ਰੀਚਾਰਜ ਮਹਿੰਗਾ ਹੋਣ ਦੀ ਟੈਂਸ਼ਨ ਖਤਮ! Jio ਨੇ ਲਾਂਚ ਕੀਤਾ Prime Membership

Jio Prime Membership: ਮੋਬਾਈਲ ਰੀਚਾਰਜ ਦੀਆਂ ਵਧਦੀਆਂ ਕੀਮਤਾਂ ਵਿਚਾਲੇ Jio ਨੇ ਆਪਣੇ ਗਾਹਕਾਂ ਲਈ Jio Prime ਮੈਂਬਰਸ਼ਿਪ ਦਾ ਐਲਾਨ ਕੀਤਾ ਹੈ।

By  Amritpal Singh August 18th 2026 09:06 PM

Jio Prime Membership: ਮੋਬਾਈਲ ਰੀਚਾਰਜ ਦੀਆਂ ਵਧਦੀਆਂ ਕੀਮਤਾਂ ਵਿਚਾਲੇ Jio ਨੇ ਆਪਣੇ ਗਾਹਕਾਂ ਲਈ Jio Prime ਮੈਂਬਰਸ਼ਿਪ ਦਾ ਐਲਾਨ ਕੀਤਾ ਹੈ। ਕੰਪਨੀ ਮੁਤਾਬਕ ₹300 ਦੀ ਇਕਮੁਸ਼ਤ ਮੈਂਬਰਸ਼ਿਪ ਲੈ ਕੇ ਗਾਹਕ ਆਪਣੇ ਮੌਜੂਦਾ ਯੋਗ Jio ਪਲਾਨ ਦੀ ਕੀਮਤ 5 ਸਤੰਬਰ 2027 ਤੱਕ ਲੌਕ ਕਰ ਸਕਣਗੇ।

ਇਸ ਦਾ ਮਤਲਬ ਹੈ ਕਿ Prime ਮੈਂਬਰ ਆਪਣੇ ਮੈਂਬਰਸ਼ਿਪ ਸਮੇਂ ਦੌਰਾਨ ਆਪਣੇ ਯੋਗ ਮੌਜੂਦਾ ਪਲਾਨ ਨੂੰ ਅੱਜ ਦੀ ਕੀਮਤ ’ਤੇ ਰੀਚਾਰਜ ਕਰ ਸਕਣਗੇ। ਖਾਸ ਗੱਲ ਇਹ ਹੈ ਕਿ ਗਾਹਕ ਕਿਸੇ ਇੱਕ ਪਲਾਨ ਨਾਲ ਬੱਝੇ ਨਹੀਂ ਰਹਿਣਗੇ।

ਪਲਾਨ ਬਦਲਣ ਦੀ ਵੀ ਮਿਲੇਗੀ ਆਜ਼ਾਦੀ

Jio ਮੁਤਾਬਕ Prime ਮੈਂਬਰਸ਼ਿਪ ਲੈਣ ਤੋਂ ਬਾਅਦ ਗਾਹਕ ਆਪਣੀ ਲੋੜ ਮੁਤਾਬਕ ਕਿਸੇ ਹੋਰ Jio ਪਲਾਨ ਨਾਲ ਵੀ ਰੀਚਾਰਜ ਕਰ ਸਕਣਗੇ ਅਤੇ Prime ਦੇ ਫਾਇਦੇ ਲੈਂਦੇ ਰਹਿਣਗੇ।

Jio Prime ਮੈਂਬਰਸ਼ਿਪ 20 ਅਗਸਤ ਤੋਂ ਉਪਲਬਧ ਹੋਵੇਗੀ। ਗਾਹਕ MyJio ਐਪ, Jio.com, Jio ਸਟੋਰ ਜਾਂ ਅਧਿਕਾਰਤ Jio ਪਾਰਟਨਰ ਸਟੋਰਾਂ ਰਾਹੀਂ ਮੈਂਬਰਸ਼ਿਪ ਲੈ ਸਕਣਗੇ।

