Rail Roko Andolan Live Updates : ਕਈ ਕਿਸਾਨ-ਮਜਦੂਰ ਆਗੂ ਹਿਰਾਸਤ 'ਚ, ਰਸਤਿਆਂ 'ਚੋਂ ਹੋ ਰਹੀ ਫੜੋ-ਫੜੀ, ਰੇਲਵੇ ਸਟੇਸ਼ਨਾਂ 'ਤੇ ਭਾਰੀ ਪੁਲਿਸ ਤੈਨਾਤ
Rail Roko Andolan Live Updates : ਰਾਜਪੁਰਾ ਸ਼ੰਭੂ ਰੇਲਵੇ ਸਟੇਸ਼ਨ 'ਤੇ ਕਿਸਾਨ ਜਥੇਬੰਦੀਆਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਹੈ। ਪਲਵਿੰਦਰ ਸਿੰਘ ਚੀਮਾ ਐਸਪੀ ਸੀਟੀ ਪਟਿਆਲਾ ਰੇਲਵੇ ਟਰੈਕ ਬਿਲਕੁਲ ਖਾਲੀ ਹਨ, ਕਿਸਾਨ ਜਥੇਬੰਦੀਆਂ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ
Rail Roko Andolan Live Updates : ਕਿਸਾਨ ਅੱਜ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਕਸਬੇ ਪੁਰਾਣਾ ਭੰਗਾਲਾ ਵਿੱਚ ਰੇਲਵੇ ਪਟੜੀਆਂ 'ਤੇ 2025 ਦੇ ਬਿਜਲੀ ਬਿੱਲ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਵਾਲੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਪਟੜੀਆਂ 'ਤੇ ਪਹੁੰਚਣ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ। ਕਿਸਾਨ ਪੁਰਾਣਾ ਭੰਗਾਲਾ ਦੀ ਅਨਾਜ ਮੰਡੀ ਵਿੱਚ ਇਕੱਠੇ ਹੋਏ ਅਤੇ ਰੇਲਵੇ ਪਟੜੀਆਂ ਵੱਲ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ।
ਕਿਸਾਨਾਂ ਅਤੇ ਪੁਲਿਸ ਵਿਚਕਾਰ ਥੋੜ੍ਹੀ ਜਿਹੀ ਝੜਪ ਹੋਈ। ਕਿਸਾਨ ਆਗੂ ਓਂਕਾਰ ਸਿੰਘ ਨੇ ਦੱਸਿਆ ਕਿ ਅੱਜ ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਪੁਲਿਸ ਨੇ ਕਈ ਪ੍ਰਮੁੱਖ ਆਗੂਆਂ ਨੂੰ ਪ੍ਰਦਰਸ਼ਨ ਸਥਾਨ 'ਤੇ ਪਹੁੰਚਣ ਤੋਂ ਰੋਕਣ ਲਈ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਸਾਰੇ ਕਿਸਾਨਾਂ ਨੇ ਕਿਹਾ ਕਿ ਅਜਿਹੇ ਵਿਰੋਧ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ।
ਕਿਸਾਨ ਤੇ ਪੁਲਿਸ ਹੋਏ ਆਹਮੋ -ਸਾਹਮਣੇ, ਟ੍ਰੇਨਾਂ ਰੋਕਣ ਸਮੇਂ ਪਿਆ ਪੰਗਾ
