IPL 2025 Final PBKS vs RCB : ਬੰਗਲੌਰ ਨੇ ਪੰਜਾਬ ਨੂੰ ਦਿੱਤਾ 191 ਦੌੜਾਂ ਦਾ ਟੀਚਾ, ਵਿਰਾਟ ਕੋਹਲੀ 43 ਦੌੜਾਂ ਬਣਾ ਕੇ ਆਊਟ
IPL 2025 Final PBKS vs RCB : ਆਈਪੀਐਲ ਫਾਈਨਲ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (RCB) ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਬਣਾਈਆਂ। ਜੇਕਰ ਪੰਜਾਬ ਕਿੰਗਜ਼ (PBKS) ਖਿਤਾਬ ਜਿੱਤਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ 120 ਗੇਂਦਾਂ ਵਿੱਚ 191 ਦੌੜਾਂ ਬਣਾਉਣੀਆਂ ਪੈਣਗੀਆਂ। ਯਾਨੀ ਬੰਗਲੌਰ ਨੇ ਪੰਜਾਬ ਨੂੰ 191 ਦੌੜਾਂ ਦਾ ਟੀਚਾ ਦਿੱਤਾ ਹੈ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਚੱਲ ਰਹੇ ਮੈਚ ਵਿੱਚ ਵਿਰਾਟ ਕੋਹਲੀ ਨੇ ਬੰਗਲੌਰ ਲਈ 35 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ 30 ਦੌੜਾਂ ਦਾ ਅੰਕੜਾ ਪਾਰ ਨਹੀਂ ਕਰ ਸਕਿਆ। ਹਾਲਾਂਕਿ, ਜਿਤੇਸ਼ ਨੇ ਤੇਜ਼ ਬੱਲੇਬਾਜ਼ੀ ਕੀਤੀ ਅਤੇ 240 ਦੇ ਸਟ੍ਰਾਈਕ ਰੇਟ ਨਾਲ 10 ਗੇਂਦਾਂ ਵਿੱਚ 24 ਦੌੜਾਂ ਬਣਾਈਆਂ। ਪੰਜਾਬ ਲਈ ਕਾਇਲ ਜੈਮੀਸਨ ਨੇ 3 ਅਤੇ ਅਰਸ਼ਦੀਪ ਨੇ 3 ਵਿਕਟਾਂ ਲਈਆਂ। ਅਰਸ਼ਦੀਪ ਨੇ ਆਖਰੀ ਓਵਰ ਵਿੱਚ ਤਿੰਨੋਂ ਵਿਕਟਾਂ ਲਈਆਂ।
ਆਈਪੀਐਲ ਦਾ 18ਵਾਂ ਸੀਜ਼ਨ ਖੇਡ ਰਹੀਆਂ ਇਹ ਦੋਵੇਂ ਟੀਮਾਂ ਆਪਣੇ ਪਹਿਲੇ ਖਿਤਾਬ ਦੀ ਉਡੀਕ ਕਰ ਰਹੀਆਂ ਹਨ। ਆਰਸੀਬੀ ਰਜਤ ਪਾਟੀਦਾਰ ਦੀ ਕਪਤਾਨੀ ਵਿੱਚ ਆਪਣਾ ਪਹਿਲਾ ਫਾਈਨਲ ਖੇਡ ਰਹੀ ਹੈ। ਦੂਜੇ ਪਾਸੇ ਪੰਜਾਬ ਵੀ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਪਹਿਲੀ ਵਾਰ ਖਿਤਾਬੀ ਮੈਚ ਵਿੱਚ ਪਹੁੰਚਿਆ ਹੈ।
- PTC NEWS