ਮੋਬਾਈਲ ਝਪਟ ਕੇ ਭੱਜਣ ਵਾਲੇ ਲੁਟੇਰੇ ਦਾ ਮਜ਼ਦੂਰ ਨੇ ਬਹਾਦਰੀ ਨਾਲ ਕੀਤਾ ਸਾਹਮਣਾ

ਬਠਿੰਡਾ : ਬਠਿੰਡਾ ਅੰਦਰ ਦਿਨ-ਦਿਹਾੜੇ ਹੀ ਲੁੱਟ-ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬਠਿੰਡਾ ਵਿਖੇ ਤਾਜ਼ਾ ਮਾਮਲਾ ਪਰਸਰਾਮ ਨਗਰ ਰੇਲਵੇ ਓਵਰਬ੍ਰਿਜ ਦਾ ਸਾਹਮਣੇ ਆਇਆ ਹੈ ਜਿਥੇ ਦਿਹਾੜੀ ਕਰਕੇ ਸਾਈਕਲ ਉਤੇ ਵਾਪਸ ਜਾ ਰਹੇ ਇਕ ਮਜ਼ਦੂਰ ਤੋਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਮੋਬਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ।
ਮਜ਼ਦੂਰ ਨੇ ਬਹਾਦਰੀ ਨਾਲ ਮੋਬਾਈਲ ਖੋਹਣ ਵਾਲੇ ਨੌਜਵਾਨ ਨੂੰ ਜੱਫਾ ਮਾਰ ਕੇ ਸੁੱਟ ਲਿਆ। ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮਜ਼ਦੂਰ ਨੂੰ ਘੜੀਸਣ ਦੀ ਕੋਸ਼ਿਸ਼ ਕੀਤੀ ਪਰ ਇਕ ਲੁਟੇਰੇ ਮੋਟਰਸਾਈਕਲ ਤੋਂ ਡਿੱਗ ਪਿਆ ਅਤੇ ਦੂਜਾ ਲੁਟੇਰਾ ਮੋਟਰਸਾਈਕਲ ਲੈ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਆਸ ਪਾਸ ਦੇ ਲੋਕ ਨੇ ਲੁਟੇਰੇ ਦੇ ਕਾਫੀ ਕੁਟਾਪਾ ਚਾੜ੍ਹਿਆ। ਮਜ਼ਦੂਰ ਨੇ ਦੱਸਿਆ ਕਿ ਉਹ ਦਿਹਾੜੀ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਤੇ ਉਸਨੂੰ ਫੋਨ ਆ ਗਿਆ।
ਇਹ ਵੀ ਪੜ੍ਹੋ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ 8 ਨਵੰਬਰ ਨੂੰ ਰਿਲੀਜ ਹੋਵੇਗਾ ਨਵਾਂ ਧਾਰਮਿਕ ਗੀਤ 'ਵਾਰ'
ਉਹ ਸਾਈਕਲ ਉਤੇ ਆਪਣਾ ਫੋਨ ਸੁਣਦਾ ਜਾ ਰਿਹਾ ਸੀ ਜਿਸ ਦੌਰਾਨ ਲੁਟੇਰਿਆਂ ਨੇ ਉਸ ਤੋਂ ਮੋਬਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇਕ ਲੁਟੇਰੇ ਨੂੰ ਜੱਫਾ ਮਾਰ ਲਿਆ। ਉਧਰ ਦੂਜੇ ਪਾਸੇ ਘੰਟੇ ਬਾਅਦ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਸ ਉਤੇ ਕਾਰਵਾਈ ਦੀ ਜ਼ਿੰਮੇਵਾਰੀ ਜੀਆਰਪੀ ਦੀ ਹੈ ਅਤੇ ਉਨ੍ਹਾਂ ਵੱਲੋਂ ਹੀ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।
ਰਿਪੋਰਟ-ਮਨੀਸ਼ ਕੁਮਾਰ