ਸੂਬੇਦਾਰ ਸੁਰਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

Punjab News: ਡਿਊਟੀ ਦੌਰਾਨ ਫੌਜ ਦੀ ਗੱਡੀ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਮਾਰੇ ਗਏ ਸੂਬੇਦਾਰ ਸੁਰਿੰਦਰ ਸਿੰਘ ਦਾ ਅੱਜ ਨੇੜਲੇ ਪਿੰਡ ਨਗਲੀਆਂ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ।

By  Amritpal Singh June 29th 2026 01:22 PM

Punjab News: ਡਿਊਟੀ ਦੌਰਾਨ ਫੌਜ ਦੀ ਗੱਡੀ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਮਾਰੇ ਗਏ ਸੂਬੇਦਾਰ ਸੁਰਿੰਦਰ ਸਿੰਘ ਦਾ ਅੱਜ ਨੇੜਲੇ ਪਿੰਡ ਨਗਲੀਆਂ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਲੋਕ ਹਾਜ਼ਰ ਸਨ ਤੇ ਫੌਜ ਦੀ ਟੁਕੜੀ ਨੇ ਸਲਾਮੀ ਦਿੱਤੀ।

ਇਸ ਤੋਂ ਪਹਿਲਾਂ ਭਾਰਤੀ ਫੌਜ ਦੀ ਟੁਕੜੀ ਲੈਫਟੀਨੈਂਟ ਵਿਸ਼ੇਸ਼ ਕਾਲਾ ਦੀ ਅਗਵਾਈ ’ਚ ਸੂਬੇਦਾਰ ਸੁਰਿੰਦਰ ਸਿੰਘ ਦੀ ਦੇਹ ਲੈ ਕੇ ਅੱਜ ਉਨ੍ਹਾਂ ਦੇ ਜੱਦੀ ਪਿੰਡ ਨਗਲੀਆਂ ਪੁੱਜੀ। ਸਿੱਖ ਰੈਜੀਮੈਂਟ ਦੀ 18 ਸਿਖਲਾਈ ਯੂਨਿਟ ਦੇ ਸੂਬੇਦਾਰ ਸੁਰਿੰਦਰ ਸਿੰਘ ਦੀ ਸੇਵਾਮੁਕਤੀ ਵਿੱਚ ਕੇਵਲ ਚਾਰ ਮਹੀਨੇ ਰਹਿੰਦੇ ਸਨ ਅਤੇ ਸ਼ੁੱਕਰਵਾਰ ਨੂੰ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਸੁਰਿੰਦਰ ਸਿੰਘ ਆਪਣੇ ਪਿੱਛੇ ਵਿਧਵਾ ਮਾਂ ਤੋਂ ਇਲਾਵਾ ਪਤਨੀ ਅਤੇ 11 ਸਾਲ ਦੇ ਪੁੱਤਰ ਨੂੰ ਛੱਡ ਗਿਆ ਹੈ। ਭਾਰਤੀ ਫੌਜ ਵਲੋਂ ਤਿਰੰਗਾ ਝੰਡਾ ਸੁਰਿੰਦਰ ਸਿੰਘ ਦੀ ਵਿਧਵਾ ਨੂੰ ਸੌਂਪਿਆ ਗਿਆ ਜਦਕਿ ਮ੍ਰਿਤਕ ਦੇ ਪੁੱਤਰ ਪਰਮਿੰਦਰ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ। ਲੋਕਾਂ ਨੇ ਮੰਗ ਕੀਤੀ ਕਿ ਸੁਰਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਅਤੇ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।

ਅੰਤਿਮ ਵਿਦਾਇਗੀ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ, ‘ਆਪ’ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਪੰਜਾਬ ਯੂਥ ਐਂਡ ਸਪੋਰਟਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਅਮਨਦੀਪ ਸਿੰਘ ਗੋਲਡੀ, ਸਰਪੰਚ ਜਗਜੀਤ ਸਿੰਘ ਨਗਲੀਆਂ ਤੇ ਹੋਰ ਹਾਜ਼ਰ ਸਨ। ਸੂਬੇਦਾਰ ਸੁਰਿੰਦਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕੇ ਦੇ ਨੁਮਾਇੰਦਿਆਂ ਵਿਚੋਂ ਕਿਸੇ ਦੇ ਨਾ ਪੁੱਜਣ ਕਾਰਨ ਲੋਕਾਂ ਨੇ ਰੋਸ ਜਤਾਇਆ।


Related Post