Sports News: ਧੋਨੀ ਅਤੇ ਜਡੇਜਾ ਦੇ ਦਰਮਿਆਨ ਕੀ ਹੈ ਮਸਲਾ, ਸੀਐਸਕੇ ਦੀ ਮੈਨਜਮੈਂਟ ਨੇ ਤੋੜੀ ਚੁੱਪੀ

ਸੀਐਸਕੇ ਦੀ ਮੈਨਜਮੈਂਟ ਨੇ ਪਹਿਲੀ ਵਾਰ ਧੋਨੀ ਅਤੇ ਜਡੇਜਾ ਦੇ ਵਿਚਕਾਰ ਚੱਲ ਰਹੇ ਵਿਵਾਦ ਤੇ ਚੁੱਪੀ ਤੋੜਦਿਆਂ ਸੱਚ ਤੋਂ ਵਾਕਿਫ਼ ਕਰਵਾਇਆ ਹੈ।

By  Shameela Khan June 22nd 2023 01:50 PM -- Updated: June 22nd 2023 02:19 PM

 

Dhoni vs Jadeja: ਸੀਐਸਕੇ ਦੀ ਮੈਨਜਮੈਂਟ ਨੇ ਪਹਿਲੀ ਵਾਰ ਧੋਨੀ ਅਤੇ ਜਡੇਜਾ ਦੇ ਵਿਚਕਾਰ ਚੱਲ ਰਹੇ ਵਿਵਾਦ ਤੇ  ਚੁੱਪੀ ਤੋੜਦਿਆਂ ਸੱਚ ਤੋਂ ਵਾਕਿਫ਼ ਕਰਵਾਇਆ ਹੈ।ਇੰਡੀਅਨ ਪ੍ਰੀਮੀਅਮ ਲੀਗ(ਆਈ ਪੀ ਐਲ) ਦੇ  ਸੀਜ਼ਨ 16 ਵਿੱਚ ਚੇੱਨਈ ਸੁਪਰਕਿੰਗ ਨੇ ਪੰਜਵੀਂ ਵਾਰ ਖ਼ਿਤਾਬ ਆਪਣੇ ਨਾਮ ਕੀਤਾ, ਪ੍ਰੰਤੂ ਨਾਲ ਹੀ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਜਿਹੇ ਸਵਾਲ ਖੜੇ ਹੋ ਗਏ ਜਿਸਨੇ ਕੀਤੇ ਨਾ ਕੀਤੇ ਸੀਐਸਕੇ ਦੇ ਫੈਂਸ ਨੂੰ ਨਿਰਾਸ਼ ਕਰ ਦਿੱਤਾ, ਕਿ ਕਪਤਾਨ ਧੋਨੀ ਅਤੇ ਖ਼ਿਤਾਬੀ ਨਾਇਕ ਰਵਿੰਦਰ ਜਡੇਜਾ ਦਰਮਿਆਨ ਕੋਈ ਵਿਵਾਦ ਚਲ ਰਿਹਾ? ਇਸ ਸਵਾਲ ਦੇ ਉੱਪਰ ਸੀਐਸਕੇ ਨੇ ਚੁੱਪੀ ਤੋੜ ਲਈ ਅਤੇ ਫੈਂਸ ਨੂੰ ਸੱਚ ਤੋਂ ਜਾਣੂ ਕਰਵਾ ਦਿੱਤਾ।

