Theft News : ਚੋਰਾਂ ਦੀ ਇਮਾਨਦਾਰੀ ! ‘ਇੱਕ ਪਾਸੇ ਚੋਰੀ, ਦੂਜੇ ਪਾਸੇ ਸੀਨਾਜੋਰੀ’

ਲੁਧਿਆਣਾ ਦੇ ਬੀਆਰਐੱਸ ਨਗਰ ਇਲਾਕੇ ਦੇ ਵਿੱਚ ਸੀਵਰੇਜ ਦੇ ਢੱਕਣ ਦੀ ਚੋਰੀ ਹੁੰਦੀ ਹੈ, ਜਿਸ ਬਾਰੇ ਕਿਸ ਨੂੰ ਕੁਝ ਪਤਾ ਨਹੀਂ ਲੱਗਦਾ ਤੇ ਸਾਰੀ ਸੱਚਾਈ ਸੀਸੀਟੀਵੀ ਦੇਖਕੇ ਸਾਹਮਣੇ ਆਉਂਦੀ ਹੈ। ਪੜ੍ਹੋ ਪੂਰੀ ਖ਼ਬਰ...

By  Dhalwinder Sandhu July 19th 2024 04:38 PM

Ludhiana Theft News : ਚੋਰੀ ਦੀਆਂ ਘਟਨਾਵਾਂ ਬਾਰੇ ਤੁਸੀਂ ਬਹੁਤ ਸੁਣਿਆਂ ਦੇ ਅੱਖੀਂ ਵੀ ਦੇਖਿਆ ਹੋਵੇਗਾ। ਸਾਨੂੰ ਅਕਸਰ ਸੁਣਨ ਨੂੰ ਮਿਲਦਾ ਕਿ ਚੋਰ ਆਏ ਤੇ ਸਾਰਾ ਸਮਾਨ ਚੋਰੀ ਕਰਕੇ ਲੈ ਗਏ। ਪਰ ਲੁਧਿਆਣਾ ਤੋਂ ਇੱਕ ਅਜਿਹੀ ਖਬਰ ਆਈ ਹੈ ਜਿੱਥੇ ਚੋਰਾਂ ਨੇ ਚੋਰੀ ਤਾਂ ਕੀਤੀ, ਪਰ ਉਸ ਚੋਰੀ ਵਾਲੀ ਜਗ੍ਹਾ ’ਤੇ ਆਪਣਾ ਸਮਾਨ ਵੀ ਛੱਡ ਗਏ।

ਚੋਰਾਂ ਦੀ ਇਮਾਨਦਾਰੀ

ਦਰਾਅਸਰ ਲੁਧਿਆਣਾ ਦੇ ਬੀਆਰਐੱਸ ਨਗਰ ਇਲਾਕੇ ਦੇ ਵਿੱਚ ਸੀਵਰੇਜ ਦੇ ਢੱਕਣ ਦੀ ਚੋਰੀ ਹੁੰਦੀ ਹੈ, ਜਿਸ ਬਾਰੇ ਕਿਸ ਨੂੰ ਕੁਝ ਪਤਾ ਨਹੀਂ ਲੱਗਦਾ ਤੇ ਸਾਰੀ ਸੱਚਾਈ ਸੀਸੀਟੀਵੀ ਦੇਖਕੇ ਸਾਹਮਣੇ ਆਉਂਦੀ ਹੈ। ਬੀਆਰਐੱਸ ਨਗਰ ਇਲਾਕੇ ਵਿੱਚ ਦਿਨ ਦਿਹਾੜੇ ਬੇਖੌਫ ਚੋਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਤੇ ਗਲੀ ਦੇ ਵਿੱਚ ਲੱਗੇ ਸੀਵਰੇਜ ਦੇ ਲੋਹੇ ਦੇ ਢੱਕਣ ਨੂੰ ਪੱਟਦੇ ਹਨ ਤੇ ਉੱਥੇ ਸੀਮਿੰਟ ਦਾ ਢੱਕਣ ਫਿਟ ਕਰ ਦਿੰਦੇ ਹਨ। ਸੀਮਿੰਟ ਦੇ ਢੱਕਣ ਦਾ ਮੁੱਲ ਹਜ਼ਾਰ ਤੋਂ 1500 ਰੁਪਏ ਹੈ ਜਦਕਿ ਲੋਹੇ ਦੇ ਢੱਕਣ ਦਾ ਮੁੱਲ 10 ਹਜ਼ਾਰ ਦੇ ਕਰੀਬ ਹੈ। 

ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਜਦੋਂ ਇਸ ਸਬੰਧੀ ਲੁਧਿਆਣਾ ਦੇ ਬੀਆਰਐੱਸ ਨਗਰ ਦੇ ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਜੋ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: Hardik-Natasa Divorce : ਕਰੋੜਾਂ ਦੀ ਜਾਇਦਾਦ, ਲੈਂਬੋਰਗਿਨੀ, ਮਰਸਡੀਜ਼ ਵਰਗੀਆਂ ਕਾਰਾਂ, ਲਗਜ਼ਰੀ ਜ਼ਿੰਦਗੀ ਜੀਅ ਰਹੇ ਹਨ ਹਾਰਦਿਕ ਪੰਡਯਾ

Related Post