Fri, May 23, 2025
Whatsapp

CM Bhagwant Mann in Fazilka: ਸੀਐੱਮ ਭਗਵੰਤ ਮਾਨ ਅੱਜ ਜਾਣਗੇ ਫਾਜ਼ਿਲਕਾ , ਇਸ ਯੋਜਨਾ ਦਾ ਰੱਖਣਗੇ ਨੀਂਹ ਪੱਥਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਾਜ਼ਿਲਕਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਸਰਹੱਦੀ ਪਿੰਡਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਯੋਜਨਾ ਦਾ ਨੀਂਹ ਪੱਥਰ ਰੱਖਣਗੇ।

Reported by:  PTC News Desk  Edited by:  Aarti -- February 25th 2023 10:42 AM
CM Bhagwant Mann in Fazilka: ਸੀਐੱਮ ਭਗਵੰਤ ਮਾਨ ਅੱਜ ਜਾਣਗੇ ਫਾਜ਼ਿਲਕਾ , ਇਸ ਯੋਜਨਾ ਦਾ ਰੱਖਣਗੇ ਨੀਂਹ ਪੱਥਰ

CM Bhagwant Mann in Fazilka: ਸੀਐੱਮ ਭਗਵੰਤ ਮਾਨ ਅੱਜ ਜਾਣਗੇ ਫਾਜ਼ਿਲਕਾ , ਇਸ ਯੋਜਨਾ ਦਾ ਰੱਖਣਗੇ ਨੀਂਹ ਪੱਥਰ

CM Bhagwant Mann in Fazilka: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਾਜ਼ਿਲਕਾ ਦਾ ਦੌਰਾ ਕਰਨਗੇ।  ਇਸ ਦੌਰਾਨ ਉਹ ਸਰਹੱਦੀ ਪਿੰਡਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਯੋਜਨਾ ਦਾ ਨੀਂਹ ਪੱਥਰ ਰੱਖਣਗੇ। ਮਿਲੀ ਜਾਣਕਾਰੀ ਮੁਤਾਬਿਕ ਇਹ ਪ੍ਰੋਜੈਕਟ ਕੁੱਲ ਲਾਗਤ 578.28 ਕਰੋੜ ਰੁਪਏ ਨਾਲ ਤਿਆਰ ਹੋਵੇਗਾ। ਇਸ ਰਾਹੀ ਕੁੱਲ 122 ਪਿੰਡਾਂ ਵਿੱਚ ਪਾਈਪ ਲਾਈਨਾਂ ਰਾਹੀਂ ਸਾਫ਼ ਪਾਣੀ ਪਹੁੰਚਾਇਆ ਜਾਵੇਗਾ।

ਮਿਲੀ ਜਾਣਕਾਰੀ ਮੁਤਾਬਿਕ ਇਸ ਪ੍ਰੋਜੈਕਟ ਦੇ ਤਹਿਤ ਲਗਭਗ 700 ਕਿਲੋਮੀਟਰ ਪਾਇਪ ਲਾਈਨ ਨੂੰ ਵਿਛਾਇਆ ਜਾਵੇਗਾ। ਜਿਸ ਨਾਲ 122 ਪਿੰਡਾਂ ਨੂੰ ਸਾਫ਼ ਪਾਣੀ ਪਹੁੰਚਾਇਆ ਜਾਵੇਗਾ।


ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 23-24 ਫਰਵਰੀ ਨੂੰ ਮੁਹਾਲੀ ਵਿੱਚ ਪੰਜਾਬ ਇਨਵੈਸਟ ਸਮਿਟ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ  ਦੇਸ਼-ਵਿਦੇਸ਼ ਦੇ ਵੱਡੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸੀਐੱਮ ਮਾਨ ਨੇ ਦਾਅਵਾ ਕੀਤਾ ਸੀ ਕਿ ਬਹੁਤ ਸਾਰੇ ਉਦਯੋਗਪਤੀ ਨਿਵੇਸ਼ ਸਮਝੌਤੇ ਲਈ ਸਹਿਮਤ ਹੋ ਗਏ ਹਨ। ਇਸ ਨਾਲ ਲੱਖਾਂ ਪੰਜਾਬੀਆਂ ਨੂੰ ਰੁਜ਼ਗਾਰ ਵੀ ਮਿਲੇਗਾ।

ਇਹ ਵੀ ਪੜ੍ਹੋ: Clash in Bathinda Jail : ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਖ਼ੂਨੀ ਝੜਪ , ਗੈਂਗਸਟਰ ਰਾਜਵੀਰ ਸਿੰਘ ਗੰਭੀਰ ਜ਼ਖ਼ਮੀ

- PTC NEWS

Top News view more...

Latest News view more...

PTC NETWORK