Rail Roko Andolan Live Updates : ਰਾਮਪੁਰਾ ਫੂਲ 'ਚ ਕਿਸਾਨ ਪੁਲਿਸ ਨੂੰ ਚਕਮਾ ਦੇ ਕੇ ਲਹਿਰਾ ਮੁਹੱਬਤ ਰੇਲਵੇ ਸਟੇਸ਼ਨ 'ਤੇ ਪਹੁੰਚ ਗਏ। ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
Rail Roko Andolan Live Updates : ਰਾਜਪੁਰਾ ਕਿਸਾਨ ਜਥੇਬੰਦੀਆਂ ਨੂੰ ਸ਼ੰਭੂ ਰੇਲਵੇ ਸਟੇਸ਼ਨ ਜਾਣ ਤੋਂ ਰੋਕ ਦਿੱਤਾ ਗਿਆ ਹੈ। ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਸ਼ੰਭੂ ਰੇਲਵੇ ਸਟੇਸ਼ਨ ਤੇ ਤੈਨਾਤ ਕੀਤੀ ਹੋਈ ਹੈ।
Rail Roko Andolan Live Updates : ਨਾਭਾ ਦੇ ਪਿੰਡ ਕਕਰਾਲਾ ਵਿਖੇ ਕਿਸਾਨਾਂ ਨੇ ਰੇਲਵੇ ਟਰੈਕ ਨੂੰ ਘੇਰਿਆ। ਭਾਰੀ ਪੁਲਿਸ ਫੋਰਸ ਤੈਨਾਤ ਹੋਣ ਦੇ ਬਾਵਜੂਦ ਵੀ ਕਿਸਾਨ ਨਾਭਾ ਧੂਰੀ ਰੇ ਲਿੰਕ ਤੇ ਬੈਠਣ ਤੇ ਹੋਏ ਕਾਮਯਾਬ।

Rail Roko Andolan Live Updates : ਫਿਰੋਜ਼ਪੁਰ 'ਚ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ
Rail Roko Andolan Live Updates : ਅੱਜ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਰੇਲ ਜਾਮ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੇ 19 ਸਥਾਨਾਂ 'ਤੇ ਲਗਭਗ ਦੋ ਘੰਟੇ ਲਈ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਅੰਬਾਲਾ ਰੇਲਵੇ ਡਿਵੀਜ਼ਨ ਨੇ ਇਸ ਰੇਲ ਜਾਮ ਤੋਂ ਪਹਿਲਾਂ ਹੀ ਪੂਰੀਆਂ ਤਿਆਰੀਆਂ ਕਰ ਲਈਆਂ ਹਨ।
ਜਾਣਕਾਰੀ ਦਿੰਦੇ ਹੋਏ, ਅੰਬਾਲਾ ਰੇਲਵੇ ਡਿਵੀਜ਼ਨ ਦੇ ਡੀਆਰਐਮ ਵਿਨੋਦ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਅੱਜ ਪੰਜਾਬ ਵਿੱਚ ਰੇਲਵੇ ਪਟੜੀਆਂ 'ਤੇ ਬੈਠ ਕੇ ਵਿਰੋਧ ਪ੍ਰਦਰਸ਼ਨ ਕਰਨਗੇ, ਜਿਸ ਲਈ ਉਨ੍ਹਾਂ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਇਹ ਯਕੀਨੀ ਬਣਾਉਣ ਲਈ ਪੂਰੀ ਦੇਖਭਾਲ ਕਰ ਰਹੇ ਹਨ ਕਿ ਰੇਲਵੇ ਜਾਇਦਾਦ ਨੂੰ ਨੁਕਸਾਨ ਨਾ ਪਹੁੰਚੇ।