ਦਰਅਸਲ ਇਹ ਮਾਮਲਾ ਉਸ ਵੇਲੇ  ਭਖਿਆ, ਜਦੋਂ ਪਿਛਲੇ ਸਾਲ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਜਡੇਜਾ ਨੂੰ ਕਪਤਾਨ ਬਣਾਇਆ ਗਿਆ, ਅਤੇ ਮਿਡ ਸੀਜ਼ਨ ਦੇ ਵਿੱਚ ਖ਼ਰਾਬ ਕਾਰਗੁਜ਼ਾਰੀ ਦੇ ਚਲਦਿਆਂ ਉਹਨਾਂ ਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ। ਜਿਸ ਤੋ ਬਾਅਦ ਜਡੇਜਾ ਨੇ ਸੀਐਸਕੇ ਤੋਂ ਵੱਖ ਹੋਣ ਦਾ ਪੂਰਾ ਮਨ ਬਣਾ ਲਿਆ। ਇੰਨ੍ਹਾਂ ਹੀ ਨਹੀਂ ਉਹਨਾਂ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਉੱਤੇ ਸੀਐਸਕੇ ਨਾਲ ਜੁੜੀਆਂ ਸਭ ਯਾਦਾਂ ਨੂੰ ਵੀ ਮਿਟਾ ਦਿੱਤਾ ਸੀ। ਦੱਸ ਦੇਈਏ ਕਿ ਇਸ ਤੋਂ ਬਾਅਦ ਸੀਐਸਕੇ ਦਾ ਮੈਨਜਮੈਂਟ ਉਹਨਾਂ ਨੂੰ ਰਾਜ਼ੀ ਕਰਨ ਵਿੱਚ ਕਮੀਆਬ ਰਿਹਾ।         




ਸੀਐਸਕੇ ਦੇ ਸੀਈਓ ਨੇ ਇਸ ਮਾਮਲੇ ਦਾ ਕਿੱਤਾ ਖ਼ੁਲਾਸਾ:

ਸੀਐਸਕੇ ਦੇ ਸੀਈਓ ਕਾਸ਼ੀ ਵਿਸ਼ਵਨਾਥ ਨੇ ਇਸ ਮਾਮਲੇ ਤੇ ਸਫ਼ਾਈ ਦਿੰਦਿਆਂ ਕਿਹਾ "ਜਡੇਜਾ ਦੇ ਮਨ ਅੰਦਰ ਧੋਨੀ ਦੇ ਪ੍ਰਤੀ ਪੂਰਾ ਆਦਰ ਹੈ, ਦੋਹਾਂ ਦਰਮਿਆਨ ਕੋਈ ਮਸਲਾ ਨਹੀਂ ਹੈ, ਜਡੇਜਾ ਨੇ ਪੂਰੇ ਸੀਜਨ ਬੇਹਤਰੀਨ ਗੇਂਦਬਾਜ਼ੀ ਕਿੱਤੀ, ਅਤੇ ਬੱਲੇਬਾਜ਼ੀ ਵਿੱਚ ਵੀ ਜਦ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ,ਜਡੇਜਾ ਨੇ ਕਦੇ ਵੀ ਧੋਨੀ ਨੂੰ ਲੈਕੇ ਕੋਈ ਸ਼ਿਕਾਇਤ ਨਹੀਂ ਕਿੱਤੀ "

 ਆਈਪੀਐਲ 16 ਦਾ ਖ਼ਿਤਾਬ ਹਾਸਿਲ ਕਰਨ ਤੋਂ ਬਾਅਦ ਜਡੇਜਾ ਨੇ ਸਭ ਤੋਂ ਪਹਿਲਾਂ ਜਾਕੇ ਧੋਨੀ ਨੂੰ ਹੀ ਗਲੇ ਲਗਾਇਆ ਸੀ ਅਤੇ ਟਰਾਫ਼ੀ ਲੈਂਦੇ ਵਕ਼ਤ ਵੀ ਧੋਨੀ ਨੇ ਜਡੇਜਾ ਨੂੰ ਸਟੇਜ ਤੇ ਬੁਲਾਇਆ ਸੀ। ਜਿਸ ਤੋਂ ਇਹ ਸਾਫ ਜ਼ਾਹਿਰ ਹੁੰਦਾ ਕਿ ਉਹਨਾਂ ਦੋਵਾਂ ਵਿਚਕਾਰ ਅਜਿਹਾ ਕੋਈ ਵਿਵਾਦ ਨਹੀਂ ਚੱਲ ਰਿਹਾ ਅਤੇ ਉਹਨਾਂ ਦਰਮਿਆਨ ਸਭ ਕੁਝ ਠੀਕ ਹੈ। 

ਇਹ ਵੀ ਪੜ੍ਹੋ: Nahida khan: ਪਾਕਿਸਤਾਨੀ ਬੱਲੇਬਾਜ਼ ਨਾਹਿਦਾ ਖਾਨ ਨੇ ਕ੍ਰਿਕਟ ਤੋਂ ਲਿਆ ਸੰਨਿਆਸ


Related Post