ਸੁਖਬੀਰ ਸਿੰਘ ਬਾਦਲ ਵੱਲੋਂ CM ਮਾਨ ਖ਼ਿਲਾਫ਼ ਮਾਣਹਾਨੀ ਦਾ ਕੇਸ, ਜਾਣੋ ਕੀ ਹੈ ਮਾਮਲਾ

By  KRISHAN KUMAR SHARMA January 11th 2024 04:43 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (sad) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (sukhbir-singh-badal) ਨੇ ਵੀਰਵਾਰ ਮੁੱਖ ਮੰਤਰੀ ਭਗਵੰਤ ਮਾਨ (cm-mann) ਖਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਕੇਸ ਸ੍ਰੀ ਮੁਕਤਸਰ ਸਾਹਿਬ ਅਦਾਲਤ 'ਚ ਲਾਇਆ। ਸੁਖਬੀਰ ਸਿੰਘ ਬਾਦਲ ਦੇ ਵਕੀਲ ਨੇ ਦੱਸਿਆ ਕਿ ਮੁੱਖ ਮੰਤਰੀ (aap) ਖਿਲਾਫ਼ ਇੱਕ ਕਰੋੜ ਰੁਪਏ ਦੀ ਮਾਣਹਾਨੀ ਦਾ ਕੇਸ ਕੀਤਾ ਗਿਆ ਹੈ।

ਵਕੀਲ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਖਿਲਾਫ਼ ਝੂਠੇ ਇਲਜ਼ਾਮਾਂ ਨੂੰ ਲੈ ਕੇ ਪਹਿਲਾਂ ਮੁੱਖ ਮੰਤਰੀ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਅਤੇ ਮੁਆਫੀ ਮੰਗਣ ਲਈ ਕਿਹਾ ਗਿਆ ਸੀ। ਪਰ ਉਨ੍ਹਾਂ ਵੱਲੋਂ ਮੁਆਫੀ ਨਹੀਂ ਮੰਗੀ ਗਈ, ਜਿਸ 'ਤੇ ਹੁਣ ਇਹ ਮਾਣਹਾਨੀ ਦਾ ਕੇਸ ਕਰਵਾਇਆ ਗਿਆ ਹੈ।

'ਹੁਣ ਦੱਸਾਂਗੇ ਝੂਠ ਬੋਲਣ ਦੀ ਕੀ ਸਜ਼ਾ ਹੁੰਦੀ ਹੈ'

ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਆਸਤ ਝੂਠ 'ਤੇ ਟਿਕੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਲਗਾਤਾਰ ਬਾਦਲ ਪਰਿਵਾਰ ਖਿਲਾਫ਼ ਝੂਠ ਬੋਲਦੇ ਆ ਰਹੇ ਹਨ, ਪਹਿਲਾਂ ਤਾਂ ਉਨ੍ਹਾਂ ਨੇ ਬਰਦਾਸ਼ਤ ਕਰ ਲਿਆ, ਪਰ ਹੁਣ ਮੁੱਖ ਮੰਤਰੀ ਹੋ ਕੇ ਝੂਠ ਬੋਲਦੇ ਆ ਰਹੇ ਹਨ, ਜਦੋਂਕਿ ਮੁੱਖ ਮੰਤਰੀ ਦਾ ਅਹੁਦਾ ਜ਼ਿੰਮੇਵਾਰੀ ਵਾਲਾ ਹੁੰਦਾ ਹੈ ਅਤੇ ਹੁਣ ਉਨ੍ਹਾਂ ਨੇ ਬਾਲਾਸਰ ਫਾਰਮ ਨੂੰ ਲੈ ਕੇ ਵੀ ਬਾਦਲ ਸਾਹਿਬ 'ਤੇ ਇਲਜ਼ਾਮ ਲਾਏ, ਜਿਸ 'ਤੇ ਉਨ੍ਹਾਂ ਨੇ ਮਾਫੀ ਮੰਗਣ ਲਈ ਵੀ ਕਿਹਾ ਸੀ, ਪਰ ਮੁੱਖ ਮੰਤਰੀ ਮਾਨ ਨੇ ਕੋਈ ਗੱਲ ਨਹੀਂ ਸੁਣੀ। ਹੁਣ ਅਸੀਂ ਅਦਾਲਤ ਦਾ ਸਹਾਰਾ ਲਿਆ ਹੈ ਅਤੇ ਕੇਸ ਦਰਜ ਕਰਵਾਇਆ ਹੈ। ਹੁਣ ਉਹ ਭਗਵੰਤ ਮਾਨ ਨੂੰ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਖਿੱਚ ਕੇ ਲਿਆਉਣਗੇ ਅਤੇ ਦੱਸਣਗੇ ਕਿ ਝੂਠ ਬੋਲਣ ਦੀ ਕੀ ਸਜ਼ਾ ਹੁੰਦੀ ਹੈ।

ਸੁਖਬੀਰ ਸਿੰਘ ਬਾਦਲ ਨੇ CM ਮਾਨ ਖ਼ਿਲਾਫ਼ ਕੀਤਾ ਮਾਣਹਾਨੀ ਦਾ ਕੇਸ

ਸੁਖਬੀਰ ਸਿੰਘ ਬਾਦਲ ਨੇ CM ਮਾਨ ਖ਼ਿਲਾਫ਼ ਕੀਤਾ ਮਾਣਹਾਨੀ ਦਾ ਕੇਸ #SukhbirSinghBadal #Akalidal #AAP #CMBhagwantMann #PunjabNews #PTCNews Sukhbir Singh Badal Shiromani Akali Dal Bhagwant Mann

Posted by PTC News on Thursday, January 11, 2024

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਹੱਸਦੇ ਹੋਏ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਜੇਕਰ ਉਹ ਸ਼੍ਰੀ ਮੁਕਤਸਰ ਸਾਹਿਬ ਆਉਂਦੇ ਹਨ। ਹਾਲਾਂਕਿ ਜਿਵੇਂ ਬਾਦਲ ਸਾਹਿਬ ਗੱਫੇ ਦੇ ਕੇ ਜਾਂਦੇ ਸਨ, ਦੇਖਣਗੇ ਕਿ ਮੁੱਖ ਮੰਤਰੀ ਮਾਨ ਕਿਹੜੇ ਗੱਫੇ ਦੇ ਕੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਬ੍ਹ ਨੇ ਕਹਿ ਤਾਂ ਦਿੱਤਾ ਹੈ, ਪਰ ਹੁਣ ਦੇਖਦੇ ਹਾਂ ਆਉਂਦੇ ਕਿੰਨੀ ਵਾਰ ਹਨ।

Related Post