ਉਨ੍ਹਾਂ ਇਹ ਵੀ ਕਿਹਾ ਕਿ ਅੰਬਾਲਾ ਰੇਲਵੇ ਡਿਵੀਜ਼ਨ ਨੇ ਯਾਤਰੀਆਂ ਦੀ ਸਹੂਲਤ ਲਈ ਤਿਆਰੀਆਂ ਕੀਤੀਆਂ ਹਨ। ਸਾਰੇ ਸਟੇਸ਼ਨਾਂ 'ਤੇ ਪਾਣੀ ਦੇ ਪ੍ਰਬੰਧਾਂ ਵਿੱਚ ਸੁਧਾਰ ਕੀਤਾ ਗਿਆ ਹੈ। ਐਲਾਨ ਕੀਤੇ ਜਾ ਰਹੇ ਹਨ ਕਿ ਰੇਲ ਗੱਡੀਆਂ ਦੇਰੀ ਨਾਲ ਆ ਸਕਦੀਆਂ ਹਨ, ਪਰ ਕੋਈ ਵੀ ਰੇਲਗੱਡੀ ਰੱਦ ਨਹੀਂ ਕੀਤੀ ਗਈ ਹੈ।
Rail Roko Andolan Live Updates : ਜ਼ਿਲ੍ਹਾ ਮੋਗਾ ਦੇ ਡੱਗਰੂ ਰੇਲਵੇ ਟਰੈਕ ਕੀਤਾ ਜਾਮ

Rail Roko Andolan Live Updates : ਗੁਰਦਾਸਪੁਰ 'ਚ ਕਿਸਾਨ ਜਥੇਬੰਦੀਆਂ ਵਲੋਂ ਗੁਰਦਾਸਪੁਰ ਦੀ ਬਜਾਏ ਧਾਰੀਵਾਲ ਨੇੜੇ ਸੋਹਲ ਦੇ ਰੇਲਵੇ ਟਰੈਕ 'ਤੇ ਧਰਨਾ ਕੀਤਾ ਸ਼ੁਰੂ
Rail Roko Andolan Live Updates : ਅੰਮ੍ਰਿਤਸਰ 'ਚ ਦੇਵੀਦਾਸਪੁਰਾ ਦੇ ਰੇਲਵੇ ਟਰੈਕ ਵੱਲ ਵਧ ਰਹੇ ਕਿਸਾਨਾਂ ਨੂੰ ਪੁਲਿਸ ਵਲੋਂ ਜਬਰੀ ਰੋਕਿਆਂ ਗਿਆ।
Rail Roko Andolan Live Updates : ਜਲੰਧਰ ਕੈਂਟਰ ਰੇਲਵੇ ਸਟੇਸ਼ਨ ਤੇ ਕਿਸਾਨਾਂ ਦੇ ਧਰਨੇ ਤੋਂ ਪਹਿਲਾਂ ਭਾਰੀ ਪੁਲਿਸ ਫੋਰਸ ਦੇ ਨਾਲ

Rail Roko Andolan Live Updates : ਲੁਧਿਆਣਾ ਦੇ ਸਾਹਨੇਵਾਲ ਵਿੱਚ ਰੇਲਵੇ ਸਟੇਸ਼ਨ ਦੇ ਵੱਲ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਪੁਲਿਸ ਨਾਲ ਕਿਸਾਨਾਂ ਦੀ ਬਹਿਸਬਾਜ਼ੀ ਹੋਈ।
Rail Roko Andolan Live Updates : ਪੰਜਾਬ 'ਚ ਟ੍ਰੇਨਾਂ ਦਾ ਚੱਕਾ ਜਾਮ, 2 ਘੰਟਿਆਂ ਲਈ ਠੱਪ ਰਹੇਗੀ ਆਵਾਜਾਈ , ਰੇਲਵੇ ਸਟੇਸ਼ਨ 'ਤੇ ਭਾਰੀ ਪੁਲਿਸ ਬਲ ਤਾਇਨਾਤ
Rail Roko Andolan Live Updates : ਬਿਜਲੀ ਸੋਧ ਬਿੱਲ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤਾ ਗਿਆ ਸੀ ਰੇਲਾਂ ਰੋਕਣ ਦਾ ਸੱਦਾ
ਪੁਲਿਸ ਪ੍ਰਸ਼ਾਸਨ ਵੱਲੋਂ ਸੁਨਾਮ ਨੂੰ ਜਾਣ ਵਾਲੇ ਹਰ ਇੱਕ ਰਸਤੇ ਤੇ ਲਗਾਇਆ ਗਿਆ ਪੁਲਿਸ ਨਾਕਾ
ਕਿਸੇ ਵੀ ਗੱਡੀ ਨੂੰ ਬਿਨਾਂ ਚੈਕਿੰਗ ਕੀਤੇ ਨਹੀਂ ਦਿੱਤਾ ਜਾਣ ਜਾ ਰਿਹਾ ਅੱਗੇ
12:30 ਵਜੇ ਦੇ ਕਰੀਬ ਤੱਕ ਕੋਈ ਵੀ ਕਿਸਾਨਾਂ ਦੀ ਟਰਾਲੀ ਜਾਂ ਕੋਈ ਵੀ ਵਹੀਕਲ ਨਹੀਂ ਨਿਕਲਿਆ ਸੁਨਾਮ ਵੱਲ
ਦੇਖਣਾ ਹੋਵੇਗਾ ਕਿ ਕਿਸਾਨਾਂ ਵੱਲੋਂ ਰੇਲਾਂ ਰੋਕਣ ਦੇ ਸੱਦੇ ਤੇ ਕੀ ਇਕੱਠ ਕਰ ਪਾਉਣਗੇ ਕਿਸਾਨ ਰੇਲਵੇ ਸਟੇਸ਼ਨ ਤੇ
ਕਿਸਾਨ ਆਗੂਆਂ ਨੂੰ ਘਰਾਂ ਵਿੱਚ ਹੀ ਕੀਤਾ ਗਿਆ ਡਿਟੇਨ
Raid ਕਰਨ ਆਏ Police ਵਾਲਿਆਂ ਨੂੰ ਸਿੱਧੀ ਹੋ ਗਈ ਕਿਸਾਨ ਦੀ ਧੀ
Police ਛਾਉਣੀ 'ਚ ਤਬਦੀਲ ਹੋਇਆ ਸ਼ੰਭੂ ਰੇਲਵੇ ਸਟੇਸ਼ਨ
Rail Roko Andolan Live Updates : ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਅਤੇ ਮੁਕੇਰੀਆਂ ਦੇ ਭੰਗਾਲਾ ਵਿਚ ਕਿਸਾਨਾਂ ਵਲੋਂ ਕੀਤਾ ਜਾਵੇਗਾ ਰੇਲਵੇ ਟਰੈਕ ਬੰਦ
Rail Roko Andolan Live Updates : 'ਅਸੀਂ ਕੋਈ ਚੋਰ ਜਾਂ ਬਦਮਾਸ਼ ਹਾਂ...' ਤੜਕਸਾਰ ਕਿਸਾਨਾਂ ਦੇ ਘਰ ਪਹੁੰਚੀ ਪੁਲਿਸ, ਕਿਸਾਨਾਂ ਦਾ ਚੜ੍ਹਿਆ ਪਾਰਾ
Rail Roko Andolan Live Updates : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਜਿਲ੍ਹਾ ਮੋਹਾਲੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਬੜੀ ਨੂੰ ਮੋਹਾਲੀ ਪੁਲਿਸ ਨੇ ਹਿਰਾਸਤ 'ਚ ਲਿਆ।
ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਐਕਸ਼ਨ
ਨਾਨੋਵਾਲ ਕਲਾ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਆਈ ਪੁਲਸ ਨੂੰ ਕਿਸਾਨਾਂ ਨੇ ਪਾਈਆ ਘੇਰਾ

ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਸੰਧਵਾਂ ਨੂੰ dsp ਹਰਜੀਤ ਸਿੰਘ ਰੰਧਾਵਾ ਅਤੇ sho ਬੰਗਾ city ਅਤੇ asi ਕਟਾਰੀਆ ਵਲੋਂ ਘਰੇ ਨਜ਼ਰਬੰਦ ਕੀਤਾ ਗਿਆ

Rail Roko Andolan Live Updates : ਅੱਜ ਰੇਲਾਂ ਰੋਕਣ ਦਾ ਸਿਰਫ਼ ਦੋ ਘੰਟੇ ਦਾ ਪ੍ਰੋਗਰਾਮ ਹੈ ਉਸ ਦੇ ਡਰ ਕਾਰਨ ਸਰਕਾਰ ਇੰਨੀ ਘਬਰਾਈ ਹੋਈ ਹੈ ਕਿ ਜ਼ਿਲ੍ਹਾ ਆਗੂ ਰਾਜ ਸਿੰਘ ਥੇੜੀ ਨੂੰ ਪੁਲਿਸ ਸਵੇਰੇ 5 ਵਜੇ ਘਰੋ ਲੈ ਗਈ।
Rail Roko Andolan Live Updates : ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ ਦੇ ਘਰ ਪੁਲਿਸ ਤੜਕਸਾਰ ਤੋਂ ਕਰ ਰਹੀ ਰਹੀ ਛਾਪੇਮਾਰੀ
Rail Roko Andolan Live Updates : ਕਿਸਾਨ ਆਗੂ ਗ਼ਮਦੂਰ ਸਿੰਘ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਪਤਨੀ ਤੇ ਲੜਕੀ ਘਰ ਮੌਜੂਦ ਸੀ ਜਿਨਾਂ ਦੀ ਭਾਦਸੋ ਦੇ ਇੰਚਾਰਜ ਐਸਐਚ ਓ ਗੁਰਪ੍ਰੀਤ ਸਿੰਘ ਹਾਂਡਾ ਨਾਲ ਸਿੱਖੀ ਬਹਿਸ ਹੋਈ ਜਿਨਾਂ ਨੇ ਸਵਾਲ ਕੀਤਾ ਕਿ ਜਦੋਂ ਟਰਾਲੀ ਚੋਰੀ ਹੋਈ ਸੀ ਤਾਂ ਚੋਰੀ ਦੇ ਦੋਸ਼ੀਆਂ ਦੇ ਉੱਪਰ ਪੁਲਿਸ ਨੇ ਕੋਈ ਰੇਡ ਨਹੀਂ ਕੀਤੀ ਅਤੇ ਲੀਗਲ ਪ੍ਰੋਸੈਸ ਦੱਸਿਆ ਤੇ ਹੁਣ ਉਨਾਂ ਦੇ ਪਿਤਾ ਗਮਦੂਰ ਸਿੰਘ ਨੇ ਕੋਈ ਕਰਾਈਮ ਨਹੀਂ ਕੀਤਾ ਤਾਂ ਸਵੇਰੇ 4 ਵਜੇ ਕਿਸ ਤਰ੍ਹਾਂ ਪੁਲਿਸ ਉਹਨਾਂ ਦੇ ਘਰ ਰੇਡ ਕਰ ਰਹੀ ਹੈ ਜਦਕਿ ਘਰ ਵਿੱਚ ਸਿਰਫ ਮਹਿਲਾਂ ਹੀ ਮੌਜੂਦ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦੇ ਨਾਲ ਕੋਈ ਵੀ ਲੇਡੀ ਕਾਂਸਟੇਬਲ ਮੌਜੂਦ ਨਹੀਂ ਸੀ ਜਦ ਕਿ ਘਰ ਵਿੱਚ ਸਿਰਫ ਮਹਿਲਾਵਾਂ ਹੀ ਹਾਜ਼ਰ ਸਨ।
Rail Roko Andolan Live Updates : ਭਾਰਤੀ ਕਿਸਾਨ ਯੂਨੀਅਨ ਵੱਲੋਂ ਰੇਲ ਰੋਕੋ ਦੀ ਕਾਲ ਤੇ ਕਿਸਾਨਾਂ ਦੇ ਘਰੇ ਪੁਲਿਸ ਦੀ ਛਾਪਾਮਾਰੀ
ਭਾਦਸੋਂ ਥਾਣੇ ਦੇ ਇੰਚਾਰਜ ਨੇ ਕਿਸਾਨ ਆਗੂ ਗਮਦੂਰ ਸਿੰਘ ਦੇ ਘਰ ਕੀਤੀ ਸਵੇਰੇ 4 ਵਜੇ ਛਾਪਾਮਾਰੀ
ਕਿਸਾਨਾਂ ਨੂੰ ਘਰਾਂ ਅੰਦਰ ਨਜ਼ਰਬੰਦ ਕਰਨ ਦੀ ਕੀਤੀ ਗਈ ਕੋਸ਼ਿਸ਼
ਕਿਸਾਨ ਆਗੂ ਗਮਦੂਰ ਸਿੰਘ ਘਰ ਮੌਜੂਦ ਨਹੀਂ
ਕਿਸਾਨਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰਨ ਦੇ ਪੁਲਿਸ ਉੱਪਰ ਲੱਗੇ ਗੰਭੀਰ ਆਰੋਪ
ਸਰਕਾਰ ਅਤੇ ਪੁਲਿਸ ਦੇ ਇਸ ਧੱਕੇ ਦੇ ਬਾਵਜੂਦ ਕਿਸਾਨ ਡਰਨ ਵਾਲੇ ਨਹੀਂ : ਗਮਦੂਰ ਸਿੰਘ

