Asia Cup Final 2023: ਸ਼੍ਰੀਲੰਕਾ ਆਖਰੀ ਗੇਂਦ 'ਤੇ 2 ਦੌੜਾਂ ਬਣਾ ਫਾਈਨਲ 'ਚ ਪਹੁੰਚਿਆ, 17 ਸਤੰਬਰ ਨੂੰ ਭਾਰਤ ਨਾਲ ਮੁਕਾਬਲਾ

ਸ਼੍ਰੀਲੰਕਾ ਨੇ ਏਸ਼ੀਆ ਕੱਪ-2023 ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਟੀਮ ਨੇ ਵੀਰਵਾਰ ਰਾਤ ਨੂੰ ਸੁਪਰ-4 ਦੇ ਰੋਮਾਂਚਕ ਮੈਚ 'ਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ।

By  Aarti September 15th 2023 11:41 AM

IND vs SL Asia Cup Final 2023: ਸ਼੍ਰੀਲੰਕਾ ਨੇ ਏਸ਼ੀਆ ਕੱਪ-2023 ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਟੀਮ ਨੇ ਵੀਰਵਾਰ ਰਾਤ ਨੂੰ ਸੁਪਰ-4 ਦੇ ਰੋਮਾਂਚਕ ਮੈਚ 'ਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ। ਦੱਸ ਦਈਏ ਕਿ ਸ਼੍ਰੀਲੰਕਾ ਨੂੰ ਆਖਰੀ 2 ਗੇਂਦਾਂ 'ਤੇ 6 ਦੌੜਾਂ ਦੀ ਲੋੜ ਸੀ। ਚਰਿਥ ਅਸਾਲੰਕਾ ਨੇ ਅਗਲੀ ਗੇਂਦ 'ਤੇ ਚੌਕਾ ਜੜਿਆ ਅਤੇ ਆਖਰੀ ਗੇਂਦ 'ਤੇ 2 ਦੌੜਾਂ ਲੈ ਕੇ ਟੀਮ ਨੂੰ ਰੋਮਾਂਚਕ ਜਿੱਤ ਦਿਵਾਈ।

ਦੱਸ ਦਈਏ ਕਿ ਟੀਮ 11ਵੀਂ ਵਾਰ ਵਨਡੇ ਏਸ਼ੀਆ ਕੱਪ ਦੇ ਫਾਈਨਲ 'ਚ ਪਹੁੰਚੀ ਹੈ। ਕੋਲੰਬੋ ਵਿੱਚ 17 ਸਤੰਬਰ ਨੂੰ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਵਿੱਚ ਸ੍ਰੀਲੰਕਾ ਦਾ ਸਾਹਮਣਾ ਭਾਰਤ ਨਾਲ ਹੋਵੇਗਾ।

ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 42 ਓਵਰਾਂ 'ਚ 7 ਵਿਕਟਾਂ 'ਤੇ 252 ਦੌੜਾਂ ਬਣਾਈਆਂ। ਡੀਐਲਐਸ ਵਿਧੀ ਤਹਿਤ ਸ੍ਰੀਲੰਕਾ ਨੂੰ ਸਿਰਫ਼ 252 ਦੌੜਾਂ ਦਾ ਟੀਚਾ ਮਿਲਿਆ। ਸ਼੍ਰੀਲੰਕਾ ਨੇ 42 ਓਵਰਾਂ 'ਚ 8 ਵਿਕਟਾਂ ਗੁਆ ਕੇ ਜਿੱਤ ਦਰਜ ਕੀਤੀ।

ਹੁਣ ਏਸ਼ੀਆ ਕੱਪ ਦਾ ਫਾਈਨਲ 17 ਸਤੰਬਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਸ਼੍ਰੀਲੰਕਾ ਦੀ ਟੀਮ 12ਵੀਂ ਵਾਰ ਏਸ਼ੀਆ ਕੱਪ ਦੇ ਫਾਈਨਲ 'ਚ ਪਹੁੰਚਣ 'ਚ ਸਫਲ ਰਹੀ ਹੈ। ਇਹ ਦੂਜੀ ਵਾਰ ਹੈ ਜਦੋਂ ਵਨਡੇ ਏਸ਼ੀਆ ਕੱਪ 'ਚ ਆਖਰੀ ਗੇਂਦ 'ਤੇ ਟੀਚਾ ਹਾਸਲ ਕੀਤਾ ਗਿਆ ਹੈ।

ਕਾਬਿਲੇਗੌਰ ਹੈ ਕਿ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਭਾਰਤੀ ਟੀਮ ਨੇ ਸਭ ਤੋਂ ਵੱਧ 7 ਵਾਰ ਖ਼ਿਤਾਬ ਜਿੱਤਿਆ ਹੈ। ਭਾਰਤ ਨੇ 1984, 1988, 1990/91, 1995, 2010, 2016 ਅਤੇ 2018 ਵਿੱਚ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਸੀ। ਦੂਜੇ ਸਥਾਨ 'ਤੇ ਸ਼੍ਰੀਲੰਕਾ ਹੈ, ਜਿਸ ਨੇ 6 ਵਾਰ ਏਸ਼ੀਆ ਕੱਪ ਟਰਾਫੀ ਜਿੱਤੀ ਹੈ। ਸ਼੍ਰੀਲੰਕਾ ਦੀ ਟੀਮ 1986, 1997, 2004, 2008, 2014 ਅਤੇ 2022 ਵਿੱਚ ਏਸ਼ੀਆ ਕੱਪ ਦਾ ਖਿਤਾਬ ਜਿੱਤ ਚੁੱਕੀ ਹੈ। ਜਦਕਿ 2000 ਅਤੇ 2012 ਵਿੱਚ ਏਸ਼ੀਆ ਕੱਪ ਟਰਾਫੀ ਦਾ ਤਾਜ ਪਾਕਿਸਤਾਨ ਦੇ ਸਿਰ ਸਜਿਆ ਸੀ।

ਇਹ ਵੀ ਪੜ੍ਹੋ: ਪਾਕਿਸਤਾਨ 'ਤੇ ਜਿੱਤ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਸਵਿਮਿੰਗ ਪੂਲ 'ਚ ਕੀਤੀ ਮਸਤੀ, ਕੋਹਲੀ-ਰੋਹਿਤ ਨੇ ਕੀਤਾ ਡਾਂਸ, ਵੀਡੀਓ

Related Post