PTC News
Search
🔍 Search

Sugarcane Price Hike : ਪੰਜਾਬ ਸਰਕਾਰ ਨੇ ਗੰਨੇ ਦੇ ਭਾਅ ਚ 15 ਰੁਪਏ ਕੀਤੇ ਵਾਧਾ; ਕਿਸਾਨਾਂ ਨੇ ਨਕਾਰਿਆ

Sugarcane Price Hike : ਗੰਨੇ ਦੇ ਭਾਅ ਸਬੰਧੀ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਐਕਸ (ਟਵਿੱਟਰ) 'ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਹਾਲਾਂਕਿ, ਦੂਜੇ ਪਾਸੇ ਕਿਸਾਨਾਂ ਨੂੰ ਇਸ ਐਲਾਨ ਨਾਲ ਨਿਰਾਸ਼ਾ ਪੱਲੇ ਪਈ ਹੈ, ਕਿਸਾਨਾਂ ਨੇ ਇਸ ਨੂੰ ਮਾਮੂਲੀ ਵਾਧਾ ਕਰਾਰ ਦਿੰਦਿਆਂ ਨਕਾਰ ਦਿੱਤਾ ਹੈ।

By  KRISHAN KUMAR SHARMA November 25th 2026 03:20 PM -- Updated: November 25th 2026 03:37 PM

Sugarcane Price Hike : ਆਮ ਆਦਮੀ ਪਾਰਟੀ ਦੀ ਮੋਗਾ ਵਿੱਚ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ 'ਚ ਗੰਨੇ ਦੇ ਭਾਅ ਵਿੱਚ 15 ਰੁਪਏ ਦਾ ਵਾਧੇ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਐਕਸ (ਟਵਿੱਟਰ) 'ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਹਾਲਾਂਕਿ, ਦੂਜੇ ਪਾਸੇ ਕਿਸਾਨਾਂ ਨੂੰ ਇਸ ਐਲਾਨ ਨਾਲ ਨਿਰਾਸ਼ਾ ਪੱਲੇ ਪਈ ਹੈ, ਕਿਸਾਨਾਂ ਨੇ ਇਸ ਨੂੰ ਮਾਮੂਲੀ ਵਾਧਾ ਕਰਾਰ ਦਿੰਦਿਆਂ ਨਕਾਰ ਦਿੱਤਾ ਹੈ।

ਪੰਜਾਬ 'ਚ 25 ਨਵੰਬਰ ਤੋਂ ਸ਼ੁਰੂ ਹੋਣਗੀਆਂ ਖੰਡ ਮਿੱਲਾਂ

ਮੁੱਖ ਮੰਤਰੀ ਨੇ ਆਪਣੀ ਪੋਸਟ 'ਚ ਦਾਅਵਾ ਕੀਤਾ ਹੈ ਕਿ ਇਹ ਗੰਨਾ ਕਾਸ਼ਤਕਾਰਾਂ ਲਈ ਵੱਡੀ ਖੁਸ਼ਖਬਰੀ ਹੈ, ਕਿ ਸਰਕਾਰ ਨੇ 2026-27 ਲਈ ਗੰਨੇ ਦੇ ਭਾਅ ਵਿੱਚ 15 ਰੁਪਏ ਦਾ ਵੱਡਾ ਵਾਧਾ ਕਰਕੇ 431 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਉਨ੍ਹਾਂ ਨੇ ਨਾਲ ਹੀ ਜਾਣਕਾਰੀ ਦਿੱਤੀ ਕਿ ਪੰਜਾਬ 'ਚ ਖੰਡ ਮਿੱਲਾਂ ਵੀ 25 ਨਵੰਬਰ ਤੋਂ ਸ਼ੁਰੂ ਹੋ ਜਾਣਗੀਆਂ।

ਮੁੱਖ ਮੰਤਰੀ ਵੱਲੋਂ ਨਾਲ ਹੀ ਇਹ ਵੀ ਦਮਗਜਾ ਮਾਰਿਆ ਗਿਆ ਹੈ ਕਿ ਇਹ 431 ਰੁਪਏ ਕੁਇੰਟਲ ਭਾਅ, ਹਰਿਆਣਾ 'ਚ ਗੰਨੇ ਦੇ ਭਾਅ 430 ਰੁਪਏ ਪ੍ਰਤੀ ਕੁਇੰਟਲ ਤੋਂ 1 ਰੁਪਇਆ ਵੱਧ ਹੈ।

ਕਿਸਾਨਾਂ ਨੇ ਵਾਧੇ ਨੂੰ ਦੱਸਿਆ ਮਾਮੂਲੀ

ਦੂਜੇ ਪਾਸੇ, ਕਿਸਾਨਾਂ ਨੇ ਮੁੱਖ ਮੰਤਰੀ ਮਾਨ ਵੱਲੋਂ ਐਲਾਨੇ 15 ਰੁਪਏ ਦੇ ਗੰਨੇ ਦੇ ਭਾਅ ਵਿੱਚ ਵਾਧੇ ਨੂੰ ਮਾਮੂਲੀ ਕਰਾਰ ਦਿੱਤਾ ਹੈ। ਕਿਸਾਨਾਂ ਨੇ 

ਖਬਰ ਅਪਡੇਟ ਜਾਰਾੀ...

Related Post