Dog Attack : ਪੰਜਾਬ ਚ ਆਵਾਰਾ ਕੁੱਤਿਆਂ ਦਾ ਕਹਿਰ ਜਾਰੀ, ਮਾਛੀਵਾੜਾ ਚ ਮਾਂ-ਪੁੱਤ ਸਮੇਤ 5 ਲੋਕਾਂ ਨੂੰ ਵੱਢਿਆ

Dog Attack in Machhiwara : 5 ਮਰੀਜਾਂ ’ਚੋਂ 2 ਦੀ ਹਾਲਤ ਨੂੰ ਗੰਭੀਰ ਦੇਖਦਿਆਂ ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਇੱਕ ਦਿਨ ਵਿਚ ਹੀ ਪਿੰਡ ਇਰਾਕ ’ਚੋਂ ਹੋਰਨਾਂ ਕਈ ਵਿਅਕਤੀਆਂ ਨੂੰ ਕੁੱਤਿਆਂ ਨੇ ਵੱਢਿਆ ਹੈ।

By  KRISHAN KUMAR SHARMA September 3rd 2026 01:53 PM -- Updated: September 3rd 2026 02:00 PM

Dog Attack in Punjab : ਪੰਜਾਬ 'ਚ ਆਵਾਰਾ ਕੁੱਤਿਆਂ ਦੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਰੋਜ਼ਾਨਾ ਕਿਸੇ ਨਾ ਕਿਸੇ ਥਾਂ ਤੋਂ ਕੁੱਤਿਆਂ ਦੇ ਹਮਲਿਆਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚ ਮਾਸੂਮ ਬੱਚਿਆਂ ਤੇ ਬਜ਼ੁਰਗਾਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਤਾਜ਼ਾ ਮਾਮਲਾ, ਮਾਛੀਵਾੜਾ ਇਲਾਕੇ ਤੋਂ ਆਇਆ ਹੈ, ਜਿਥੇ ਨੇੜ੍ਹਲੇ ਪਿੰਡ ਇਰਾਕ ਵਿਚ ਇਨ੍ਹਾਂ ਖੂੰਖਾਰ ਕੁੱਤਿਆਂ ਨੇ ਮਾਂ ਅਤੇ ਪੁੱਤ ਸਣੇ ਪੰਜ ਵਿਅਕਤੀਆਂ ਨੂੰ ਵੱਢ ਕੇ ਜਖ਼ਮੀ ਕਰ ਦਿੱਤਾ।

ਆਵਾਰਾ ਕੁੱਤਿਆਂ ਨੇ ਪਹਿਲਾਂ ਘਰ ਦੇ ਬਾਹਰ ਖੇਡਦੇ ਬੱਚੇ ਨੂੰ ਬਣਾਇਆ ਸ਼ਿਕਾਰ

ਮਾਛੀਵਾੜਾ ਵਿਖੇ ਇਲਾਜ ਲਈ ਆਇਆ ਮਾਸੂਮ ਬੱਚਾ ਅਮਨ 3 ਸਾਲ ਅਤੇ ਉਸਦੀ ਮਾਤਾ ਮਮਤਾ ਨੇ ਦੱਸਿਆ ਕਿ ਉਸਦਾ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਇੱਕ ਕੁੱਤੇ ਨੇ ਉਸ ਉੱਪਰ ਹਮਲਾ ਕਰ ਦਿੱਤਾ। ਕੁੱਤਾ ਉਸਦੇ ਬੱਚੇ ਦਾ ਸਿਰ ਨੋਚ ਨੋਚ ਕੇ ਖਾ ਗਿਆ ਅਤੇ ਜਦੋਂ ਰੌਲਾ ਪੈਣ ਤੇ ਉਹ ਬਾਹਰ ਆ ਕੇ ਆਪਣੇ ਬੱਚੇ ਨੂੰ ਬਚਾਉਣ ਲੱਗੀ ਤਾਂ ਉਸ ’ਤੇ ਵੀ ਕੁੱਤੇ ਨੇ ਹਮਲਾ ਕਰਦਿਆਂ ਬੁਰੀ ਤਰ੍ਹਾਂ ਵੱਢਿਆ।

