Tue, Aug 18, 2026
Whatsapp

ਜ਼ਬਰ-ਜਨਾਹ ਮਾਮਲੇ ’ਚ 5 ਕਰੋੜ ਦੀ ਮੰਗ; CM ਭਗਵੰਤ ਮਾਨ ਦੀ ਪਤਨੀ ਦਾ ਕਿਉਂ ਹੋ ਰਿਹਾ ਜ਼ਿਕਰ ? ਸਾਬਕਾ ਜਸਟਿਸ ਰਣਜੀਤ ਸਿੰਘ ਦਾ ਵੱਡਾ ਬਿਆਨ

ਮਿਲੀ ਜਾਣਕਾਰੀ ਮੁਤਾਬਿਕ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਮੁਖੀ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਇਹ ਮੰਗ ਕੀਤੀ ਹੈ ਕਿ ਪ੍ਰੋਟੈਸਟ ਕਰਨ ਵਾਲੇ ਲੋਕਾਂ ’ਤੇ ਜਿਹੜੀ ਚੰਡੀਗੜ੍ਹ ਪੁਲਿਸ ਨੇ ਚਾਰ ਐਫਆਈਆਰ ਦਰਜ ਕੀਤੀਆਂ ਹਨ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ।

Reported by:  PTC News Desk  Edited by:  Aarti -- August 18th 2026 05:21 PM
ਜ਼ਬਰ-ਜਨਾਹ ਮਾਮਲੇ ’ਚ 5 ਕਰੋੜ ਦੀ ਮੰਗ; CM ਭਗਵੰਤ ਮਾਨ ਦੀ ਪਤਨੀ ਦਾ ਕਿਉਂ ਹੋ ਰਿਹਾ ਜ਼ਿਕਰ ?  ਸਾਬਕਾ ਜਸਟਿਸ ਰਣਜੀਤ ਸਿੰਘ ਦਾ ਵੱਡਾ ਬਿਆਨ

ਜ਼ਬਰ-ਜਨਾਹ ਮਾਮਲੇ ’ਚ 5 ਕਰੋੜ ਦੀ ਮੰਗ; CM ਭਗਵੰਤ ਮਾਨ ਦੀ ਪਤਨੀ ਦਾ ਕਿਉਂ ਹੋ ਰਿਹਾ ਜ਼ਿਕਰ ? ਸਾਬਕਾ ਜਸਟਿਸ ਰਣਜੀਤ ਸਿੰਘ ਦਾ ਵੱਡਾ ਬਿਆਨ

ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਇੱਕ ਰੇਪ ਮਾਮਲੇ ਨਾਲ ਜੁੜੀ ਪਟੀਸ਼ਨ ਦਾ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਦਾ ਇਸ ਮਾਮਲੇ ਸਬੰਧੀ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਉਨ੍ਹਾਂ ਨੇ ਮਾਮਲੇ ਸਬੰਧੀ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਪਰਿਵਾਰ ਵੱਲੋਂ ਇਨਸਾਫ ਦੀ ਉਡੀਕ ਕੀਤੀ ਜਾ ਰਹੀ ਹੈ। 

ਹਾਈਕੋਰਟ ’ਚ ਰੇਪ ਮਾਮਲਾ ਨਾਲ ਜੁੜੀ ਪਟੀਸ਼ਨ ਦਾ ਮਾਮਲਾ 

ਸਾਬਕਾ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਵੀ ਨਾਂ ਸਾਹਮਣੇ ਆਇਆ ਹੈ। ਦਾਇਰ ਕੀਤੀ ਗਈ ਪਟੀਸ਼ਨ ’ਚ ਉਨ੍ਹਾਂ ਵੱਲੋਂ 5 ਕਰੋੜ ਰੁਪਏ ਦੀ ਮੰਗ ਕਰਨ ਦੇ ਵੀ ਇਲਜ਼ਾਮ ਲੱਗ ਰਹੇ ਹਨ। 

ਮਾਮਲੇ ’ਚ ਮੁੱਖ ਮੰਤਰੀ ਦੀ ਪਤਨੀ ਦਾ ਨਾਂ ਆ ਰਿਹਾ- ਸਾਬਕਾ ਜਸਟਿਸ ਰਣਜੀਤ ਸਿੰਘ

ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਲੜਕੀ ਨਾਲ ਜ਼ਬਰ ਜਨਾਹ ਦੀ ਵਾਰਦਾਤ ਵਾਪਰੀ। ਪਰ ਇਸ ਮਾਮਲੇ ’ਤੇ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਉਸ ਲੜਕੀ ਦੇ ਪਰਿਵਾਰ ਨੇ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਇੱਕ ਰਿਟ ਲਾਈ ਹੈ ਜਿਸ ਦੇ ਵਿੱਚ ਪੁਲਿਸ ਵੱਲੋਂ ਜਾਂਚ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਨਾਲ ਹੀ ਇਸ ਪਟੀਸ਼ਨ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਨਾਂ ਵੀ ਲਿਖਿਆ ਹੋਇਆ ਹੈ, ਜਿਨ੍ਹਾਂ ’ਤੇ 5 ਕਰੋੜ ਰੁਪਏ ਦੀ ਮੰਗ ਕਰਨ ਦੇ ਇਲਜ਼ਾਮ ਲੱਗ ਰਹੇ ਹਨ। 

