟਰਿਕ ਟਨ ਯੂਰੀਆ ਖਾਦ
- ਦੂਜੇ ਨੰਬਰ ’ਤੇ ਉੱਤਰ ਪ੍ਰਦੇਸ਼ ਦਾ ਖੇੜੀ ਜਿਲ੍ਹਾ ਜਿੱਥੇ 2, 54 ਹਜਾਰ 170 ਮੈਟਰਿਕ ਟਨ
- ਤੀਜੇ ਨੰਬਰ ’ਤੇ ਉੱਤਰ ਪ੍ਰਦੇਸ਼ ਦਾ ਸਾਹ ਜਹਾਂਪੁਰ ਦ 2 ਲੱਖ 50 ਹਜਾਰ 944 ਮੈਟਰਿਕ ਟਨ
- ਚੌਥੇ ਨੰਬਰ ’ਤੇ ਲੁਧਿਆਣਾ 2, 45 ਹਜਾਰ 281 ਮੈਟਰਿਕ ਟਨ
- ਪੰਜਵੇਂ ਨੰਬਰ ’ਤੇ ਬਦਾਊਂ 2.28.353 ਮੈਟਰਿਕ ਟਨ
- ਛੇਵੇਂ ਨੰਬਰ ’ਤੇ ਹਰਿਆਣਾ ਦਾ ਸਿਰਸਾ 2.24.988 ਮੈਟਰਿਕ ਟਨ
- ਸੱਤਵੇਂ ਨੰਬਰ ’ਤੇ ਗੁਜਰਾਤ ਦਾ ਬਨਸ ਕੈਂਠਾ 2.22.287 ਮੈਟਰਿਕ ਟਨ
- ਅੱਠਵੇਂ ਨੰਬਰ ’ਤੇ ਪਟਿਆਲਾ 2.19.692 ਮੈਟਰਿਕ ਟਨ
- ਨੌਵੇਂ ਨੰਬਰ ’ਤੇ ਬਠਿੰਡਾ 2.15.638 ਮੈਟਰਿਕ ਟਨ
- ਦਸਵੇਂ ਨੰਬਰ ’ਤੇ ਉੱਤਰ ਪ੍ਰਦੇਸ਼ ਦਾ ਹਰਦੋਈ ਜ਼ਿਲ੍ਹਾ ਸ਼ਾਮਲ ਹੈ 2.08.283 ਮੈਟਰਿਕ ਟਨ
ਹਾਲਾਂਕਿ ਗੱਲ ਕੀਤੀ ਜਾਵੇ ਤਾਂ ਡੀਏਪੀ ਖਾਦ ਦੇ ਵਰਤੋਂ ਵਿੱਚ ਦੇਸ਼ ਦੇ ਦੂਜੇ ਸੂਬਿਆਂ ਦੇ ਨਾਲੋਂ ਪੰਜਾਬ ਦੀ ਹਾਲਾਤ ਥੋੜੇ ਸੁਧਰੇ ਨੇ ਜਿੱਥੇ ਲੁਧਿਆਣਾ 13ਵੇਂ ਨੰਬਰ ਅਤੇ ਸੰਗਰੂਰ 22ਵੇਂ ਨੰਬਰ ’ਤੇ ਹੈ।
ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਸਾਲ ਦੇ ਵਿੱਚ 6 ਬੈੱਗ ਯੂਰੀਆ ਖਾਦ ਦੇ ਇਸਤੇਮਾਲ ਹੁੰਦੇ ਹਨ ਯਾਨਿ ਕਿ ਤਿੰਨ ਕੁਇੰਟਲ ਉਹਨਾਂ ਦਾ ਕਹਿਣਾ ਕਿ ਜਦੋਂ ਫਸਲ ਥੋੜੀ ਕਮਜ਼ੋਰ ਹੁੰਦੀ ਹੈ ਤਾਂ ਕਿਸਾਨ ਇੱਕ ਯੂਰੀਆ ਖਾਦ ਦਾ ਖੇਤ ਵਿੱਚ ਆਉਂਦਾ ਹੈ ਤਾਂ ਜੋ ਫਸਲ ਵੀ ਚੰਗੀ ਹੋ ਜਾਂਦੀ ਹੈ ਤੇ ਝਾੜ ਵੀ ਵਧੀਆ ਹੋ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਇਸਤੇਮਾਲ ਹੋਰ ਵੀ ਜਿਆਦਾ ਹੁੰਦਾ ਸੀ। ਹੌਲੀ-ਹੌਲੀ ਇਸ ਦਾ ਇਸਤੇਮਾਲ ਘਟਾ ਰਹੇ ਪਰ ਉਨ੍ਹਾਂ ਨੇ ਸਰਕਾਰ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਉੱਪਰ ਬੋਲ ਦੇ ਹੋਏ ਕਿਹਾ ਕਿ ਸਾਡੇ ਬਜ਼ੁਰਗ ਆਪਣੇ ਖੇਤਾਂ ਦੇ ਵਿੱਚ ਕੋਈ ਵੀ ਯੂਰੀਆ ਡੀਏਪੀ ਖਾਦ ਦਾ ਇਸਤੇਮਾਲ ਨਹੀਂ ਕਰਦੇ ਸੀ ਇਹ ਇਸਤੇਮਾਲ ਵੀ ਇਹਨਾਂ ਨੇ ਹੀ ਕਰਨਾ ਸ਼ੁਰੂ ਕਰਵਾਇਆ ਪਹਿਲਾਂ ਸਾਡੇ ਜਮੀਨਾਂ ਨੂੰ ਇਸ ਦੀ ਆਦਤ ਨਹੀਂ ਸੀ।
