Bathinda News : ਹਨੂੰਮਾਨਗੜ੍ਹ ਪੁਲਿਸ ਨੇ ਬਠਿੰਡਾ ਦੇ ਇੱਕ ਵਿਅਕਤੀ ਤੇ ਉਸ ਦੇ ਸਾਥੀ ਨੂੰ ਹੈਰੋਇਨ ,ਪਿਸਟਲ ਅਤੇ ਮੈਗਜ਼ੀਨ ਸਮੇਤ ਕੀਤਾ ਕਾਬੂ
Bathinda News : ਬਠਿੰਡਾ ਵਾਸੀ 43 ਸਾਲਾ ਭੁਪਿੰਦਰ ਸਿੰਘ ਆਪਣੇ ਸਾਥੀ ਨਾਸਿਰ ਵਾਸੀ ਸਿੱਕਰੀ ਰਾਜਸਥਾਨ ਸਮੇਤ 3 ਕਿਲੋ 08 ਗ੍ਰਾਮ ਹੈਰੋਇਨ , 2 ਵਿਦੇਸ਼ੀ ਪਿਸਟਲ ਅਤੇ 1 ਮੈਗਜ਼ੀਨ 12 ਜਿੰਦਾ ਕਾਰਤੂਸ ਅਤੇ ਕਾਰ ਸਮੇਤ ਸੰਗਰੀਆ (ਹਨੂੰਮਾਨਗੜ੍ਹ ) ਪੁਲਿਸ ਵੱਲੋਂ ਗਿਰਫ਼ਤਾਰ ਕੀਤਾ ਗਿਆ ਹੈ। ਹੈਰੋਇਨ ਦੀ ਕੀਮਤ 15 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਆਰੋਪੀ ਦੇ ਵਿਦੇਸ਼ੀ ਹੈਂਡਲਰ ਨਾਲ ਵੀ ਤਾਲੁਕ ਦੱਸੇ ਜਾ ਰਹੇ ਹਨ।
ਇਸ ਸਬੰਧੀ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਦੇ ਐਸਪੀ ਹਰਿ ਸ਼ੰਕਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਟੀਮ ਵਲੋ ਦੌਰਾਨੇ ਨਾਕਾਬੰਦੀ ਇੱਕ ਗੱਡੀ HR-29 AV 8401 ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 3 ਕਿਲੋ 08ਗ੍ਰਾਮ ਹੈਰੋਇਨ , 2 ਵਿਦੇਸ਼ੀ ਪਿਸਟਲ ਅਤੇ 1ਮੈਗਜ਼ੀਨ 12 ਜਿੰਦਾ ਕਾਰਤੂਸ ਬਰਾਮਦ ਹੋਇਆ ਹੈ। ਗੱਡੀ ਵਿੱਚ 2 ਜਾਣੇ ਸਵਾਰ ਸਨ,ਜਿਨ੍ਹਾਂ ਦੀ ਪਹਿਚਾਣ ਭੁਪਿੰਦਰ ਸਿੰਘ (43) ਵਾਸੀ ਪਿੰਡ ਭਗਵਾਨ ਗੜ੍ਹ ਪੁਲਿਸ ਥਾਣਾ ਸੰਗਤ ਮੰਡੀ ਜ਼ਿਲ੍ਹਾ ਬਠਿੰਡਾ ਅਤੇ ਨਾਸਿਰ (23)ਵਾਸੀ ਸਿੱਕਰੀ ਜ਼ਿਲ੍ਹਾ ਡੀਂਗ ਰਾਜਸਥਾਨ ਵਜੋਂ ਹੋਈ ਹੈ।
ਐਸਪੀ ਅਨੁਸਾਰ ਹੈਰੋਇਨ ਦੀ ਕੀਮਤ ਕਰੀਬ 15 ਕਰੋੜ ਰੁਪਏ ਤੋਂ ਵੱਧ ਹੈ। ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਦਾ ਹੈਂਡਲਰ ਵਿਦੇਸ਼ ਵਿਚ ਬੈਠਾ ਹੈ ,ਜਿਸ ਨਾਲ ਇਹ ਗੱਲ ਕਰ ਰਹੇ ਸਨ ਅਤੇ ਉਹ ਇਨ੍ਹਾਂ ਨੂੰ ਇਹ ਹੈਰੋਇਨ ਤੇ ਹਥਿਆਰ ਕਿੱਥੇ ਪੰਚਾਉਣੇ ਹਨ ,ਇਸ ਸਬੰਧੀ ਹਦਾਇਤ ਲੈ ਰਹੇ ਸਨ।
- PTC NEWS