Sandeep Nangal Murder: ਸੰਦੀਪ ਨੰਗਲ ਅੰਬੀਆਂ ਮਾਮਲੇ 'ਚ ਵੱਡੀ ਅਪਡੇਟ, ਪੁਲਿਸ ਨੇ ਸੁਰਜਨਜੀਤ ਚੱਠਾ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ 'ਚ ਕਬੱਡੀ ਪ੍ਰਮੋਟਰ ਸੁਰਜਨਜੀਤ ਸਿੰਘ ਚੱਠਾ ਨੂੰ ਪੁਲਿਸ ਨੇ ਦੇਰ ਰਾਤ ਜਲੰਧਰ ਹਾਈਟਸ ਸਥਿਤ ਉਨ੍ਹਾਂ ਦੇ ਫਲੈਟ 'ਤੇ ਛਾਪਾ ਮਾਰ ਕੇ ਗ੍ਰਿਫ਼ਤਾਰ ਕਰ ਲਿਆ ਹੈ।

By  Ramandeep Kaur May 4th 2023 11:51 AM

Sandeep Nangal Murder: ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ 'ਚ ਕਬੱਡੀ ਪ੍ਰਮੋਟਰ ਸੁਰਜਨਜੀਤ ਸਿੰਘ ਚੱਠਾ ਨੂੰ ਪੁਲਿਸ ਨੇ ਦੇਰ ਰਾਤ ਜਲੰਧਰ ਹਾਈਟਸ ਸਥਿਤ ਉਨ੍ਹਾਂ ਦੇ ਫਲੈਟ 'ਤੇ ਛਾਪਾ ਮਾਰ ਕੇ ਗ੍ਰਿਫ਼ਤਾਰ ਕਰ ਲਿਆ ਹੈ। 

ਸੰਦੀਪ ਨੰਗਲ ਅੰਬੀਆ ਦੀ ਪਤਨੀ ਰੁਪਿੰਦਰ ਕੌਰ ਨੇ ਕੁਝ ਦਿਨ ਪਹਿਲਾਂ ਲਾਈਵ ਹੋ ਕੇ ਦਿਹਾਤੀ ਪੁਲਿਸ 'ਤੇ ਸਵਾਲ ਖੜ੍ਹੇ ਕਰਦਦਿਆਂ ਸੁਰਜਨਜੀਤ ਸਿੰਘ ਚੱਠਾ ਨੂੰ ਗ੍ਰਿਫ਼ਤਾਰ ਦੀ ਅਪੀਲ ਕੀਤੀ ਸੀ। ਪਤਨੀ ਦੀ ਅਪੀਲ ਤੋਂ ਬਾਅਦ ਵੀ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਹੁਣ ਵੀਰਵਾਰ ਨੂੰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।

ਉਸ ਸਮੇਂ ਪੁਲਿਸ ਚੱਠਾ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ ਪਰ ਪੁਲਿਸ ਨੇ ਬੀਤੀ ਰਾਤ ਕਬੱਡੀ ਪ੍ਰਮੋਟਰ ਸੁਰਜਨਜੀਤ ਸਿੰਘ ਚੱਠਾ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਚੱਠਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਉਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੀਤੀ ਗਈ ਪੁਲਿਸ ਕਾਰਵਾਈ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਕੇ ਲੈ ਜਾ ਰਹੀ ਦਿੱਸ ਰਹੀ ਹੈ। 

ਇਥੇ ਦੱਸਣਯੋਗ ਹੈ ਕਿ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੋਸ਼ਲ ਮੀਡੀਆ 'ਤੇ ਲਾਈਵ ਹੋਈ ਸੀ। ਉਨ੍ਹਾਂ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਸੀ। ਰੁਪਿੰਦਰ ਨੇ ਕਿਹਾ ਸੀ ਕਿ ਉਸ ਨੇ ਐੱਸ. ਐੱਸ. ਪੀ. ਨੂੰ ਦੱਸਿਆ ਸੀ ਕਿ ਸੰਦੀਪ ਨੰਗਲ ਦੇ ਕਤਲ ਦਾ ਮੁਲਜ਼ਮ ਜਲੰਧਰ ਦੇ ਕਰਤਾਰ ਪੈਲੇਸ ਵਿੱਚ ਬੈਠਾ ਹੈ।

ਨੰਗਲ ਅੰਬੀਆ ਕੇਸ ਵਿਚ ਚੱਠਾ ਦੋਸ਼ੀ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਸਕਦੇ ਹਾਂ। ਰੁਪਿੰਦਰ ਨੇ ਲਾਈਵ ਹੋ ਕੇ ਕਿਹਾ ਸੀ ਕਿ ਉਸ ਨੇ ਐੱਸ. ਐੱਸ. ਪੀ. ਨੂੰ ਵੁਆਇਸ ਮੈਸੇਜ ਵੀ ਭੇਜਿਆ ਸੀ ਅਤੇ ਫ਼ੋਨ ਵੀ ਕੀਤਾ ਸੀ। ਰੁਪਿੰਦਰ ਅਨੁਸਾਰ ਪਹਿਲਾਂ ਜਦੋਂ ਵੀ ਉਸ ਨੇ ਆਪਣੇ ਪਰਿਵਾਰ ਨੂੰ ਮਾਮਲੇ ਬਾਰੇ ਪੁੱਛਿਆ ਤਾਂ ਉਹ ਕਹਿੰਦੇ ਸਨ ਕਿ ਪੁਲਿਸ ਸੁਰਜਨਜੀਤ ਸਿੰਘ ਚੱਠਾ ਦੀ ਭਾਲ ਕਰ ਰਹੀ ਹੈ।

ਐੱਸ. ਐੱਸ. ਪੀ. ਨੇ ਮੰਗਿਆ ਸੀ ਸਬੂਤ 

ਰੁਪਿੰਦਰ ਕੌਰ ਦਾ ਕਹਿਣਾ ਸੀ ਕਿ ਐੱਸ. ਐੱਸ. ਪੀ.  ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਮੁਲਜ਼ਮ ਨੂੰ ਤਿੰਨ ਤੋਂ ਚਾਰ ਮਿੰਟ ਤੱਕ ਡਰਾਈਵ ਕਰਕੇ ਫੜਿਆ ਜਾ ਸਕਦਾ ਹੈ। ਐੱਸ. ਐੱਸ. ਪੀ. ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਕਿਹਾ ਸੀ ਕਿ ਸਾਨੂੰ ਸਬੂਤ ਦਿਓ। ਰੁਪਿੰਦਰ ਨੇ ਕਿਹਾ ਸੀ ਕਿ ਸਬੂਤ ਵੇਖਣਾ ਅਦਾਲਤ ਦਾ ਕੰਮ ਹੈ।

ਬਾਕੀ ਪੁਲਿਸ ਨੇ ਜੇਕਰ ਇਸ ਮਾਮਲੇ 'ਚ ਸੁਰਜਨਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ ਤਾਂ ਉਹ ਕਿਸੇ ਨਾ ਕਿਸੇ ਆਧਾਰ ਜਾਂ ਸਬੂਤ ਨੂੰ ਵੇਖ ਕੇ ਹੀ ਕੀਤਾ ਹੈ। ਜੇਕਰ ਬਿਨਾਂ ਸਬੂਤ ਦੇ ਨਾਮਜ਼ਦ ਕੀਤਾ ਹੈ ਤਾਂ ਇਹ ਸਿਰਫ਼ ਵਾਹ-ਵਾਹੀ ਬਟੋਰਨ ਵਾਲਾ ਕੰਮ ਹੈ। 

Related Post