ਸੁਧੀਰ ਸੂਰੀ ਦੇ ਸਸਕਾਰ ਲਈ ਮੁੜ ਬਣੀ ਸਹਿਮਤੀ, ਥੋੜ੍ਹੀ ਦੇਰ 'ਚ ਘਰ ਤੋਂ ਨਿਕਲੇਗੀ ਅੰਤਿਮ ਯਾਤਰਾ

By  Ravinder Singh November 6th 2022 11:39 AM -- Updated: November 6th 2022 11:41 AM

ਜਲੰਧਰ: ਅੰਮ੍ਰਿਤਸਰ ਹਿੰਦੂ ਨੇਤਾ ਤੇ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦੇ ਅੰਤਿਮ ਸਸਕਾਰ ਲਈ ਪਰਿਵਾਰ ਰਾਜ਼ੀ ਹੋ ਗਿਆ ਹੈ ਤੇ ਥੋੜ੍ਹੀ ਦੇਰ 'ਚ ਘਰ ਤੋਂ ਅੰਤਿਮ ਯਾਤਰਾ ਨਿਕਲੇਗੀ। ਪੁਲਿਸ ਨੇ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਹੋਏ ਹਨ ਅਤੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਹੈ। ਪਰਿਵਾਰ ਤੇ ਸਮਰਥਕਾਂ ਦੀ ਮੰਗ ਮਗਰੋਂ ਪ੍ਰਸ਼ਾਸਨ ਨੇ ਨਜ਼ਰਬੰਦ ਕੀਤੇ ਹੋਏ ਸ਼ਿਵ ਸੈਨਾ ਆਗੂਆਂ ਨੂੰ ਰਿਹਾਅ ਕਰ ਦਿੱਤਾ ਹੈ। ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਆਗੂਆਂ ਨੇ ਰਿਹਾਅ ਕਰ ਦਿੱਤਾ ਜਾਵੇਗਾ। ਇਸ ਪਿਛੋਂ ਪਰਿਵਾਰ ਮੁੜ ਅੰਤਿਮ ਸਸਕਾਰ ਕਰਨ ਲਈ ਰਾਜ਼ੀ ਹੋ ਗਿਆ ਹੈ।


ਸੁਧੀਰ ਸੂਰੀ ਦਾ ਅੰਤਿਮ ਸਸਕਾਰ ਐਤਵਾਰ ਦੁਪਹਿਰ 12 ਵਜੇ ਸ਼੍ਰੀ ਦੁਰਗਿਆਣਾ ਤੀਰਥ ਵਿਖੇ ਹੋਵੇਗਾ। ਐਤਵਾਰ ਸਵੇਰੇ ਸ਼ਿਵਾਲਾ ਗੇਟ ਨੇੜੇ ਸੂਰੀ ਦੇ ਘਰ ਵੱਡੀ ਗਿਣਤੀ 'ਚ ਸ਼ਿਵ ਸੈਨਿਕ ਇਕੱਠੇ ਹੋ ਗਏ। ਏਸੀਪੀ (ਡੀ) ਜਤਿੰਦਰ ਹਿੰਦੂ ਸੰਗਠਨਾਂ ਦੇ ਮੈਂਬਰਾਂ ਨੂੰ ਸ਼ਾਂਤ ਕਰਨ ਦਾ ਉਪਰਾਲਾ ਕਰ ਰਹੇ ਹਨ।

ਇਹ ਵੀ ਪੜ੍ਹੋ : ਬਠਿੰਡਾ ਕੇਂਦਰੀ ਜੇਲ੍ਹ ਮੁੜ ਸੁਰਖੀਆਂ 'ਚ ਆਈ, ਹਵਾਲਾਤੀਆਂ ਤੋਂ ਮੋਬਾਈਲ ਤੇ ਸਿਮ ਬਰਾਮਦ

ਕਾਬਿਲੇਗੌਰ ਹੈ ਕਿ ਸ਼ਨਿੱਚਰਵਾਰ ਸ਼ਾਮ ਨੂੰ ਸੁਧੀਰ ਸੂਰੀ ਦੇ ਘਰ ਅੰਦਰ ਕਮਰੇ 'ਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਪਰਿਵਾਰਕ ਮੈਂਬਰਾਂ ਦੀ ਹੋਈ ਮੀਟਿੰਗ 'ਚ ਪਰਿਵਾਰ ਦੀਆਂ ਮੰਗਾਂ ਮੰਨਣ ਮਗਰੋਂ ਪਰਿਵਾਰਕ ਮੈਂਬਰਾਂ ਵੱਲੋਂ ਐਲਾਨ ਕੀਤਾ ਗਿਆ ਕਿ ਹੁਣੇ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ ਪਰ ਸਵੇਰ ਤੋਂ ਸੂਰੀ ਦੀ ਹੱਤਿਆ ਦੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਸ਼ਿਵ ਸੈਨਿਕਾਂ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਹਿੰਦੂ ਰੀਤੀ ਰਿਵਾਜ਼ਾਂ ਦੇ ਤਹਿਤ ਸੂਰਜ ਡੁੱਬਣ ਬਾਅਦ ਸਸਕਾਰ ਨਹੀਂ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸੂਰੀ ਦੇ ਸੰਸਕਾਰ ਦਾ ਸਮਾਂ ਐਤਵਾਰ ਸਵੇਰੇ 12 ਵਜੇ ਦਾ ਸਮਾਂ ਮਿੱਥਿਆ ਗਿਆ। ਇਸ ਤੋਂ ਬਾਅਦ 10 ਵਜੇ ਕਰ ਦਿੱਤਾ ਗਿਆ ਸੀ। ਪ੍ਰਸ਼ਾਸਨ ਵੱਲੋਂ ਸੰਸਕਾਰ ਦਾ ਸਮਾਂ ਕਈ ਵਾਰ ਬਦਲਿਆ ਗਿਆ ਹੈ। ਡੀਸੀ ਨੇ ਇਹ ਵੀ ਕਿਹਾ ਕਿ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ, ਦੋਸ਼ੀ ਪਾਏ ਜਾਣ ਵਾਲੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਸੁਧੀਰ ਸੂਰੀ ਦੇ ਘਰ ਦੇ ਬਾਹਰ ਸ਼ਿਵ ਸੈਨਿਕਾਂ ਤੇ ਸਮਰਥਕਾਂ ਨੇ ਨਾਅਰੇ ਲਗਾਏ। ਮੌਕੇ ਉਤੇ ਭਾਰੀ ਫੋਰਸ 'ਚ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਮਾਹੌਲ ਨੂੰ ਸ਼ਾਂਤ ਕਰਨ ਲਈ ਪੂਰੀ ਕੋਸ਼ਿਸ਼ ਕਰਦੀ ਰਹੀ ਪਰ ਸ਼ਿਵ ਸੈਨਿਕ ਤੇ ਸਮਰਥਕ ਲਗਾਤਾਰ ਜੈਕਾਰੇ ਲਗਾਉਂਦੇ ਹੋਏ ਸੂਰੀ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰਦੇ ਰਹੇ।


Related Post