Pakistan-Afghanistan Clash : ਜੰਗਬੰਦੀ ਦੌਰਾਨ ਪਾਕਿਸਤਾਨ ਨੇ ਅਫਗਾਨਿਸਤਾਨ ਤੇ ਕੀਤੀ ਬੰਬਾਰੀ , 3 ਕ੍ਰਿਕਟਰਾਂ ਸਮੇਤ 8 ਲੋਕਾਂ ਦੀ ਮੌਤ
Pakistan-Afghanistan Clash :ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਸਰਹੱਦ 'ਤੇ ਤਣਾਅ ਦਿਖ ਰਿਹਾ ਹੈ। ਦੋਵੇਂ ਦੇਸ਼ ਸ਼ੁੱਕਰਵਾਰ ਨੂੰ ਆਪਸੀ ਸਹਿਮਤੀ ਨਾਲ 48 ਘੰਟੇ ਦੀ ਜੰਗਬੰਦੀ ਵਧਾਉਣ 'ਤੇ ਸਹਿਮਤ ਹੋਏ ਸਨ ਪਰ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਪਕਤਿਕਾ ਸੂਬੇ ਵਿੱਚ ਹਵਾਈ ਹਮਲਾ ਕੀਤਾ, ਜਿਸ ਵਿੱਚ ਤਿੰਨ ਕ੍ਰਿਕਟ ਖਿਡਾਰੀਆਂ ਸਮੇਤ ਅੱਠ ਲੋਕ ਮਾਰੇ ਗਏ
Pakistan-Afghanistan Clash : ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਸਰਹੱਦ 'ਤੇ ਤਣਾਅ ਵੱਧ ਰਿਹਾ ਹੈ। ਦੋਵੇਂ ਦੇਸ਼ ਸ਼ੁੱਕਰਵਾਰ ਨੂੰ ਆਪਸੀ ਸਹਿਮਤੀ ਨਾਲ 48 ਘੰਟੇ ਦੀ ਜੰਗਬੰਦੀ ਵਧਾਉਣ 'ਤੇ ਸਹਿਮਤ ਹੋਏ ਸਨ ਪਰ ਕੁਝ ਘੰਟਿਆਂ ਬਾਅਦ ਹੀ ਤਾਲਿਬਾਨ ਨੇ ਪਾਕਿਸਤਾਨ 'ਤੇ ਅਫਗਾਨਿਸਤਾਨ ਦੇ ਪਕਤਿਕਾ ਸੂਬੇ ਵਿੱਚ ਹਵਾਈ ਹਮਲੇ ਕਰਨ ਦਾ ਆਰੋਪ ਲਗਾਇਆ।
ਪਾਕਿਸਤਾਨ ਨੇ ਡੁਰੰਡ ਲਾਈਨ ਦੇ ਨਾਲ ਲੱਗਦੇ ਪਕਤਿਕਾ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਵਾਈ ਹਮਲੇ ਕੀਤੇ। ਜਿਸ ਵਿੱਚ ਤਿੰਨ ਕ੍ਰਿਕਟ ਖਿਡਾਰੀਆਂ ਸਮੇਤ ਅੱਠ ਲੋਕ ਮਾਰੇ ਗਏ। ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਇਸਦੀ ਪੁਸ਼ਟੀ ਕੀਤੀ। ਹਮਲੇ ਵਿੱਚ ਸੱਤ ਨਾਗਰਿਕ ਜ਼ਖਮੀ ਹੋਏ ਹਨ।
ਇਸ ਘਟਨਾ ਦੇ ਜਵਾਬ ਵਿੱਚ ਏ.ਸੀ.ਬੀ. ਨੇ ਨਵੰਬਰ ਵਿੱਚ ਪਾਕਿਸਤਾਨ ਵਿੱਚ ਹੋਣ ਵਾਲੀ ਤਿਕੋਣੀ ਟੀ-20 ਲੜੀ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ। ਏ.ਸੀ.ਬੀ. ਨੇ ਕਿਹਾ ਕਿ ਇਹ ਕਦਮ ਮਾਰੇ ਗਏ ਕ੍ਰਿਕਟਰਾਂ ਦੇ ਸਨਮਾਨ ਵਿੱਚ ਚੁੱਕਿਆ ਗਿਆ ਹੈ। ਪਾਕਿਸਤਾਨ, ਅਫਗਾਨਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਨੇ ਟੂਰਨਾਮੈਂਟ ਵਿੱਚ ਹਿੱਸਾ ਲੈਣਾ ਸੀ।
ਦੱਸ ਦੇਈਏ ਕਿ 8 ਅਕਤੂਬਰ ਨੂੰ ਸ਼ੁਰੂ ਹੋਏ ਟਕਰਾਅ ਤੋਂ ਬਾਅਦ ਦੋਵੇਂ ਦੇਸ਼ 15 ਅਕਤੂਬਰ ਦੀ ਸ਼ਾਮ ਨੂੰ 48 ਘੰਟੇ ਦੀ ਜੰਗਬੰਦੀ 'ਤੇ ਸਹਿਮਤ ਹੋਏ ਸਨ। ਜੰਗਬੰਦੀ 17 ਅਕਤੂਬਰ ਦੀ ਸ਼ਾਮ ਨੂੰ ਖਤਮ ਹੋਣ ਵਾਲੀ ਸੀ ਪਰ ਇਸ ਨੂੰ ਵਧਾਉਣ 'ਤੇ ਸਹਿਮਤ ਹੋਏ ਸਨ।