ਇਸ ਤੋਂ ਇਲਾਵਾ 15 ਅਗਸਤ ਨੂੰ ਕੌਮੀ ਇਨਸਾਫ ਮੋਰਚੇ ਅਤੇ ਪੁਲਿਸ ਵੱਲੋਂ ਕੀਤੀ ਗਈ ਤਸ਼ੱਦਦ ਤੇ ਅੰਬਾਲਾ ਦੇ ਵਿੱਚ ਵੀ ਸਿੱਖਾਂ ਦੇ ਉੱਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਸਬੰਧ ਵਿੱਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਸਖ਼ਤ ਨਿੰਦਾ ਕੀਤੀ ਗਈ। ਉਨ੍ਹਾਂ ਵੱਲੋਂ ਉਕਤ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

'ਪ੍ਰਦਰਸ਼ਨਕਾਰੀਆਂ ਖਿਲਾਫ ਦਰਜ ਪਟੀਸ਼ਨਾਂ ਨੂੰ ਕੀਤੀ ਜਾਵੇ ਰੱਦ'

ਦੱਸ ਦਈਏ ਕਿ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਮੁਖੀ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਇਹ ਮੰਗ ਕੀਤੀ ਹੈ ਕਿ ਪ੍ਰੋਟੈਸਟ ਕਰਨ ਵਾਲੇ ਲੋਕਾਂ ’ਤੇ ਜਿਹੜੀ ਚੰਡੀਗੜ੍ਹ ਪੁਲਿਸ ਨੇ ਚਾਰ ਐਫਆਈਆਰ ਦਰਜ ਕੀਤੀਆਂ ਹਨ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਜਸਟਿਸ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਰਨਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨਾ ਸਾਡਾ ਮਨੁੱਖੀ ਅਧਿਕਾਰ ਹੈ ਅਤੇ ਇਸ ਉੱਤੇ ਜੇਕਰ ਪੁਲਿਸ ਅਜਿਹੀ ਕਾਰਵਾਈ ਕਰਦੀ ਹੈ ਤਾਂ ਉਸਦੀ ਉਨ੍ਹਾਂ ਵੱਲੋਂ ਨਿੰਦਾ ਕੀਤੀ ਜਾਂਦੀ ਹੈ। 

ਪੰਜਾਬ ਸਰਕਾਰ ਖਿਲਾਫ ਪਟੀਸ਼ਨ ਦਾਇਰ

ਇਸ ਦੇ ਨਾਲ ਹੀ ਇੱਕ ਹੋਰ ਅਜਿਹੇ ਮੁੱਦੇ ਨੂੰ ਲੈ ਕੇ ਮਨੁੱਖੀ ਅਧਿਕਾਰ ਨੇ ਆਖਿਆ ਹੈ ਕਿ ਅੰਮ੍ਰਿਤਸਰ ’ਚ ਇੱਕ ਹੋਟਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਕਿ ਮਿਲਟਰੀ ਏਰੀਏ ਦੇ ਬਿਲਕੁਲ ਨਜ਼ਦੀਕ ਹੈ ਜਿਸ ਨੂੰ ਲੈ ਕੇ ਆਰਮੀ ਵੱਲੋਂ ਹਾਈਕੋਰਟ ’ਚ ਰਿਟ ਪਾਈ ਗਈ ਹੈ ਕਿ ਇਸ ਦਾ ਨਿਰਮਾਣ ਰੋਕਿਆ ਜਾਵੇ ਪਰ ਉਸ ਵਿਅਕਤੀ ਦਾ ਨਿਰਮਾਣ ਨਹੀਂ ਰੋਕਿਆ ਜਾ ਰਿਹਾ ਕਿਉਂਕਿ ਉਹ ਉੱਚੀ ਪਹੁੰਚ ਰੱਖਦਾ ਹੈ ਉਸ ਨੂੰ ਵਿਦੇਸ਼ਾਂ ਦੇ ਵਿੱਚ ਮੁੱਖ ਮੰਤਰੀ ਦੀ ਭੈਣ ਨਾਲ ਵੀ ਦੇਖਿਆ ਗਿਆ ਹੈ। 

ਉੱਥੇ ਹੀ ਉਸ ਦੀ ਦੋਸਤੀ ਰਾਘਵ ਚੱਢਾ ਵਰਗੇ ਉੱਚ ਕੋਟੀ ਦੇ ਲੋਕਾਂ ਨਾਲ ਵੀ ਹੈ ਇਸੇ ਲਈ ਆਖਿਰਕਾਰ ਆਰਮੀ ਨੂੰ ਵੀ ਹੁਣ ਪੰਜਾਬ ਸਰਕਾਰ ਦੇ ਖਿਲਾਫ ਜਾ ਕੇ ਹਾਈਕੋਰਟ ਦਾ ਰੁੱਖ ਕਰਨਾ ਪਿਆ ਹੈ। ਅਸੀਂ ਅਜਿਹੀਆਂ ਘਟਨਾਵਾਂ ਦੀ ਨਿਖੇਧੀ ਕਰਦੇ ਆਂ ਅਸੀਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਆ ਹੋਇਆ ਮੰਗ ਕਰਦੇ ਹਾਂ ਕਿ ਕਿਸੇ ਦਾ ਵੀ ਅਧਿਕਾਰ ਨਾ ਹੋਇਆ ਜਾਵੇ।

ਇਹ ਵੀ ਪੜ੍ਹੋ  : Birthday Party ਤੋਂ ਘਰ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ; ਹਮਲੇ ਦੌਰਾਨ ਇੱਕ ਦੋਸਤ ਵੀ ਹੋਇਆ ਜ਼ਖ਼ਮੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK