Dera Baba Nanak News : 'ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ,ਲੱਥ ਵੀ ਜਾਂਦੀਆਂ ਨੇ', ਆਪ MLA ਗੁਰਦੀਪ ਰੰਧਾਵਾ ਦਾ ਵਿਵਾਦਿਤ ਬਿਆਨ
AAP MLA Gurdeep Singh Randhawa : ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੀ ਤਹਿਸੀਲ 'ਚ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਨਾਮਜ਼ਦਗੀਆਂ ਭਰਦੇ ਸਮੇਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਤਕਰਾਰ ਇੱਥੋ ਤੱਕ ਵੱਧ ਗਈ ਕਿ ਦੋਵੇਂ ਧੀਰਾਂ 'ਚ ਹੱਥੋ-ਪਾਈ ਹੋ ਗਈ ਅਤੇ ਇਸ ਖਿੱਚ ਧੂਹ 'ਚ ਕਈਆਂ ਦੀਆਂ ਪੱਗਾਂ ਵੀ ਲੱਥੀਆਂ ਹਨ।
ਇਸ ਦੌਰਾਨ ਆਪ MLA ਗੁਰਦੀਪ ਸਿੰਘ ਰੰਧਾਵਾ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਜਿਸ 'ਚ MLA ਗੁਰਦੀਪ ਸਿੰਘ ਰੰਧਾਵਾ ਕਹਿ ਰਹੇ ਹਨ ਕਿ ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ, ਲੱਥ ਵੀ ਜਾਂਦੀਆਂ ਨੇ। ਇਸ ਦੇ ਨਾਲ ਹੀ ਆਪ MLA ਗੁਰਦੀਪ ਰੰਧਾਵਾ ਦੇ ਭਰਾ ਦਾ ਵੀ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਜਿਸ 'ਚ ਉਹ ਕਹਿ ਰਹੇ ਹਨ ਕਿ 'ਪੱਗਾਂ ਲ਼ੈ ਜਾਓ ਪਹਿਚਾਣ ਕੇ'
ਦਰਅਸਲ 'ਚ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਅਤੇ ਐਮਐਲਏ ਬਾਬਾ ਨਾਨਕ ਗੁਰਦੀਪ ਸਿੰਘ ਰੰਧਾਵਾ 'ਤੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਉਮੀਦਵਾਰਾਂ ਨਾਲ ਕੁੱਟਮਾਰ ਕਰਨ ਦੇ ਆਰੋਪ ਲਗਾਏ ਸਨ। ਉਧਰ, ਡੇਰਾ ਬਾਬਾ ਨਾਨਕ ਦੇ ਐਮਐੱਲ ਏ ਗੁਰਦੀਪ ਸਿੰਘ ਰੰਧਾਵਾ ਨੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੇ ਲੋਕ ਜਾਣਬੁੱਝ ਕੇ ਮਾਹੌਲ ਖਰਾਬ ਕਰ ਰਹੇ ਹਨ। ਦੋਵਾਂ ਧਿਰਾਂ ਦੀ ਤਕਰਾਰ ਨੂੰ ਦੇਖਦੇ ਹੋਏ ਪੁਲਿਸ ਨੇ ਵਿਚਾਲੇ ਹੋ ਮਾਹੌਲ ਨੂੰ ਸ਼ਾਂਤ ਕੀਤਾ।
ਦੱਸ ਦੇਈਏ ਕਿ ਡੇਰਾ ਬਾਬਾ ਨਾਨਕ 'ਚ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਸਮੇਂ ਅੱਜ ਐਸਡੀਐਮ ਕੰਪਲੈਕਸ ਵਿੱਚ ਭਾਰੀ ਤਣਾਅ ਦੇ ਹਾਲਾਤ ਬਣ ਗਏ। ਆਮ ਆਦਮੀ ਪਾਰਟੀ ਅਤੇ ਕਾਂਗਰਸ ਵਰਕਰਾਂ ਵਿਚ ਤੀਖ਼ੀ ਝੜਪ ਹੋ ਗਈ, ਜਿਸ ਦੌਰਾਨ ਧੱਕਾਮੁੱਕੀ, ਘਸੁੰਨ ਅਤੇ ਗਾਲਾਂ ਗਲੋਚ ਹੋਈ। ਝਗੜੇ ਵਿੱਚ ਕਾਂਗਰਸ ਵਰਕਰਾਂ ਦੀਆਂ ਪੱਗਾਂ ਵੀ ਲੱਥੀਆਂ ਹਨ।
- PTC NEWS