AAP ਦੇ ਪਤਨ ਦੀ ਸ਼ੁਰੂਆਤ..., BJP ਚ ਸ਼ਾਮਲ ਹੋਏ ਸਾਂਸਦਾਂ ਦਾ ਸੁਨੀਲ ਜਾਖੜ ਨੇ ਕੀਤਾ ਸਵਾਗਤ

Sunil Jakhar on AAP MPs Join BJP : ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਜਿੱਥੇ ਪੰਜਾਬ ਵਿੱਚ ਪਾਰਟੀ ਨੂੰ ਮਜਬੂਤੀ ਮਿਲੇਗੀ, ਉੱਥੇ ਹੀ ਆਪ ਪਾਰਟੀ ਦੇ ਪਤਨ ਦੀ ਸ਼ੁਰੂਆਤ ਹੈ।

By  KRISHAN KUMAR SHARMA April 24th 2026 07:27 PM -- Updated: April 24th 2026 07:32 PM

Sunil Jakhar on AAP MPs Join BJP : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ  ਰਾਜ ਸਭਾ ਮੈਂਬਰਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਜਿੱਥੇ ਪੰਜਾਬ ਵਿੱਚ ਪਾਰਟੀ ਨੂੰ ਮਜਬੂਤੀ ਮਿਲੇਗੀ, ਉੱਥੇ ਹੀ ਇਹ ਦੇਸ਼ ਵਿਚ ਸਭ ਤੋਂ ਛੋਟਾ ਸਮਾਂ ਸਰਗਰਮ ਰਹੀ ਆਪ ਪਾਰਟੀ ਦੇ ਪਤਨ ਦੀ ਸ਼ੁਰੂਆਤ ਹੈ। 

ਇਸ ਸਬੰਧੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਆਪਣੇ ਸੁਨੇਹੇ ਵਿੱਚ ਸੁਨੀਲ ਜਾਖੜ ਨੇ ਲਿਖਿਆ ਹੈ" ਆਪ ਦੇ ਡੁੱਬਦੇ ਜਹਾਜ਼ ਨੂੰ ਸਮਾਂ ਰਹਿੰਦੇ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਆਏ ਸਾਰੇ ਹੀ ਸਾਂਸਦਾਂ ਨੂੰ ਨਿੱਘੀ 'ਜੀ ਆਇਆਂ ਨੂੰ'। ਆਪ ਦੇ ਮਾੜੇ ਸ਼ਾਸਨ,  ਭ੍ਰਿਸ਼ਟਾਚਾਰ, ਬੇਅਮਨੀ ਕਾਰਨ ਜਿੱਥੇ ਪੰਜਾਬ ਦੇ ਲੋਕਾਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ ਉੱਥੇ ਹੀ ਪਾਰਟੀ ਵੱਲੋ ਲੋਕ ਹਿੱਤਾਂ ਦਾ ਤਿਆਗ ਕਰ ਦੇਣ ਤੋਂ ਬਾਅਦ ਇਸ ਪਾਰਟੀ ਦੇ ਅੰਦਰ ਚੰਗੇ ਲੋਕ ਵੀ ਪਾਰਟੀ ਛੱਡਣ ਲਈ ਮਜਬੂਰ ਹੋ ਰਹੇ ਹਨ।"

ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਆਪਣੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਆਪ ਸਰਕਾਰ ਲੋਕ ਮਨਾਂ ਤੋਂ ਦੂਰ ਹੋ ਚੁੱਕੀ ਹੈ। ਇਸ ਅਨਾੜੀ ਸਰਕਾਰ ਕਾਰਨ ਅੱਜ ਰਾਜ ਵਿੱਚ ਬਦ-ਅਮਨੀ ਅਤੇ ਭ੍ਰਿਸ਼ਟਾਚਾਰ ਆਪਣੀ ਸਿਖਰ ਤੇ ਪਹੁੰਚ ਚੁੱਕਾ ਹੈ। ਲੋਕ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ। ਗੈਂਗਸਟਰਵਾਦ ਅਤੇ  ਨਸ਼ੇ ਸਾਡੀ ਜਵਾਨੀ ਨੂੰ ਨਿਗਲ ਰਹੇ ਹਨ। ਜਦ ਕਿ ਆਪ ਵਿੱਚ ਰਿਮੋਟ ਕੰਟਰੋਲ ਪ੍ਰਣਾਲੀ ਚੰਗੇ ਬੰਦੇ ਨੂੰ ਕੰਮ ਨਹੀਂ ਕਰਨ ਦਿੰਦੀ ਅਤੇ ਸਾਰਾ ਨਿਯੰਤਰਣ ਇੱਕ ਕੇਂਦਰ ਤੋਂ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਇੱਕ ਨਵੇਂ ਬਦਲਾਅ ਲਈ ਅੰਗੜਾਈ ਲੈ ਰਿਹਾ ਹੈ ਅਤੇ 2027 ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਲੋਕ ਮੌਕਾ ਦੇਣਗੇ।

Related Post