Kanwar Yatra Row : ਉੱਤਰਪ੍ਰਦੇਸ਼ ਸਰਕਾਰ ਨੂੰ ਵੱਡਾ ਝਟਕਾ, SC ਨੇ ਦੁਕਾਨਾਂ ਬਾਹਰ ਨਾਂ ਦਿਖਾਉਣ ਦੇ ਨਿਰਦੇਸ਼ ’ਤੇ ਲਾਈ ਰੋਕ

ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਦੁਕਾਨ ਮਾਲਕਾਂ ਨੂੰ ਕੰਵਰ ਯਾਤਰਾ ਦੌਰਾਨ ਦੁਕਾਨਾਂ ਦੇ ਬਾਹਰ ਆਪਣੇ ਨਾਂ ਦਿਖਾਉਣ ਦੇ ਨਿਰਦੇਸ਼ 'ਤੇ ਰੋਕ ਲਗਾ ਦਿੱਤੀ ਹੈ।

By  Aarti July 22nd 2024 01:17 PM -- Updated: July 22nd 2024 01:28 PM

Kanwar Yatra Row : ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਵਿੱਚ ਕੰਵਰ ਯਾਤਰਾ ਰੂਟ ’ਤੇ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ, ਫਲਾਂ ਅਤੇ ਖਾਣ-ਪੀਣ ਦੀਆਂ ਦੁਕਾਨਾਂ ’ਤੇ ਮਾਲਕ ਦਾ ਨਾਂ ਲਿਖਣ ਦੇ ਯੋਗੀ ਆਦਿੱਤਿਆਨਾਥ ਸਰਕਾਰ ਦੇ ਹੁਕਮਾਂ ’ਤੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ।

ਸੁਪਰੀਮ ਕੋਰਟ ਦੇ ਦੋ ਜੱਜਾਂ, ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਐਸਵੀਐਨ ਭੱਟੀ ਦੀ ਬੈਂਚ ਨੇ ਗੈਰ ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ਼ ਸਿਵਲ ਰਾਈਟਸ ਦੀ ਪਟੀਸ਼ਨ 'ਤੇ ਨਾਮ ਲਿਖਣ ਦੇ ਆਦੇਸ਼ 'ਤੇ ਅੰਤਰਿਮ ਰੋਕ ਲਗਾਉਂਦੇ ਹੋਏ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਦਾਇਰ ਕਰਨ ਵਾਲਿਆਂ ਨੇ ਇਸ ਨੂੰ ਧਾਰਾ 15 ਦੀ ਉਲੰਘਣਾ ਦੱਸਿਆ ਹੈ, ਜੋ ਧਰਮ ਜਾਂ ਜਾਤ ਦੇ ਆਧਾਰ 'ਤੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਨੂੰ ਗੈਰ-ਕਾਨੂੰਨੀ ਬਣਾਉਂਦਾ ਹੈ।

ਕਾਬਿਲੇਗੌਰ ਹੈ ਕਿ ਕਾਵੜ ਯਾਤਰਾ ਰੂਟ 'ਤੇ ਦੂਜੇ ਧਰਮਾਂ ਦੇ ਦੁਕਾਨਦਾਰਾਂ ਨਾਲ ਕਿਸੇ ਕਾਰਨ ਕਾਵੜੀਆਂ ਵਿਚਾਲੇ ਸੰਭਾਵੀ ਤਕਰਾਰ ਅਤੇ ਝਗੜੇ ਦੀਆਂ ਪੁਰਾਣੀਆਂ ਘਟਨਾਵਾਂ ਦੇ ਮੱਦੇਨਜ਼ਰ ਯੋਗੀ ਸਰਕਾਰ ਨੇ ਦੁਕਾਨਾਂ 'ਤੇ ਮਾਲਕ ਦਾ ਨਾਂ ਲਿਖਣ ਦੇ ਹੁਕਮ ਦਿੱਤੇ ਸਨ। ਇਸ ਹੁਕਮ ਤੋਂ ਬਾਅਦ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਹੋਟਲਾਂ ਅਤੇ ਢਾਬਿਆਂ 'ਤੇ ਕੰਮ ਕਰਨ ਵਾਲੇ ਮੁਸਲਮਾਨਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ। ਜਿਹੜੇ ਮੁਸਲਮਾਨਾਂ ਨੇ ਹਿੰਦੂਆਂ ਨੂੰ ਸਮਝ ਵਿੱਚ ਆਉਣ ਵਾਲੇ ਨਾਮ ਨਾਲ ਢਾਬਾ ਖੋਲ੍ਹਿਆ ਸੀ, ਉਨ੍ਹਾਂ ਨੂੰ ਅਜਿਹਾ ਨਾਂ ਦੇਣ ਲਈ ਕਿਹਾ ਗਿਆ ਹੈ ਕਿ ਕਾਵੜੀਆਂ ਨੂੰ ਸਮਝ ਆਵੇ ਕਿ ਇਹ ਢਾਬਾ ਹਿੰਦੂਆਂ ਦਾ ਨਹੀਂ ਹੈ।

ਇਹ ਵੀ ਪੜ੍ਹੋ: Union Budget 2024 : ਪੰਜਾਬ ਦੇ ਵਪਾਰੀਆਂ, ਕਿਸਾਨਾਂ ਅਤੇ ਆਮ ਦੁਕਾਨਦਾਰਾਂ ਨੂੰ ਵੱਡੀਆਂ ਉਮੀਦਾਂ, ਕਿਹਾ- ਹਰੇਕ ਵਰਗ ਲਈ ਹੋਵੇ ਬਜਟ

Related Post