Sukhna Lake Water Level: ਅੱਤ ਦੀ ਗਰਮੀ ਕਰਕੇ ਸੁੱਕ ਰਹੀ ਸੁਖਨਾ ਝੀਲ, ਡੇਢ ਫੁੱਟ ਤੱਕ ਘੱਟਿਆ ਪਾਣੀ ਦਾ ਪੱਧਰ
ਅੱਤ ਦੀ ਗਰਮੀ ਦੇ ਕਾਰਨ ਸੁਖਨਾ ਝੀਲ ਹੁਣ ਸੁੱਕਣ ਲੱਗੀ ਹੈ। ਮਿਲੀ ਜਾਣਕਾਰੀ ਮੁਤਾਬਿਕ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਡੇਢ ਫੁੱਟ ਤੱਕ ਘੱਟ ਗਿਆ ਹੈ।
Sukhna Lake Water Level: ਚੰਡੀਗੜ੍ਹ ’ਚ ਗਰਮੀ ਦੇ ਕਾਰਨ ਪਾਰਾ ਲਗਾਤਾਰਾ ਵਧਦਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ ’ਚ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੈ। ਜਿਸ ਕਾਰਨ ਚੰਡੀਗੜ੍ਹ ਦੇ ਲੋਕਾਂ ਨੂੰ ਅਜੇ ਕੋਈ ਰਾਹਤ ਦੇਖਣ ਨੂੰ ਨਹੀਂ ਮਿਲ ਰਹੀ ਹੈ। ਉੱਥੇ ਹੀ ਹੁਣ ਗਰਮੀ ਦਾ ਅਸਰ ਸੁਖਨਾ ਲੇਕ ’ਤੇ ਦਿਖਣ ਲੱਗਾ ਹੈ।
ਅੱਤ ਦੀ ਗਰਮੀ ਦੇ ਕਾਰਨ ਸੁਖਨਾ ਝੀਲ ਹੁਣ ਸੁੱਕਣ ਲੱਗੀ ਹੈ। ਮਿਲੀ ਜਾਣਕਾਰੀ ਮੁਤਾਬਿਕ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਡੇਢ ਫੁੱਟ ਤੱਕ ਘੱਟ ਗਿਆ ਹੈ। ਸੁਖਨਾ ਝੀਲ ’ਤੇ ਹੀਟਵੇਵ ਦਾ ਅਸਰ ਪਿਆ ਹੈ। ਜਿਸ ਕਾਰਨ ਸੈਲਾਨੀਆਂ ਦੀ ਗਿਣਤੀ ਵੀ ਘੱਟੀ ਹੈ। ਕਿਉਂਕਿ ਝੀਲ ’ਤੇ ਆਉਣ ਵਾਲੇ ਕੋ ਗਰਮੀ ਮਹਿਸੂਸ ਕਰ ਰਹੇ ਹਨ।
ਮੌਸਮ ਵਿਭਾਗ ਮੁਤਾਬਿਕ ਇਸ ਹਫਤੇ ਚੰਡੀਗੜ੍ਹ ਦਾ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। 14 ਜੂਨ ਤੱਕ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਤੇਜ਼ ਗਰਮੀ ਦੀ ਸੰਭਾਵਨਾ ਹੈ। ਇੱਥੇ 22 ਜੂਨ ਤੱਕ ਪ੍ਰੀ-ਮਾਨਸੂਨ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Sunil Jakhar ਨੇ PM ਮੋਦੀ ਨੂੰ ਲਿਖੀ ਚਿੱਠੀ, ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂਅ 'ਤੇ ਰੱਖਣ ਦੀ ਕੀਤੀ ਮੰਗ