Video: ਸੋਸ਼ਲ ਮੀਡੀਆ 'ਤੇ ਛਾਇਆ ਮੈਡਮ ਜੀ ਦਾ 'Kajra Re' ਡਾਂਸ, Birthday 'ਤੇ ਕਲਾਸ 'ਚ ਹੀ ਲਾ ਦਿੱਤੇ ਠੁਮਕੇ

By  KRISHAN KUMAR SHARMA March 21st 2024 07:42 PM

ਸੋਸ਼ਲ ਮੀਡੀਆ ਕਿਵੇਂ ਸਾਡੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ ਅਤੇ ਲੋਕ ਕਿਵੇਂ ਮਸ਼ਹੂਰ ਹੋਣ ਲਈ ਇਸ ਦੀ ਵਰਤੋਂ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ। ਇਸਦੀ ਉਦਾਹਰਨ ਇਸ ਵੀਡੀਓ ਤੋਂ ਵੇਖੀ ਜਾ ਸਕਦੀ ਹੈ। ਵੀਡੀਓ ਵਿੱਚ ਬੱਚਿਆਂ ਨਾਲ ਪੜ੍ਹਾਉਣ ਵਾਲੀ ਮੈਡਮ 'ਤੇ ਆਪਣੇ ਡਾਂਸ (Kajra re song) ਦਾ ਅਨੋਖਾ ਕ੍ਰੇਜ ਵੇਖਿਆ ਜਾ ਸਕਦਾ ਹੈ। ਮੈਡਮ ਜੀ ਨੇ ਗੀਤ 'ਕਜਰਾ ਰੇ' 'ਤੇ ਅਜਿਹਾ ਡਾਂਸ (bithday viral dance) ਕੀਤਾ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇੰਟਰਨੈਟ 'ਤੇ ਵਾਇਰਲ (internet sansation) ਇਸ ਵੀਡੀਓ 'ਚ ਵੇਖਿਆ ਜਾ ਰਿਹਾ ਹੈ ਕਿ ਗੁਲਾਬੀ ਰੰਗ ਦੀ ਸਾੜੀ 'ਚ ਸਜੀ ਮੈਡਮ ਦੇ ਪਿੱਛੇ ਬਲੈਕ ਬੋਰਡ 'ਤੇ ਹੈਪੀ ਬਰਥਡੇ ਲਿਖਿਆ ਹੋਇਆ ਹੈ, ਜਿਸ ਤੋਂ ਅਧਿਆਪਕ ਦਾ ਨਾਂ 'ਰਸ਼ਮੀ' ਜਾਪਦਾ ਹੈ ਅਤੇ ਉਸ ਦਾ ਜਨਮ ਦਿਨ ਹੈ।

ਕਲਾਸ ਰੂਮ ਅੰਦਰ ਅਧਿਆਪਕ ਵੱਲੋਂ ਇਹ ਡਾਂਸ ਬਾਲੀਵੁੱਡ ਫਿਲਮ 'ਬੰਟੀ ਔਰ ਬਬਲੀ' (bunty aur bubly) ਦੇ ਗੀਤ Kajra Re 'ਤੇ ਕੀਤਾ ਜਾ ਰਿਹਾ ਹੈ, ਜੋ ਕਿ ਫਿਲਮ ਵਿੱਚ ਅਮਿਤਾਬ ਬੱਚਨ ਅਤੇ ਐਸ਼ਵਰੀਆ ਰਾਏ 'ਤੇ ਫਿਲਮਾਇਆ ਗਿਆ ਸੀ।

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨਾਲ ਯੂਜ਼ਰਸ 'ਚ ਬਹਿਸ ਛਿੜ ਗਈ ਹੈ। ਜਿੱਥੇ ਇੰਟਰਨੈਟ 'ਤੇ ਲੋਕਾਂ ਦੇ ਇੱਕ ਹਿੱਸੇ ਨੇ ਵੀਡੀਓ ਦਾ ਆਨੰਦ ਮਾਣਿਆ ਤਾਂ ਕਈਆਂ ਨੇ ਇੱਕ ਕਲਾਸਰੂਮ ਵਿੱਚ ਇੱਕ ਆਈਟਮ ਨੰਬਰ 'ਤੇ ਡਾਂਸ ਕਰਨ ਲਈ ਅਧਿਆਪਕ (teacher dance video) ਦੀ ਨਿੰਦਾ ਵੀ ਕੀਤੀ।

ਭਾਵੇਂ ਕਿ ਇਸ ਵੀਡੀਓ (viral dance video) ਨੂੰ ਦੇਖਣ ਦਾ ਸਭ ਦਾ ਆਪਣਾ ਨਜ਼ਰੀਆ ਹੈ ਪਰ ਪੋਸਟ ਪਾਉਣ ਵਾਲੇ ਨੇ ਲਿਖਿਆ ਹੈ, ''ਕਿ ਕਦੇ ਕਲਪਨਾ ਨਹੀਂ ਕੀਤੀ ਸੀ ਕਿ ਅਜਿਹਾ ਦਿਨ ਵੇਖਣਾ ਪਵੇਗਾ, ਜਦੋਂ ਕਲਾਸਰੂਮ ਦੇ ਅੰਦਰ ਇੱਕ ਅਧਿਆਪਕ ਆਈਟਮ ਗੀਤ 'ਤੇ ਡਾਂਸ ਕਰੇਗੀ।''

Related Post