ਸਵੇਰ ਦੀ ਸ਼ੁਰੂਆਤ ਮੇਰੀ ਸਿੱਧੂ ਮੂਸੇਵਾਲੇ ਦੇ ਗੀਤ ਨਾਲ ਹੁੰਦੀ-ਰਣਬੀਰ ਸਿੰਘ

Ranbir Singh: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਅਭਿਨੇਤਾ ਰਣਬੀਰ ਸਿੰਘ ਵੀਰਵਾਰ ਨੂੰ ਸਿਟੀ ਬਿਊਟੀਫੁੱਲ 'ਚ ਨਜ਼ਰ ਆਏ।

By  Amritpal Singh July 28th 2023 02:56 PM -- Updated: July 28th 2023 04:31 PM

Ranbir Singh: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਅਭਿਨੇਤਾ ਰਣਬੀਰ ਸਿੰਘ ਵੀਰਵਾਰ ਨੂੰ ਸਿਟੀ ਬਿਊਟੀਫੁੱਲ 'ਚ ਨਜ਼ਰ ਆਏ। ਇੰਡਸਟਰੀਅਲ ਏਰੀਆ ਦੇ ਇੱਕ ਨਿੱਜੀ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਅਦਾਕਾਰ ਰਣਬੀਰ ਸਿੰਘ ਨੇ ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੀ ਸਵੇਰ ਦੀ ਸ਼ੁਰੂਆਤ ਸਿੱਧੂ ਮੂਸੇਵਾਲਾ ਦੇ ਗੀਤਾਂ ਨਾਲ ਕਰਦੇ ਹਨ। ਉਸ ਨੇ ਬਹੁਤ ਵਧੀਆ ਕੰਮ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਗੀਤ ਵੀ ਸੁਣਾਇਆ। ਉਨ੍ਹਾਂ ਨੇ ਦੱਸਿਆ ਕਿ ਫਿਲਮ ਵਿੱਚ ਪੰਜਾਬੀ ਮੁੰਡੇ ਦੇ ਕਿਰਦਾਰ ਵਿੱਚ ਉਸ ਦੇ ਇੱਕ ਗੀਤ ਦੀ ਲਾਈਨ ਨੂੰ ਡਾਇਲਾਗ ਵਜੋਂ ਵਰਤਿਆ ਗਿਆ ਹੈ।


ਰਣਵੀਰ ਨੇ ਦੱਸਿਆ ਕਿ ਫਿਲਮ 83 ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨਾਲ ਦੋਸਤੀ ਹੋਈ ਸੀ। ਉਨ੍ਹਾਂ ਕਿਹਾ, 'ਮੈਂ ਐਮੀ ਵਿਰਕ ਨੂੰ ਬਹੁਤ ਪਿਆਰ ਕਰਦਾ ਹਾਂ। ਉਸ ਵਰਗਾ ਬੰਦਾ ਕਦੇ ਨਹੀਂ ਮਿਲਿਆ। ਉਹ ਰਬ ਦਾ ਬੰਦਾ ਹੈ।ਇਸ ਦੌਰਾਨ ਰਣਬੀਰ ਅਤੇ ਆਲੀਆ ਨੇ ਆਪਣੀ ਫਿਲਮ ਦੇ ਗੀਤ 'ਤੇ ਡਾਂਸ ਵੀ ਕੀਤਾ। ਇਸ ਦੇ ਨਾਲ ਹੀ ਰਣਬੀਰ ਨੇ ਪੰਜਾਬੀ ਗੀਤਾਂ ਅਤੇ ਰੈਪ ਦਾ ਵੀ ਧੂਮ ਮਚਾਇਆ। ਰਣਬੀਰ ਅਤੇ ਆਲੀਆ ਨੇ ਕਿਹਾ ਕਿ ਚੰਡੀਗੜ੍ਹ ਦੇਸ਼ ਦਾ ਸਭ ਤੋਂ ਖੂਬਸੂਰਤ ਸ਼ਹਿਰ ਹੈ ਅਤੇ ਤੁਸੀਂ ਇਸ ਵਿੱਚ ਦਾਖਲ ਹੁੰਦੇ ਹੀ ਮਹਿਸੂਸ ਕਰਦੇ ਹੋ। ਇੱਥੇ ਬਹੁਤ ਹਰਿਆਲੀ ਹੈ। ਪ੍ਰਮੋਸ਼ਨਲ ਈਵੈਂਟ ਲਈ ਆਲੀਆ ਭੱਟ ਨੇ ਜਾਮਨੀ ਰੰਗ ਦੀ ਸਾੜ੍ਹੀ ਪਾਈ ਸੀ ਜਦੋਂਕਿ ਰਣਵੀਰ ਸਿੰਘ ਨੇ ਚਿੱਟੇ ਰੰਗ ਦੀ ਜੈਕਟ ਪਾਈ ਸੀ।

ਫਿਲਮ 'ਚ ਧਰਮਿੰਦਰ ਨਾਲ ਕੰਮ ਕਰਨ ਦੀ ਕਹਾਣੀ ਦੱਸਦੇ ਹੋਏ ਰਣਬੀਰ ਨੇ ਕਿਹਾ, ''ਅਸੀਂ ਉਨ੍ਹਾਂ ਨੂੰ ਦੇਖ ਕੇ ਵੱਡੇ ਹੋਏ ਹਾਂ। ਉਨ੍ਹਾਂ ਦੀਆਂ ਫਿਲਮਾਂ ਦੇਖ ਕੇ ਮੈਂ ਸੋਚਦਾ ਸੀ ਕਿ ਅਸੀਂ ਵੀ ਹੀਰੋ ਬਣਾਂਗੇ। ਪਹਿਲੇ ਦਿਨ ਜਦੋਂ ਸ਼ੂਟਿੰਗ ਸ਼ੁਰੂ ਹੋਣ ਵਾਲੀ ਸੀ, ਮੈਂ ਐਡੀ ਨੂੰ ਕਿਹਾ ਕਿ ਧਰਮ ਜੀ ਦੇ ਆਉਣ ਤੋਂ ਪਹਿਲਾਂ ਮੈਨੂੰ ਸੈੱਟ 'ਤੇ ਬੁਲਾਓ, ਮੈਂ ਉਨ੍ਹਾਂ ਦਾ ਸਵਾਗਤ ਕਰਨਾ ਚਾਹੁੰਦਾ ਸੀ। ਡੀਓਪੀ ਸ਼ਾਟ ਬਾਰੇ ਸਮਝਾ ਰਿਹਾ ਸੀ, ਮੈਂ ਮੂੰਹ ਨੀਵਾਂ ਕਰਕੇ ਡਾਇਲਾਗ ਅਤੇ ਸ਼ਾਟ ਯਾਦ ਕਰ ਰਿਹਾ ਸੀ। ਰੋਲ ਕੈਮਰਾ ਐਕਸ਼ਨ ਸੁਣ ਕੇ ਜਿਵੇਂ ਹੀ ਮੈਂ ਗਰਦਨ ਉੱਚੀ ਕੀਤੀ ਤਾਂ ਮੈਂ ਹੈਰਾਨ ਰਹਿ ਗਿਆ ਕਿ ਓ.. ਨਹੀਂ.. ਧਰਮਿੰਦਰ। ਮੈਂ ਹੈਰਾਨ ਰਹਿ ਗਿਆ। ਉਹ ਮੇਰੇ ਤੋਂ ਪਹਿਲਾਂ ਸੈੱਟ 'ਤੇ ਪਹੁੰਚ ਗਏ।

Related Post