ਨਵੀਂ ਦਿੱਲੀ : ਦਿੱਲੀ ਵਿਚ ਨਵੇਂ ਸਾਲ ਉਤੇ ਵਾਪਰੇ ਦਰਦਨਾਕ ਹਾਦਸੇ ਵਿਚ ਮੁਲਜ਼ਮਾਂ ਨੇ ਸਨਸਨੀਖੇਜ਼ ਖ਼ੁਲਾਸੇ ਕੀਤੇ। ਕਾਂਝਵਾਲਾ ਕੇਸ ਵਿੱਚ ਮੁਲਜ਼ਮਾਂ ਨੇ ਕਬੂਲਿਆ ਹੈ ਕਿ ਅੰਜਲੀ ਗੱਡੀ ਦੇ ਹੇਠਾਂ ਫਸ ਗਈ ਸੀ, ਇਸ ਦੀ ਉਨ੍ਹਾਂ ਨੂੰ ਜਾਣਕਾਰੀ ਸੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਕਈ ਵਾਰ ਕਾਰ ਦਾ ਯੂ-ਟਰਨ ਲਿਆ ਕਿਉਂਕਿ ਉਹ ਬਹੁਤ ਡਰ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਮੰਨਿਆ ਕਿ ਕਾਰ ਵਿੱਚ ਉੱਚੀ ਆਵਾਜ਼ 'ਚ ਸੰਗੀਤ ਵੱਜਣ ਦੀ ਕਹਾਣੀ ਝੂਠੀ ਸੀ।

ਅੰਜਲੀ 31 ਦਸੰਬਰ ਦੀ ਰਾਤ ਕਰੀਬ 1.30 ਵਜੇ ਕਾਂਝਵਾਲਾ ਇਲਾਕੇ 'ਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਪੁਲਿਸ ਮੁਤਾਬਕ ਅੰਜਲੀ ਸਕੂਟੀ 'ਤੇ ਘਰ ਪਰਤ ਰਹੀ ਸੀ। ਕਾਰ ਸਵਾਰ 5 ਨੌਜਵਾਨਾਂ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਨੌਜਵਾਨ ਕਾਰ ਸਮੇਤ ਫ਼ਰਾਰ ਹੋ ਗਏ। ਅੰਜਲੀ ਕਾਰ ਦੇ ਹੇਠਾਂ ਫਸੀ ਹੋਈ ਸੀ। ਉਸ ਨੂੰ 12 ਕਿਲੋਮੀਟਰ ਤੱਕ ਘਸੀਟਿਆ ਗਿਆ। ਇਸ ਤੋਂ ਪਹਿਲਾਂ 4 ਕਿਲੋਮੀਟਰ ਤੱਕ ਘਸੀਟਣ ਦਾ ਮਾਮਲਾ ਸਾਹਮਣੇ ਆਇਆ ਸੀ। ਬਾਅਦ ਵਿਚ ਇਹ ਵੀ ਖ਼ੁਲਾਸਾ ਹੋਇਆ ਕਿ ਅੰਜਲੀ ਦੇ ਨਾਲ ਉਸਦੀ ਸਹੇਲੀ ਨਿਧੀ ਵੀ ਸੀ ਅਤੇ ਉਸਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਈ।
ਇਹ ਵੀ ਪੜ੍ਹੋ : ਸਿੱਖ ਔਰਤ ਦਾ ਨਿਵਕੇਲਾ ਉਪਰਾਲਾ ; ਜੂੜਾ ਸਜਾਉਣ ਵਾਲੇ ਬੱਚਿਆਂ ਲਈ ਤਿਆਰ ਕੀਤਾ ਖ਼ਾਸ ਹੈਲਮੇਟ
ਦੂਜੇ ਪਾਸੇ ਆਗਰਾ ਵਿੱਚ ਉਨ੍ਹਾਂ ਦੇ ਵਕੀਲ ਨੇ ਫੰਡ ਬਾਰੇ ਖੁਲਾਸਾ ਕੀਤਾ ਹੈ। ਐਡਵੋਕੇਟ ਮੁਹੰਮਦ ਆਸਿਫ਼ ਆਜ਼ਾਦ ਨੇ ਦੱਸਿਆ ਕਿ ਨਿਧੀ ਭੰਗ ਦੀ ਤਸਕਰੀ ਦੇ ਮਾਮਲੇ ਵਿੱਚ ਪਿਛਲੇ 8 ਮਹੀਨਿਆਂ ਤੋਂ ਅਦਾਲਤ ਵਿੱਚ ਪੇਸ਼ ਨਹੀਂ ਹੋਈ। ਇੰਨਾ ਹੀ ਨਹੀਂ ਨਿਧੀ ਨੇ ਵਕੀਲ ਨਾਲ ਸੰਪਰਕ ਵੀ ਨਹੀਂ ਕੀਤਾ।