Ludhiana ਦੇ ਜੀਵਨ ਨਗਰ ਇਲਾਕੇ ’ਚ ਦਹਿਸ਼ਤ ਦਾ ਮਾਹੌਲ; ਬਦਮਾਸ਼ਾਂ ਨੇ ਦੁਕਾਨ ਦੀ ਕੀਤੀ ਭੰਨਤੋੜ

ਇਸ ਦੌਰਾਨ ਦੁਕਾਨਦਾਰਾਂ ਨੇ ਇੱਧਰ ਉਧਰ ਭੱਜ ਕੇ ਆਪਣੀ ਜਾਨ ਬਚਾਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਦਮਾਸ਼ਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ।

By  Aarti February 27th 2026 09:12 AM

ਲੁਧਿਆਣਾ ਦੇ ਫੋਕਲ ਪੁਆਇੰਟ ਅਧੀਨ ਪੈਂਦੇ ਜੀਵਨ ਨਗਰ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕੁਝ ਬਦਮਾਸ਼ਾਂ ਵੱਲੋਂ ਤੇਜਧਾਰਾ ਹਥਿਆਰਾਂ ਦੇ ਨਾਲ ਦੁਕਾਨ ਤੇ ਹਮਲਾ ਕਰ ਦਿੱਤਾ ਗਿਆ। 

ਇਸ ਦੌਰਾਨ ਦੁਕਾਨਦਾਰਾਂ ਨੇ ਇੱਧਰ ਉਧਰ ਭੱਜ ਕੇ ਆਪਣੀ ਜਾਨ ਬਚਾਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਦਮਾਸ਼ਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਰੋਸ਼ ਵਿੱਚ ਚੰਡੀਗੜ੍ਹ ਰੋਡ ਨੂੰ ਜਾਮ ਕਰ ਦਿੱਤਾ ਅਤੇ ਇਹਨਾਂ ਬਦਮਾਸ਼ਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਉਧਰ ਥਾਣਾ ਮੁਖੀ ਕੁਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਸ਼ਿਕਾਇਤ ਮਿਲੀ ਹੈ ਅਤੇ ਉਹ ਇਸ ਸਬੰਧੀ ਜਲਦ ਹੀ ਕਾਰਵਾਈ ਕਰਨਗੇ ਉਹਨਾਂ ਕਿਹਾ ਕਿ ਉਹ ਵੀਆਈਪੀ ਡਿਊਟੀ ਵਿੱਚ ਵਿਅਸਤ ਹੋਣ ਕਾਰਨ ਕੱਲ ਕਾਰਵਾਈ ਨਹੀਂ ਕਰ ਸਕੇ ਅਤੇ ਇਸੇ ਦੌਰਾਨ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।  

ਇਹ ਵੀ ਪੜ੍ਹੋ : Punjab Weather Update : ਪੰਜਾਬ ’ਚ ਕੁਝ ਇਲਾਕਿਆਂ ’ਚ ਧੁੰਦ ਪੈਣ ਦੀ ਚਿਤਾਵਨੀ; ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ

Related Post