ਇਹ ਮੈਂਬਰਸ਼ਿਪ ਮੌਜੂਦਾ ਪ੍ਰੀਪੇਡ, ਪੋਸਟਪੇਡ ਅਤੇ ਨਵੇਂ Jio ਗਾਹਕਾਂ ਲਈ ਉਪਲਬਧ ਹੋਵੇਗੀ। ਦੂਜੇ ਨੈੱਟਵਰਕ ਦੇ ਗਾਹਕ ਵੀ ਆਪਣਾ ਨੰਬਰ Jio ਵਿੱਚ ਪੋਰਟ ਕਰਵਾ ਕੇ ਜਾਂ ਨਵਾਂ Jio ਕਨੈਕਸ਼ਨ ਲੈ ਕੇ Prime ਵਿੱਚ ਸ਼ਾਮਲ ਹੋ ਸਕਣਗੇ।


₹299 ਵਾਲਾ ਪਲਾਨ ਰਹੇਗਾ ਜਾਰੀ


Jio Prime ਦਾ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਟੈਲੀਕਾਮ ਕੰਪਨੀਆਂ ਦੇ ਰੀਚਾਰਜ ਪਲਾਨਾਂ ਦੀਆਂ ਕੀਮਤਾਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ। Jio ਨੇ ਸਪੱਸ਼ਟ ਕੀਤਾ ਹੈ ਕਿ ਉਸ ਦਾ ਮੌਜੂਦਾ ₹299 ਵਾਲਾ ਪਲਾਨ ਜਾਰੀ ਰਹੇਗਾ।


ਦੂਜੇ ਪਾਸੇ Airtel ਨੇ ਹਾਲ ਹੀ ਵਿੱਚ ਆਪਣੇ ਪ੍ਰੀਪੇਡ ਪੋਰਟਫੋਲੀਓ ਵਿੱਚ ਬਦਲਾਅ ਕਰਦਿਆਂ ₹299 ਸਮੇਤ ਕੁਝ ਲੋਕਪ੍ਰਿਯ ਪਲਾਨ ਹਟਾਏ ਹਨ। ਇਸ ਤੋਂ ਬਾਅਦ 28 ਦਿਨਾਂ ਵਾਲੀ ਡੇਲੀ-ਡਾਟਾ ਸ਼੍ਰੇਣੀ ਵਿੱਚ ₹349 ਵਾਲਾ ਪਲਾਨ ਸ਼ੁਰੂਆਤੀ ਵਿਕਲਪਾਂ ਵਿੱਚ ਸ਼ਾਮਲ ਹੈ।

Prime ਮੈਂਬਰਾਂ ਨੂੰ ₹600 ਦੇ ਕੈਸ਼ਬੈਕ ਵਾਊਚਰ

Jio Prime ਸਿਰਫ਼ ਕੀਮਤ ਲੌਕ ਕਰਨ ਤੱਕ ਸੀਮਤ ਨਹੀਂ ਹੈ। ਮੈਂਬਰਸ਼ਿਪ ਦੇ ਨਾਲ ਗਾਹਕਾਂ ਨੂੰ ਕੁੱਲ ₹600 ਦੇ ਦੋ ਕੈਸ਼ਬੈਕ ਵਾਊਚਰ ਵੀ ਮਿਲਣਗੇ।

ਇਨ੍ਹਾਂ ਵਿੱਚੋਂ ₹300 ਦਾ ਇੱਕ ਵਾਊਚਰ ਨਵਾਂ JioHome ਜਾਂ JioPC ਕਨੈਕਸ਼ਨ ਲੈਣ ਲਈ ਵਰਤਿਆ ਜਾ ਸਕੇਗਾ। ਦੂਜਾ ₹300 ਦਾ ਵਾਊਚਰ ਪਰਿਵਾਰ ਜਾਂ ਦੋਸਤ ਲਈ ਨਵਾਂ Jio SIM ਲੈਣ ’ਤੇ ਵਰਤਿਆ ਜਾ ਸਕੇਗਾ।

ਇਸ ਤੋਂ ਇਲਾਵਾ Prime ਮੈਂਬਰਾਂ ਨੂੰ ਨਵੇਂ Jio ਪ੍ਰੋਡਕਟਸ ਅਤੇ ਸੇਵਾਵਾਂ ਲਈ Early Access ਅਤੇ ਵੱਖਰੇ ਚੈਨਲ ਰਾਹੀਂ Priority Customer Support ਵੀ ਮਿਲੇਗਾ।

Related Post