Sukhbir Singh Badal: ਹਮਲੇ ਪਿੱਛੋਂ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ, ਕਿਹਾ...

ਸੁਖਬੀਰ ਸਿੰਘ ਬਾਦਲ ਨੇ ਇਸ ਸਬੰਧੀ ਸੋਸ਼ਲ਼ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ।

By  Amritpal Singh December 5th 2024 08:15 PM -- Updated: December 5th 2024 08:34 PM

Punjab News: ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ ਤਨਖਾਹ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਬਾਹਰ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ 'ਤੇ ਬੁੱਧਵਾਰ ਸਵੇਰੇ ਹਮਲਾ ਹੋਇਆ। ਇਸ ਦੌਰਾਨ ਹਮਲਾਵਰ ਨੂੰ ਫੜ੍ਹ ਲਿਆ ਗਿਆ, ਜਿਸ ਦੀ ਪਹਿਚਾਣ ਨਰਾਇਣ ਸਿੰਘ ਚੌੜਾ ਵਜੋ ਹੋਈ। ਇਸ ਸਾਰੇ ਮਾਮਲੇ 'ਤੇ ਹੁਣ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ।

ਅੱਜ ਸੁਖਬੀਰ ਸਿੰਘ ਬਾਦਲ ਨੇ ਇਸ ਸਬੰਧੀ ਸੋਸ਼ਲ਼ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ। ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦਾਅ ‘ਤੇ ਲਾਉਣੀ ਕੋਈ ਸੌਖੀ ਗੱਲ ਨਹੀਂ। ਏ ਐਸ ਆਈ ਜਸਵੀਰ ਸਿੰਘ ਅਤੇ ਏ ਐਸ ਆਈ ਹੀਰਾ ਸਿੰਘ, ਦੋਵੇਂ ਸ. ਪ੍ਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੇ ਸਮੇਂ ਤੋਂ ਹੀ ਸਾਡੇ ਪਰਿਵਾਰ ਦਾ ਹਿੱਸਾ ਹਨ। ਇਨ੍ਹਾਂ ਵੱਲੋਂ ਬੀਤੇ ਕੱਲ੍ਹ ਵਿਖਾਈ ਦਲੇਰੀ ਅਤੇ ਵਫਾਦਾਰੀ ਦਾ ਮੁੱਲ ਮੈਂ ਅਤੇ ਮੇਰਾ ਪਰਿਵਾਰ ਸਾਰੀ ਉਮਰ ਨਹੀਂ ਮੋੜ ਸਕਦੇ। ਵਾਹਿਗੁਰੂ ਇਨ੍ਹਾਂ ਨੂੰ ਲੰਮੀ ਉਮਰ, ਚੰਗੀ ਸਿਹਤ ਅਤੇ ਹਰ ਖੁਸ਼ੀ ਬਖਸ਼ੇ।

ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ 'ਆਪ' ਲੀਡਰਸ਼ਿਪ ਤੇ ਮੰਤਰੀ ਸੁਖਬੀਰ ਦੀ ਜਾਨ ਬਚਾਉਣ ਦਾ ਸਿਹਰਾ ਪੰਜਾਬ ਪੁਲਿਸ ਨੂੰ ਦੇ ਰਹੇ ਹਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਉਹ ਗੋਲੀਬਾਰੀ ਦੀ ਘਟਨਾ ਦੀ ਸੁਖਬੀਰ ਪ੍ਰਤੀ ਹਮਦਰਦੀ ਦੇ ਕੋਣ ਤੋਂ ਜਾਂਚ ਕਰਨਗੇ।
ਇਸ ਤੋਂ ਬਾਅਦ ਅਕਾਲੀ ਆਗੂ ਬਿਕਰਮ ਮਜੀਠੀਆ (Bikram Majithia) ਨੇ ਸ੍ਰੀ ਹਰਿਮੰਦਰ ਸਾਹਿਬ ਦੀ CCTV ਫੁਟੇਜ ਜਾਰੀ ਕੀਤੀ। ਇਸ ਵਿੱਚ ਉਹ ਦਾਅਵਾ ਕਰਦਾ ਹੈ ਕਿ 4 ਦਸੰਬਰ ਨੂੰ ਹੋਏ ਹਮਲੇ ਤੋਂ ਇੱਕ ਦਿਨ ਪਹਿਲਾਂ 3 ਦਸੰਬਰ ਨੂੰ ਅੰਮ੍ਰਿਤਸਰ ਪੁਲਿਸ ਦੇ ਐਸਪੀ ਹਰਪਾਲ ਸਿੰਘ ਨੇ ਹਮਲਾਵਰ ਨਰਾਇਣ ਸਿੰਘ ਚੌੜਾ (narain singh chaura)ਨਾਲ ਮੁਲਾਕਾਤ ਕੀਤੀ ਸੀ।

Related Post