Mangat Rai Bansal taken hostage : ਸਾਬਕਾ ਵਿਧਾਇਕ ਨੂੰ ਬਦਮਾਸ਼ਾਂ ਨੇ ਬਣਾਇਆ ਬੰਧਕ, 50 ਲੱਖ ਦੀ ਮੰਗੀ ਫਿਰੌਤੀ

By  Ravinder Singh February 25th 2023 03:38 PM -- Updated: February 25th 2023 03:39 PM

ਮਾਨਸਾ : ਮਾਨਸਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਬਦਮਾਸ਼ਾਂ ਨੇ ਇਕ ਵਿਦਿਅਕ ਸੰਸਥਾ ਵਿਚ ਬੰਧਕ ਬਣਾ ਲਿਆ। ਇਸ ਤੋਂ ਬਾਅਦ ਬਦਮਾਸ਼ਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਹਮਲਾਵਰ ਇਕ ਐਸਯੂਵੀ ਕਾਰ ਵਿਚ ਸਵਾਰ ਹੋ ਕੇ ਆਏ ਸਨ।



ਇਸ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ, ਜਿਸ ਵਿਚ ਕੁਝ ਸ਼ੱਕੀ ਲੋਕ ਦਿਖਾਈ ਦੇ ਰਹੇ ਹਨ। ਇਹ ਵੀ ਚਰਚਾ ਹੈ ਕਿ ਸਾਬਕਾ ਵਿਧਾਇਕ ਦਾ ਇਨ੍ਹਾਂ ਲੋਕਾਂ ਨਾਲ ਪੈਸਿਆਂ ਦਾ ਲੈਣ-ਦੇਣ ਹੈ, ਜਿਸ ਕਾਰਨ ਇਨ੍ਹਾਂ ਲੋਕਾਂ ਨੇ ਮੰਗਤ ਰਾਏ ਉਪਰ ਹਮਲਾ ਕੀਤਾ ਹੈ ਪਰ ਅਜੇ ਤੱਕ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ। ਮੰਗਤ ਰਾਏ ਨੂੰ ਜ਼ਖ਼ਮੀ ਹਾਲਤ 'ਚ ਸਰਕਾਰੀ ਹਸਪਤਾਲ (ਬੁਢਲਾਡਾ) 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਇਸ ਵਾਰਦਾਤ ਦੇ ਬਾਅਦ ਇਨੋਵਾ ਸਵਾਰ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਘਟਨਾ ਦੇ ਬਾਅਦ ਡੀਐੱਸਪੀ ਬੁਢਲਾਡਾ ਨਵਨੀਤ ਕੌਰ ਗਿੱਲ, ਥਾਣਾ ਬਰੇਟਾ ਇੰਚਾਰਜ ਗੁਰਦਰਸ਼ਨ ਸਿੰਘ ਮਾਨ ਮੌਕੇ ਉਪਰ ਪਹੁੰਚੇ।

ਇਹ ਵੀ ਪੜ੍ਹੋ : CM Bhagwant Mann in Fazilka: ਸੀਐੱਮ ਭਗਵੰਤ ਮਾਨ ਅੱਜ ਜਾਣਗੇ ਫਾਜ਼ਿਲਕਾ , ਇਸ ਯੋਜਨਾ ਦਾ ਰੱਖਣਗੇ ਨੀਂਹ ਪੱਥਰ

ਜਾਣਕਾਰੀ ਮਿਲਣ ਦੇ ਬਾਅਦ ਲੋਕ ਸਾਬਕਾ ਵਿਧਾਇਕ ਦਾ ਹਾਲ-ਚਾਲ ਜਾਨਣ ਪਹੁੰਚੇ। ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਡਾ. ਮਨੋਜ ਮੰਜੂ ਬਾਂਸਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰੇਮ ਸਿੰਘ ਦੌਦੜਾ, ਸ਼ੈਲਰ ਐਸੋਸੀਏਸ਼ਨ ਦੇ ਰਮੇਸ਼ ਕੁਮਾਰ ਟੈਨੀ ਤੋਂ ਇਲਾਵਾ ਹੋਰ ਸਮਰਥਕਾਂ ਨੇ ਘਟਨਾ ਦੇ ਬਾਅਦ ਰੋਸ ਪ੍ਰਗਟਾਇਆ ਹੈ।


Related Post