Stock Market : ਸੈਂਸੇਕਸ 793 ਡਿੱਗ ਕੇ ਹੋਇਆ ਬੰਦ, ਨਿਵੇਸ਼ਕਾਂ ਦੇ ਡੁੱਬੇ 8 ਲੱਖ ਕਰੋੜ, ਜਾਣੋ ਕਿਉਂ ਆਈ ਇੰਨੀ ਵੱਡੀ ਗਿਰਾਵਟ?

Stock Market BSE Sensex NSE Nifty : ਇਨਫੋਸਿਸ, LTIMindtree, HCL ਟੈਕਨਾਲੋਜੀਜ਼, TCS ਅਤੇ ਵਿਪਰੋ ਸ਼ੁੱਕਰਵਾਰ ਦੇ ਕਾਰੋਬਾਰ 'ਚ ਨਿਫਟੀ ਦੇ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ। ਪਾਵਰ ਗਰਿੱਡ ਕਾਰਪੋਰੇਸ਼ਨ, ਅਲਟਰਾਟੈੱਕ ਸੀਮੈਂਟ ਅਤੇ ਆਈਸ਼ਰ ਮੋਟਰਜ਼ ਸਭ ਤੋਂ ਵੱਧ ਘਾਟੇ 'ਚ ਰਹੇ।

By  KRISHAN KUMAR SHARMA July 19th 2024 05:40 PM -- Updated: July 19th 2024 05:43 PM

Stock Market BSE Sensex NSE Nifty Today : ਅੱਜ ਯਾਨੀ 19 ਜੁਲਾਈ ਕਾਰੋਬਾਰੀ ਹਫਤੇ ਦਾ ਆਖਰੀ ਦਿਨ ਸੀ, ਜਿਸ ਦੌਰਾਨ ਸੈਂਸੈਕਸ ਅਤੇ ਨਿਫਟੀ ਕਰੀਬ 1 ਫੀਸਦੀ ਦੀ ਗਿਰਾਵਟ ਦੇ ਨਾਲ ਬੰਦ ਹੋਏ ਹਨ। ਪਰ ਕਾਰੋਬਾਰ ਦੇ ਅੰਤ 'ਚ 30 ਸ਼ੇਅਰਾਂ 'ਤੇ ਆਧਾਰਿਤ BSE ਸੈਂਸੈਕਸ 755.48 ਅੰਕ ਜਾਂ 0.93 ਫੀਸਦੀ ਦੀ ਗਿਰਾਵਟ ਨਾਲ 80,587.98 ਅੰਕ 'ਤੇ ਬੰਦ ਹੋਇਆ। ਇਸੇ ਤਰ੍ਹਾਂ NSE ਨਿਫਟੀ ਵੀ 275.20 ਅੰਕ ਜਾਂ 1.11 ਫੀਸਦੀ ਡਿੱਗ ਕੇ 24,525.60 ਦੇ ਪੱਧਰ 'ਤੇ ਬੰਦ ਹੋਇਆ ਹੈ।

ਇਨਫੋਸਿਸ, LTIMindtree, HCL ਟੈਕਨਾਲੋਜੀਜ਼, TCS ਅਤੇ ਵਿਪਰੋ ਸ਼ੁੱਕਰਵਾਰ ਦੇ ਕਾਰੋਬਾਰ 'ਚ ਨਿਫਟੀ ਦੇ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ। ਪਾਵਰ ਗਰਿੱਡ ਕਾਰਪੋਰੇਸ਼ਨ, ਅਲਟਰਾਟੈੱਕ ਸੀਮੈਂਟ ਅਤੇ ਆਈਸ਼ਰ ਮੋਟਰਜ਼ ਸਭ ਤੋਂ ਵੱਧ ਘਾਟੇ 'ਚ ਰਹੇ।

ਸ਼ੇਅਰ ਬਾਜ਼ਾਰ 18 ਜੁਲਾਈ ਨੂੰ ਹਰੇ ਨਿਸ਼ਾਨ 'ਤੇ ਬੰਦ ਹੋਇਆ ਸੀ : ਆਖਰੀ ਕਾਰੋਬਾਰੀ ਦਿਨ ਯਾਨੀ 18 ਜੁਲਾਈ ਨੂੰ ਕਾਰੋਬਾਰ ਦੇ ਅੰਤ 'ਤੇ, BSE ਸੈਂਸੈਕਸ 626.91 ਅੰਕ ਜਾਂ 0.78 ਫੀਸਦੀ ਦੇ ਵਾਧੇ ਨਾਲ 81,343.46 ਅੰਕ 'ਤੇ ਬੰਦ ਹੋਇਆ ਸੀ। ਉਸੇ ਤਰ੍ਹਾਂ NSE ਨਿਫਟੀ ਵੀ 187.80 ਅੰਕ ਜਾਂ 0.76 ਫੀਸਦੀ ਵਧ ਕੇ 24,800.80 ਦੇ ਪੱਧਰ 'ਤੇ ਬੰਦ ਹੋਇਆ ਸੀ।

ਨਿਵੇਸ਼ਕਾਂ ਨੂੰ 8.07 ਲੱਖ ਕਰੋੜ ਰੁਪਏ ਦਾ ਨੁਕਸਾਨ

BSE 'ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 19 ਜੁਲਾਈ ਨੂੰ ਘਟ ਕੇ 446.25 ਲੱਖ ਕਰੋੜ ਰੁਪਏ ਰਹਿ ਗਿਆ, ਜੋ ਇਸ ਦੇ ਪਿਛਲੇ ਕਾਰੋਬਾਰੀ ਦਿਨ ਯਾਨੀ 18 ਜੁਲਾਈ ਨੂੰ 454.32 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ ਨਿਵੇਸ਼ਕਾਂ ਦੀ ਦੌਲਤ 'ਚ ਕਰੀਬ 8.07 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ।

ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਪਿੱਛੇ ਕੀ ਕਾਰਨ ਹਨ? 

ਕਮਜ਼ੋਰ ਗਲੋਬਲ ਸੰਕੇਤ : ਘਰੇਲੂ ਸ਼ੇਅਰ ਬਾਜ਼ਾਰ ਲਈ ਅੱਜ ਗਲੋਬਲ ਸੰਕੇਤ ਕਮਜ਼ੋਰ ਰਹੇ ਹਨ। ਕਿਉਂਕਿ 19 ਜੁਲਾਈ ਦੇ ਕਾਰੋਬਾਰ 'ਚ ਪ੍ਰਮੁੱਖ ਏਸ਼ੀਆਈ ਬਾਜ਼ਾਰਾਂ 'ਚ ਵਿਕਰੀ ਦੇਖਣ ਨੂੰ ਮਿਲੀ। ਅਮਰੀਕੀ ਬਾਜ਼ਾਰ ਵੀ 18 ਜੁਲਾਈ ਨੂੰ ਬੰਦ ਹੋਏ ਹਨ।

ਵੱਡੇ ਸਮਾਗਮ ਤੋਂ ਪਹਿਲਾਂ ਬਾਜ਼ਾਰ 'ਚ ਦਬਾਅ : 23 ਜੁਲਾਈ ਨੂੰ ਬਜਟ ਪੇਸ਼ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹੀ ਸ਼ੁੱਕਰਵਾਰ ਨੂੰ ਬਾਜ਼ਾਰ 'ਤੇ ਮੁਨਾਫਾ ਬੁਕਿੰਗ ਦਾ ਦਬਦਬਾ ਰਿਹਾ।

Related Post