ਲੁਧਿਆਣਾ 'ਚ ATM ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ ਭਾਜਪਾ ਆਗੂ ਦਾ ਪੁੱਤਰ ਗ੍ਰਿਫ਼ਤਾਰ

By  Pardeep Singh November 18th 2022 03:45 PM -- Updated: November 18th 2022 03:53 PM

ਲੁਧਿਆਣਾ : ਲੁਧਿਆਣਾ 'ਚ ATM ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ ਭਾਜਪਾ ਆਗੂ ਦਾ ਪੁੱਤਰ ਗ੍ਰਿਫ਼ਤਾਰ ਕੀਤਾ ਗਿਆ ਹੈ। FIR ਨੰਬਰ 240/22 ਅਧੀਨ 380, 511 IPC ਅਤੇ 25, 27 ਅਸਲਾ ਐਕਟ ਮਿਤੀ 6/11/2022 ਥਾਣਾ  ਫੋਕਲ ਪੁਆਇੰਟ ਵਿਖੇ ਮਾਮਲਾ ਦਰਜ ਕੀਤਾ ਗਿਆ। ਏਟੀਐਮ ਦੀ ਸੀਸੀਟੀਵੀ ਫੁਟੇਜ ਵਿੱਚ ਦੋਵੇਂ ਮੁਲਜ਼ਮ ਹਥਿਆਰਾਂ ਸਮੇਤ ਦੇਖੇ ਜਾ ਸਕਦੇ ਹਨ।


ਦੱਸ ਦੇਈਏ ਕਿ ਉਦੈ ਰਾਜ ਸਿੰਘ ਨੇ ਅੰਮ੍ਰਿਤਰਾਜ ਸਿੰਘ ਨਾਲ ਮਿਲ ਕੇ ਹੌਂਡਾ ਸਿਟੀ ਕਾਰ ਦੀ ਨੰਬਰ ਪਲੇਟ ਉਤਾਰ ਦਿੱਤੀ ਇਸ ਤੋਂ ਬਾਅਦ ਏਟੀਐਮ ਵੱਲ ਪਿਸਤੌਲ ਤਾਣ ਲਈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਪੁਲਿਸ ਟੀਮ ਉਦੈ ਨੂੰ ਫੜਨ ਗਈ ਤਾਂ ਉਹ ਲਗਭਗ ਆਪਣੀ ਬੀਐਮਡਬਲਯੂ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਦੇਰ ਰਾਤ ਵੀ ਫੜੇ ਜਾਣ 'ਤੇ ਉਨ੍ਹਾਂ ਨੇ ਪੁਲਿਸ ਟੀਮ 'ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਮੁਲਜ਼ਮਾਂ ਦੀ ਪਛਾਣ ਉਦੈ ਰਾਜ ਸਿੰਘ ਗਰੇਵਾਲ ਪੁੱਤਰ ਸੁਖਵਿੰਦਰ ਸਿੰਘ ਗਰੇਵਾਲ ਪਿੰਡ ਭੁਖੜੀ ਵਜੋਂ ਹੋਈ ਹੈ। ਦੂਜਾ ਮੁਲਜ਼ਮ ਅੰਮ੍ਰਿਤਰਾਜ ਸਿੰਘ ਪੁੱਤਰ ਜਗਜੀਤ ਸਿੰਘ ਪਿੰਡ ਧੌਲਾ ਵਜੋਂ ਪਛਾਣ ਹੋਈ ਹੈ।
ਉਧਰ ਭਾਜਪਾ ਆਗੂ ਨੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਪੁਲਿਸ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰੇ ਅਤੇ ਮੈਂ ਦੋਸ਼ੀਆਂ ਦੀ ਕੋਈ ਪੈਰਵੀ ਨਹੀਂ ਕਰਾਂਗਾ। ਉਦੇਰਾਜ ਸਿੰਘ ਨੂੰ ਉਸਦੀ ਮਾਂ ਜਸਵੀਰ ਕੌਰ ਚੱਬਾ ਨੇ ਵਿਗਾੜਿਆ ਹੋਇਆ ਸੀ।ਇਨਾਂ ਦੀਆਂ ਹਰਕਤਾਂ ਦੇਖ ਕੇ ਮੈਂ ਇਨ੍ਹਾਂ ਨੂੰ 3 ਫਰਵਰੀ 2015 ਵਿੱਚ ਬੇਦਖਲ ਕਰ ਦਿੱਤਾ ਸੀ। 

Related Post