ਇਹ ਵੀ ਪੜ੍ਹੋ...10 Lakh Loot Video : ਜਲੰਧਰ 'ਚ ਵਪਾਰੀ ਕੋਲੋਂ 10 ਲੱਖ ਰੁਪਏ ਦੀ ਲੁੱਟ, ਵੇਖੋ ਕਿਵੇਂ ਕਾਰ 'ਚੋਂ ਬੈਗ ਚੁੱਕ ਕੇ ਲੈ ਕੇ ਲੁਟੇਰਾ

ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਸੀ ਕਿ ਇਸ ਦੌਰਾਨ ਪਿੰਡ ਦੀ ਇੱਕ ਹੋਰ ਕੁੜੀ ਹਿਨਾ ਆਈ, ਜਿਸ ਨੂੰ ਵੀ ਕੁੱਤੇ ਨੇ ਆਪਣਾ ਸ਼ਿਕਾਰ ਬਣਾਇਆ ਸੀ। ਮਾਛੀਵਾੜਾ ਹਸਪਤਾਲ ਵਿਚ ਤਾਇਨਾਤ ਸਟਾਫ਼ ਨਰਸ ਹਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਪਿੰਡ ਇਰਾਕ ’ਚੋਂ 5 ਮਾਮਲੇ ਕੁੱਤਿਆਂ ਦੇ ਵੱਢਣ ਵਾਲੇ ਆਏ ਹਨ, ਜਿਸ ਵਿਚ ਨੈਣ ਕੁਮਾਰ (15) ਅਤੇ ਅਭੈ ਕੁਮਾਰ (35) ਵੀ ਸ਼ਾਮਲ ਹਨ।

ਆਵਾਰਾ ਕੁੱਤਿਆਂ ਦੇ ਸ਼ਿਕਾਰ ਦੋ ਲੋਕ ਪੀਜੀਆਈ ਰੈਫ਼ਰ

ਉਨ੍ਹਾਂ ਦੱਸਿਆ ਕਿ ਉਕਤ 5 ਮਰੀਜਾਂ ’ਚੋਂ 2 ਦੀ ਹਾਲਤ ਨੂੰ ਗੰਭੀਰ ਦੇਖਦਿਆਂ ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਇੱਕ ਦਿਨ ਵਿਚ ਹੀ ਪਿੰਡ ਇਰਾਕ ’ਚੋਂ ਹੋਰਨਾਂ ਕਈ ਵਿਅਕਤੀਆਂ ਨੂੰ ਕੁੱਤਿਆਂ ਨੇ ਵੱਢਿਆ ਹੈ, ਜੋ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾ ਕੇ ਘਰਾਂ ਨੂੰ ਚਲੇ ਗਏ।

ਪਿੰਡ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਅਵਾਰਾ ਕੁੱਤਿਆਂ ’ਚੋਂ ਕਈ ਹਲਕ ਚੁੱਕੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਇਨ੍ਹਾਂ ਕੁੱਤਿਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ...

Video : ਸੁਨਾਮ 'ਚ CM ਮਾਨ ਦਾ ਕਾਲੇ ਝੰਡਿਆਂ ਨਾਲ ਵਿਰੋਧ, ਪੁਲਿਸ ਨੇ ਛੱਤ 'ਤੇ ਚੜ੍ਹ ਫੜੇ ਲੋਕ, ਮਾਰਿਆ ਥੱਪੜ

Punjab SIR : ਪੰਜਾਬ ਦੀ ਵੋਟਰ ਸੂਚੀ ਵਿੱਚੋਂ Raghav Chadha ਦਾ ਨਾਮ ਗਾਇਬ ! ਸਾਂਸਦ ਨੇ AAP ਦੀ ਸਰਕਾਰ 'ਤੇ ਲਾਇਆ ਇਲਜ਼ਾਮ

Related Post