Rail Roko Andolan Live Updates : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੋਰਚੇ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਰੇਲ ਟਰੈਕ ਬੰਦ ਕਰਕੇ ਮੰਗਾਂ ਨੂੰ ਮਨਾਉਣ ਲਈ ਪੰਜਾਬ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕਿਸਾਨ ਆਗੂਆਂ ਨੂੰ ਤੜਕਸਾਰ ਹੀ ਘਰਾਂ ਤੋਂ ਚੁੱਕ ਲਿਆ ਗਿਆ ਹੈ ਤੇ ਇਸੇ ਕੜੀ ਅਧੀਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਭੱਲਾ ਨੂੰ ਉਨ੍ਹਾਂ ਦੇ ਘਰੋਂ ਉੜਮੁੜ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਪਣੀ ਹਿਰਾਸਤ ਵਿਚ ਲੈਕੇ ਧਰਨੇ ਦੀ ਟਾਲਣ ਦੀ ਕੋਸ਼ਿਸ਼ ਕੀਤੀ ਹੈ।

Rail Roko Andolan Live Updates : ਪੰਜਾਬ 'ਚ ਕਿਸਾਨ-ਮਜਦੂਰ ਮੋਰਚਾ (ਪੰਜਾਬ ਚੈਪਟਰ) ਵੱਲੋਂ ਅੱਜ 5 ਦਸੰਬਰ ਨੂੰ 19 ਥਾਂਵਾਂ 'ਤੇ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਹੈ, ਜਿਸ ਤਹਿਤ 2 ਘੰਟਿਆਂ ਲਈ ਰੇਲਾਂ ਰੋਕੀਆਂ ਜਾਣਗੀਆਂ। ਕਿਸਾਨ -ਮਜਦੂਰ ਦੇ ਐਲਾਨ ਤਹਿਤ ਪੰਜਾਬ ਪੁਲਿਸ ਵੱਲੋਂ ਦੇਰ ਰਾਤ ਤੋਂ ਐਕਸ਼ਨ ਕਰਦੇ ਹੋਏ ਕਈ ਕਿਸਾਨ-ਮਜਦੂਰ ਆਗੂਆਂ ਨੂੰ ਉਨ੍ਹਾਂ ਦੇ ਘਰਾਂ 'ਚ ਛਾਪੇਮਾਰੀ ਕਰਦੇ ਹੋਏ ਹਿਰਾਸਤ 'ਚ ਲਿਆ ਗਿਆ ਹੈ ਅਤੇ ਨਜ਼ਰਬੰਦ ਕੀਤਾ ਗਿਆ ਹੈ।
ਯੂਨੀਅਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਆ ਕਿ 19 ਜ਼ਿਲ੍ਹਿਆਂ 'ਚ 26 ਥਾਵਾਂ 'ਤੇ ਬਿਜਲੀ ਸੋਧ ਬਿਲ 2025 ਦਾ ਖਰੜਾ ਰੱਦ ਕਰਾਉਣ, ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ ਲਵਾਉਣ, ਜਨਤਕ ਜਾਇਦਾਦਾਂ ਭਗਵੰਤ ਮਾਨ ਸਰਕਾਰ ਵੱਲੋਂ ਜਬਰੀ ਵੇਚਣ ਦੇ ਵਿਰੋਧ ਅਤੇ ਹੋਰ ਮਸਲਿਆਂ ਦੇ ਸਬੰਧ ਵਿੱਚ 5 ਦਸੰਬਰ 2025 ਨੂੰ 1 ਵਜੇ ਤੋਂ 3 ਵਜੇ ਤੱਕ ਦੋ ਘੰਟੇ ਦਾ ਸੰਕੇਤਕ 'ਰੇਲ ਰੋਕੋ' ਹੇਠ ਲਿਖੀਆਂ ਥਾਵਾਂ 'ਤੇ ਰੇਲ ਪਹੀਆ ਜਾਮ ਕੀਤਾ ਜਾਵੇਗਾ।
Kisan Majdoor Morcha Rail Roko Program
ਖਬਰ ਅਪਡੇਟ ਜਾਰੀ...
- PTC NEWS