Mon, Jun 29, 2026
Whatsapp

ਪੰਜਾਬ ਨੂੰ ਬਚਾਉਣ ਲਈ ਕੇਂਦਰ ਦੇ ਸਹਿਯੋਗ ਦੀ ਲੋੜ, ਭਗਵੰਤ ਮਾਨ 'ਚ ਬੋਲ ਰਿਹਾ ਹੈ ਕੁਰਸੀ ਦਾ ਹੰਕਾਰ : ਸੁਨੀਲ ਜਾਖੜ

BJP Leader Sunil Jakhar ਨੇ ਕਿਹਾ ਜੇਕਰ ਭਗਵੰਤ ਮਾਨ ਕੋਲ ਇਸ ਗੱਲ ਦੇ ਸਬੂਤ ਸਨ ਕਿ ਵੀਡੀਓ ਵਿੱਚ ਗੁਰੂ ਸਾਹਿਬ ਦਾ ਅਪਮਾਨ ਹੋਇਆ ਹੈ, ਤਾਂ ਉਨ੍ਹਾਂ ਨੂੰ ਖੁਦ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਉਹ ਵੀਡੀਓ ਸੌਂਪਣੀ ਚਾਹੀਦੀ ਸੀ।

Reported by:  PTC News Desk  Edited by:  KRISHAN KUMAR SHARMA -- June 29th 2026 01:58 PM -- Updated: June 29th 2026 02:03 PM
ਪੰਜਾਬ ਨੂੰ ਬਚਾਉਣ ਲਈ ਕੇਂਦਰ ਦੇ ਸਹਿਯੋਗ ਦੀ ਲੋੜ, ਭਗਵੰਤ ਮਾਨ 'ਚ ਬੋਲ ਰਿਹਾ ਹੈ ਕੁਰਸੀ ਦਾ ਹੰਕਾਰ : ਸੁਨੀਲ ਜਾਖੜ

ਪੰਜਾਬ ਨੂੰ ਬਚਾਉਣ ਲਈ ਕੇਂਦਰ ਦੇ ਸਹਿਯੋਗ ਦੀ ਲੋੜ, ਭਗਵੰਤ ਮਾਨ 'ਚ ਬੋਲ ਰਿਹਾ ਹੈ ਕੁਰਸੀ ਦਾ ਹੰਕਾਰ : ਸੁਨੀਲ ਜਾਖੜ

Sunil Jakher : ਪੰਜਾਬ ਭਾਜਪਾ (BJP) ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਦੇ ਮੌਜੂਦਾ ਹਾਲਾਤਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਜਾਖੜ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਹਾਲਾਤ ਹਨ, ਉਨ੍ਹਾਂ ਨੂੰ ਇੱਕ ਪੰਜਾਬੀ ਹੀ ਸਮਝ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਹਰ ਪੰਜਾਬੀ ਇਹ ਮਹਿਸੂਸ ਕਰ ਰਿਹਾ ਹੈ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ, ਤਾਂ ਕੇਂਦਰ ਦੇ ਸਹਿਯੋਗ ਤੋਂ ਬਿਨਾਂ ਪੰਜਾਬ ਇਸ ਚਿੱਕੜ (ਗ਼ਰਕਾਬ) ਵਿੱਚੋਂ ਬਾਹਰ ਨਹੀਂ ਨਿਕਲ ਸਕਦਾ, ਜਿਸ ਵਿੱਚ ਇਹ ਫਸਿਆ ਹੋਇਆ ਹੈ। ਸੂਬੇ ਸਿਰ ਸਾਢੇ ਚਾਰ-ਪੰਜ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਇਹ (ਆਪ ਸਰਕਾਰ) ਮਾਤਾਵਾਂ-ਭੈਣਾਂ ਨੂੰ ਸਨਮਾਨ ਰਾਸ਼ੀ ਦੇਣ ਦੀਆਂ ਗੱਲਾਂ ਕਰਦੇ ਹਨ, ਜਦਕਿ ਇਨ੍ਹਾਂ ਕੋਲ ਪੈਨਸ਼ਨਾਂ ਅਤੇ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ।

'ਭਗਵੰਤ ਮਾਨ ਨੂੰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਮੁਆਫੀ ਮੰਗਣੀ ਚਾਹੀਦੀ ਸੀ'


