ਨਹੀਂ ਰਹੇ ਅਨੁਪਮਾ ਫੇਮ ਅਦਾਕਾਰ Rituraj Singh; ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ

By  Aarti February 20th 2024 10:54 AM

Actor Rituraj Singh Death: ਗਲੈਮਰ ਇੰਡਸਟਰੀ ਤੋਂ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਅਦਾਕਾਰ ਰਿਤੂਰਾਜ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 59 ਸਾਲ ਸੀ। ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੇ 19 ਫਰਵਰੀ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਆਖਰੀ ਸਾਹ ਲਏ। 

ਦੱਸ ਦਈਏ ਕਿ ਅਦਾਕਾਰ 'ਆਪਣੀ ਬਾਤ', 'ਜਯੋਤੀ', 'ਹਿਟਲਰ ਦੀਦੀ', 'ਸ਼ਪਥ', 'ਵਾਰੀਅਰ ਹਾਈ', 'ਆਹਤ', 'ਅਦਾਲਤ', 'ਦੀਆ ਔਰ ਬਾਤੀ' ਵਰਗੇ ਕਈ ਸ਼ੋਅਜ਼ 'ਚ ਨਜ਼ਰ ਆ ਚੁੱਕੇ ਹਨ। ਉਹ ਆਖਰੀ ਵਾਰ ਰੂਪਾਲੀ ਗਾਂਗੁਲੀ ਨਾਲ 'ਅਨੁਪਮਾ' ਵਿੱਚ ਨਜ਼ਰ ਆਏ ਸੀ, ਜਿਸ ਵਿੱਚ ਉਨ੍ਹਾਂ ਇੱਕ ਰੈਸਟੋਰੈਂਟ ਦੇ ਸਖ਼ਤ ਮਾਲਕ ਦੀ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ: ਵੀਡੀਓ: ਪਿਤਾ ਨੂੰ ਯਾਦ ਕਰਦੇ ਸਟੇਜ ਉੱਤੇ ਹੀ ਰੋ ਪਏ ਰਿਤੇਸ਼ ਦੇਸ਼ਮੁਖ, ਭਰਾ ਨੇ ਸੰਭਾਲਿਆ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਿਤੂਰਾਜ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਸਿਰਫ਼ 59 ਸਾਲ ਦੇ ਸਨ। ਅਤੇ ਪਿਛਲੇ ਕੁਝ ਸਮੇਂ ਤੋਂ ਪੈਨਕ੍ਰੀਆਟਿਕ ਸਮੱਸਿਆਵਾਂ ਤੋਂ ਪੀੜਤ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨੇ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਨੂੰ ਸਗੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਡੂੰਘਾ ਸਦਮਾ ਦਿੱਤਾ ਹੈ। ਕਿਉਂਕਿ ਉਹ ਉਨ੍ਹਾਂ ਨੂੰ ਸ਼ੋਅ ਵਿੱਚ ਦੁਬਾਰਾ ਦੇਖਣ ਦੀ ਉਡੀਕ ਕਰ  ਰਹੇ ਸੀ। ਉਨ੍ਹਾਂ ਦਾ ਅਚਾਨਕ ਦੇਹਾਂਤ ਟੀਵੀ ਜਗਤ ਲਈ ਬਹੁਤ ਵੱਡਾ ਘਾਟਾ ਹੈ।

ਇਹ ਵੀ ਪੜ੍ਹੋ: ਆਪਣੇ ਜੀਵਨ ਸਾਥੀ ਦੇ ਗੁੱਸੇ ਨੂੰ ਕਿਵੇਂ ਕਰਨਾ ਹੈ ਕੰਟਰੋਲ? ਜਾਣੋ...

Related Post