ਦੂਜੇ ਪਾਸੇ ਸੰਗਰੂਰ ਦੇ ਚੀਫ ਐਗਰੀਕਲਚਰ ਡਾਕਟਰ ਧਰਮਿੰਦਰਜੀਤ ਸਿੰਘ ਸਿੱਧੂ ਕਹਿੰਦੇ ਹਨ ਕਿ ਇਹ 2025 ਸਾਲ ਦਾ ਅੰਕੜਾ ਹੈ ਉਨ੍ਹਾਂ ਕਿਹਾ ਇਹਦੇ ਵਿੱਚ ਵੱਡਾ ਕਾਰਨ ਇੱਕ ਇਹ ਹੈ ਕਿ ਸਾਡੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਇਸ ਵਾਰ ਮੱਕੀ ਦੀ ਖੇਤੀ ਜਿਆਦਾ ਕਿਸਾਨਾਂ ਵੱਲੋਂ ਕੀਤੀ ਗਈ ਹੈ ਤਾਂ ਕਿਸਾਨ ਇੱਕ ਸਾਲ ਦੇ ਵਿੱਚ ਇੱਕ ਖੇਤ ਵਿੱਚੋਂ ਤਿੰਨ ਫਸਲਾਂ ਲੈਂਦੇ ਹਨ ਅਤੇ ਇਸ ਲਈ ਵੀ ਯੂਰੀਆ ਖਾਦ ਦੀ ਵਰਤੋਂ ਜਿਆਦਾ ਹੋ ਰਹੀ ਹੈ। ਦੂਜਾ ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ 110 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਸਿਫਾਰਿਸ਼ ਕੀਤੀ ਜਾਂਦੀ ਆ ਪਰ ਇਸਤੇਮਾਲ ਉਸਦਾ 250 ਕਿਲੋ ਤੋਂ ਜਿਆਦਾ ਹੋ ਰਿਹਾ ਹੈ।
ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕੇਂਦਰੀ ਖਾਦ ਅਤੇ ਰਸਾਇਣ ਵਿਭਾਗ ਵੱਲੋਂ ਇੱਕ ਡੀਓ ਲੈਟਰ ਜਾਰੀ ਹੋਇਆ ਹੈ, ਜਿਹਦੇ ਹਿਸਾਬ ਦੇ ਨਾਲ ਉਨ੍ਹਾਂ ਵੱਲੋਂ ਜਿਲ੍ਹੇ ਦੇ ਖੇਤੀਬਾੜੀ ਵਿਭਾਗ ਐਸਡੀਐਮ ਤਹਿਸੀਲਦਾਰਾਂ ਦੇ ਨਾਲ ਬੈਠਕ ਕੀਤੀ ਗਈ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਖਾਦ ਦਾ ਇਸਤੇਮਾਲ ਘੱਟ ਹੋਵੇ ਖਾਸ ਤੌਰ ’ਤੇ ਉਨ੍ਹਾਂ ਵਿਭਾਗਾਂ ਨੂੰ ਵੀ ਕਿਹਾ ਗਿਆ, ਜਿਨ੍ਹਾਂ ਦਾ ਰਾਬਤਾ ਸਿੱਧਾ ਕਿਸਾਨਾਂ ਦੇ ਨਾਲ ਰਹਿੰਦਾ ਹੈ ਕਿ ਉਹ ਵੀ ਕਿਸਾਨਾਂ ਨੂੰ ਜਾਗਰੂਕ ਕਰਨ ਕਿਉਂਕਿ ਖਾਦਾਂ ਦਾ ਜਿਆਦਾ ਇਸਤੇਮਾਲ ਉਹਨਾਂ ਦੇ ਖੇਤ ਲਈ ਵੀ ਹਾਨੀਕਾਰਕ ਹੈ।