ਜਾਖੜ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਕੋਲ ਇਸ ਗੱਲ ਦੇ ਸਬੂਤ ਸਨ ਕਿ ਵੀਡੀਓ ਵਿੱਚ ਗੁਰੂ ਸਾਹਿਬ ਦਾ ਅਪਮਾਨ ਹੋਇਆ ਹੈ, ਤਾਂ ਉਨ੍ਹਾਂ ਨੂੰ ਖੁਦ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਉਹ ਵੀਡੀਓ ਸੌਂਪਣੀ ਚਾਹੀਦੀ ਸੀ। ਪਰ ਅੱਜ ਭਗਵੰਤ ਮਾਨ ਨਹੀਂ ਬੋਲ ਰਹੇ, ਬਲਕਿ ਮੁੱਖ ਮੰਤਰੀ ਦੀ ਕੁਰਸੀ ਦਾ ਅਹੰਕਾਰ ਬੋਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਪੈਰ ਜ਼ਮੀਨ ਤੋਂ ਛੱਡ ਗਏ ਹਨ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਹੈ, ਉਨ੍ਹਾਂ ਦਾ ਕੁਝ ਨਹੀਂ ਬਚਿਆ। ਉਨ੍ਹਾਂ 'ਆਪ' ਦੇ ਵਿਧਾਇਕਾਂ ਨੂੰ ਵੀ ਲਪੇਟੇ ਵਿੱਚ ਲੈਂਦਿਆਂ ਕਿਹਾ ਕਿ ਅੱਜ ਵਿਧਾਇਕਾਂ ਕੋਲ ਮੌਕਾ ਸੀ ਕਿ ਉਹ ਇਸ ਪਾਪ ਦੇ ਭਾਗੀਦਾਰ ਨਾ ਬਣਦੇ ਅਤੇ ਕਹਿ ਦਿੰਦੇ ਕਿ ਇਸ ਮਾਮਲੇ ਨਾਲ ਭਗਵੰਤ ਮਾਨ ਅਤੇ ਕੇਜਰੀਵਾਲ ਜਾਣ, ਪਰ ਉਹ ਚੁੱਪ ਰਹਿ ਕੇ ਇਸ ਪਾਪ ਦੇ ਹਿੱਸੇਦਾਰ ਬਣ ਗਏ।

ਜਾਖੜ ਨੇ ਮੁੱਖ ਮੰਤਰੀ 'ਤੇ ਤੰਜ਼ ਕਸਦਿਆਂ ਕਿਹਾ ਕਿ ਇਹ ਗੁਰੂ ਘਰ ਹੈ, ਕੋਈ ਥੀਏਟਰ ਜਾਂ ਸਟੇਜ ਨਹੀਂ ਜਿੱਥੇ 50 ਲੱਖ ਰੁਪਏ ਲੈ ਕੇ ਨਾਟਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪਹਿਲਾਂ ਵਾਲਿਆਂ ਦਾ ਹਸ਼ਰ ਵੀ ਦੇਖਿਆ ਹੈ, ਇਸ ਲਈ ਭਗਵੰਤ ਮਾਨ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ। ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਅਹਿਮੀਅਤ 'ਤੇ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਵਿਰੋਧੀ ਧਿਰ ਗੱਡੀ ਦਾ ਦੂਜਾ ਪਹੀਆ ਹੁੰਦੀ ਹੈ। 

ਇਹ ਵੀ ਪੜ੍ਹੋ... ਬੇਅਦਬੀ ਵਿਰੋਧੀ ਕਾਨੂੰਨ 'ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦੱਸੇ ਸਿੱਖ ਕੌਮ ਦੇ ਇਤਰਾਜ਼, ਪੜ੍ਹੋ ਪੂਰੀ ਖ਼ਬਰ

ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਜਦੋਂ ਵਿਰੋਧੀ ਧਿਰ ਨੇ ਗੋਡੇ ਟੇਕ ਦਿੱਤੇ ਅਤੇ ਵਿਧਾਨ ਸਭਾ ਵਿੱਚ ਜੋ ਹਾਲਾਤ ਬਣਾਏ, ਉਸ ਨਾਲ ਮੁੱਖ ਮੰਤਰੀ ਬੇਲਗਾਮ ਹੋ ਗਏ। ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਅੱਖ ਵਿੱਚ ਅੱਖ ਪਾ ਕੇ ਗੱਲ ਕਰੋ, ਪਰ ਕਾਂਗਰਸੀ ਆਗੂ ਉੱਥੇ ਬੈਠੇ ਬਗਲਾਂ ਝਾਕਦੇ ਰਹੇ ਅਤੇ ਨੀਵੀਂ ਪਾ ਕੇ ਬਹਿ ਗਏ।

ਉਨ੍ਹਾਂ ਕਿਹਾ ਕਿ ਚੋਣਾਂ ਨੂੰ ਹੁਣ ਛੇ ਮਹੀਨੇ ਵੀ ਨਹੀਂ ਰਹੇ, ਪਰ ਇਹ ਲੋਕ ਅਜੇ ਵੀ ਉਹੀ ਕਰਤੂਤਾਂ ਕਰ ਰਹੇ ਹਨ ਅਤੇ ਪਿਛਲੇ ਇੱਕ ਮਹੀਨੇ ਤੋਂ ਦਿੱਲੀ ਤੱਕ ਭੱਜ-ਦੌੜ ਲੱਗੀ ਹੋਈ ਹੈ। ਪੰਜਾਬ ਦੀ ਜਨਤਾ ਇਨ੍ਹਾਂ ਨੂੰ ਕਦੇ ਬਖਸ਼ੇਗੀ ਨਹੀਂ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK