Superfoods For Fatty Liver: ਲੀਵਰ ਨੂੰ ਸਿਹਤਮੰਦ ਰੱਖਣ ਲਈ ਆਪਣੀ ਡਾਈਟ 'ਚ ਇਨ੍ਹਾਂ ਚੀਜ਼ਾਂ ਨੂੰ ਕਰੋ ਸ਼ਾਮਲ

ਫੈਟੀ ਲਿਵਰ ਵੀ ਅੱਜਕਲ ਆਮ ਸਮੱਸਿਆ ਬਣ ਗਈ ਹੈ। ਇਸ ਤੋਂ ਇਲਾਵਾ ਥਾਇਰਾਇਡ ਹਾਰਮੋਨਸ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਲੀਵਰ ਦੀ ਸਿਹਤ ਵੀ ਬਹੁਤ ਜ਼ਰੂਰੀ ਹੈ।

By  Aarti April 19th 2024 03:13 PM

Superfoods To Strengthen Your Liver: ਲੀਵਰ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ। ਜੋ ਸਰੀਰ 'ਚੋ ਡੀਟੌਕਸ ਪਦਾਰਥਾਂ ਨੂੰ ਫਿਲਟਰ ਕਰਦਾ ਹੈ। ਦਸ ਦਈਏ ਕਿ ਇਹ ਸਰੀਰ ਨੂੰ ਸਿਹਤਮੰਦ ਰੱਖਣ ਲਈ ਕਈ ਤਰੀਕਿਆਂ ਨਾਲ ਕੰਮ ਕਰਦਾ ਹੈ, ਇਸ ਲਈ ਲੀਵਰ ਦਾ ਸਹੀ ਢੰਗ ਨਾਲ ਕੰਮ ਕਰਨਾ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਦੇ ਪਾਵਰ ਹਾਊਸ ਦਾ ਕੰਮ ਕਰਦਾ ਹੈ। ਅਜਿਹੇ 'ਚ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਰੁਝੇਵਿ ਜੀਵਨਸ਼ੈਲੀ ਕਾਰਨ ਕਈ ਤਰ੍ਹਾਂ ਦੀਆਂ ਲੀਵਰ ਸੰਬੰਧੀ ਬੀਮਾਰੀਆਂ ਹੋਣ ਲੱਗਦੀਆਂ ਹਨ।

ਫੈਟੀ ਲਿਵਰ ਵੀ ਅੱਜਕਲ ਆਮ ਸਮੱਸਿਆ ਬਣ ਗਈ ਹੈ। ਇਸ ਤੋਂ ਇਲਾਵਾ ਥਾਇਰਾਇਡ ਹਾਰਮੋਨਸ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਲੀਵਰ ਦੀ ਸਿਹਤ ਵੀ ਬਹੁਤ ਜ਼ਰੂਰੀ ਹੈ। ਵੈਸੇ ਤਾਂ ਕੁਝ ਕੁਝ ਖਾਣ ਵਾਲੀਆਂ ਚੀਜ਼ਾਂ ਲੀਵਰ ਦੀ ਸਿਹਤ ਲਈ ਬਹੁਤ ਵਧੀਆ ਹੁੰਦੀਆਂ ਹਨ, ਪਰ ਕੁਝ ਤੋਂ ਦੂਰ ਰਹਿਣਾ ਜ਼ਰੂਰੀ ਹੈ।

ਮਾਹਿਰਾਂ ਮੁਤਾਬਕ ਜ਼ਿਆਦਾ ਤੇਲ, ਜੰਕ ਫੂਡ, ਸ਼ਰਾਬ ਜਾਂ ਜ਼ਿਆਦਾ ਦਰਦ ਨਿਵਾਰਕ ਦਵਾਈਆਂ ਲੀਵਰ ਲਈ ਨੁਕਸਾਨਦੇਹ ਹਨ। ਤਾਂ ਆਓ ਜਾਣਦੇ ਹਾਂ ਲੀਵਰ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਆਪਣੀ ਡਾਈਟ 'ਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਚੁਕੰਦਰ ਅਤੇ ਗਾਜ਼ਰ ਦਾ ਜੂਸ : 

ਚੁਕੰਦਰ 'ਚ ਭਰਪੂਰ ਮਾਤਰਾ 'ਚ ਬੀਟਾਸਾਈਨਿਨ ਅਤੇ ਬੇਟਾਨਿਨ ਪਾਇਆ ਜਾਂਦਾ ਹੈ। ਜੋ ਲੀਵਰ ਨੂੰ ਕਾਰਸੀਨੋਜਨ ਕਾਰਨ ਹੋਣ ਵਾਲੀ ਸੱਟ ਤੋਂ ਬਚਾਉਂਦੇ ਹਨ, ਜਦੋਂ ਕਿ ਗਾਜਰ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਲੀਵਰ ਦੇ ਜ਼ਹਿਰੀਲੇਪਣ ਨੂੰ ਘਟਾਉਣ 'ਚ ਮਦਦ ਕਰਦੇ ਹਨ। ਇਸ ਲਈ, ਤੁਹਾਨੂੰ ਹਰ ਰੋਜ਼ ਇੱਕ ਗਲਾਸ ਚੁਕੰਦਰ ਜਾਂ ਗਾਜਰ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ।

ਨਿੰਬੂ : 

ਤੁਸੀਂ ਆਪਣੇ ਲੀਵਰ ਨੂੰ ਆਕਸੀਡੇਟਿਵ ਨੁਕਸਾਨ ਤੋਂ ਬਚਾਉਣ ਲਈ ਨਿੰਬੂ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਦਸ ਦਈਏ ਕਿ ਇਸ ਦਾ ਵਧੀਆ ਲਾਭ ਪ੍ਰਾਪਤ ਕਰਨ ਲਈ ਤੁਹਾਨੂੰ ਰੋਜ਼ਾਨਾ ਸਵੇਰੇ ਕੋਸੇ ਪਾਣੀ 'ਚ ਨਿੰਬੂ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਆਪਣੀ ਚੰਗੀ ਸਿਹਤ ਲਈ ਇਸ ਨੂੰ ਗ੍ਰੀਨ ਟੀ 'ਚ ਸ਼ਾਮਲ ਕਰਕੇ ਪੀ ਸਕਦੇ ਹੋ।

ਹਰੀਆਂ ਪੱਤੇਦਾਰ ਸਬਜ਼ੀਆਂ : 

ਤੁਸੀਂ ਫੈਟੀ ਲਿਵਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਤੱਤ ਪਾਏ ਜਾਣਦੇ ਹਨ। ਇਸ ਲਈ ਤੁਹਾਨੂੰ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਘਟੋ-ਘਟ ਇੱਕ ਹਰੀ ਪੱਤੇਦਾਰ ਸਬਜ਼ੀ ਕਰਨਾ ਚਾਹੀਦਾ ਹੈ।

ਰੋਜ਼ਾਨਾ ਇੱਕ ਸੇਬ ਖਾਓ : 

ਲੀਵਰ ਦੇ ਸੀਰਮ ਅਤੇ ਲਿਪਿਡ ਲੈਵਲ ਨੂੰ ਕੰਟਰੋਲ ਕਰਨ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਸੇਬ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੈਕਟਿਨ ਅਤੇ ਮਲਿਕ ਐਸਿਡ ਪਾਇਆ ਜਾਂਦਾ ਹੈ, ਜੋ ਜ਼ਹਿਰੀਲੇ ਅਤੇ ਕਾਰਸੀਨੋਜਨ ਨੂੰ ਦੂਰ ਕਰਨ 'ਚ ਮਦਦ ਕਰਦਾ ਹਨ। ਇਸ ਤੋਂ ਇਲਾਵਾ ਸੇਬ 'ਚ ਭਰਪੂਰ ਮਾਤਰਾ 'ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਤੁਹਾਨੂੰ ਫੈਟੀ ਲਿਵਰ ਤੋਂ ਬਚਾਉਂਦੇ ਹਨ।

ਗ੍ਰੀਨ ਟੀ : 

ਗ੍ਰੀਨ ਟੀ ਸਰੀਰ 'ਚ ਐਂਟੀਆਕਸੀਡੈਂਟ ਵਧਾਉਣ ਲਈ ਜਾਣੀ ਜਾਂਦੀ ਹੈ। ਦਸ ਦਈਏ ਕਿ ਹਰ ਰੋਜ਼ 2 ਕੱਪ ਗ੍ਰੀਨ ਟੀ ਦਾ ਸੇਵਨ ਗੈਰ-ਅਲਕੋਹਲ ਵਾਲੀ ਫੈਟੀ ਲਿਵਰ ਦੀ ਸਮੱਸਿਆ ਨੂੰ ਦੂਰ ਰੱਖਣ 'ਚ ਮਦਦ ਕਰਦਾ ਹੈ।

ਅਖਰੋਟ : 

ਅਖਰੋਟ ਦਾ ਸੇਵਨ ਦਿਲ ਦੀ ਸਿਹਤ ਅਤੇ ਲੀਵਰ ਦੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰਤਾ ਮਾਤਰਾ 'ਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ। ਜੋ ਲੀਵਰ ਨੂੰ ਸਹੀ ਢੰਗ ਨਾਲ ਕੰਮ ਕਰਨ 'ਚ ਮਦਦ ਕਰਦਾ ਹੈ। ਨਾਲ ਹੀ ਇਸ ਦੇ ਸੇਵਨ ਨਾਲ ਫੈਟੀ ਲਿਵਰ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। 

ਹਲਦੀ : 

ਹਲਦੀ ਰਸੋਈ 'ਚ ਮੌਜੂਦ ਇੱਕ ਮਸਾਲਾ ਹੈ ਜੋ ਨਾ ਸਿਰਫ਼ ਭੋਜਨ ਨੂੰ ਸੁਆਦ ਅਤੇ ਰੰਗ ਦਿੰਦਾ ਹੈ ਸਗੋਂ ਇਸ 'ਚ ਸਿਹਤ ਨਾਲ ਸਬੰਧਤ ਕਈ ਗੁਣ ਵੀ ਛੁਪੇ ਹੋਏ ਹੁੰਦੇ ਹਨ। ਦਸ ਦਈਏ ਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ, ਆਇਰਨ, ਫਾਈਬਰ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਣਦੇ ਹਨ। ਜੋ ਚਿਹਰੇ ਨੂੰ ਨਿਖਾਰਨ ਲਈ ਚੰਗੇ ਮਨੇ ਜਾਣਦੇ ਹਨ। ਇਸ ਤੋਂ ਇਲਾਵਾ, ਇਹ ਚਰਬੀ ਨੂੰ ਹਜ਼ਮ ਕਰਦਾ ਹੈ ਅਤੇ ਪਿੱਤ ਦੇ ਖਤਰੇ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post