Ajnala News : ਵਿਦੇਸ਼ ਚ ਰਹਿੰਦੇ ਪਰਿਵਾਰ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ , ਕੀਮਤੀ ਸਮਾਨ ਲੈ ਕੇ ਫਰਾਰ

Ajnala News : ਅਜਨਾਲਾ ਦੇ ਨਜ਼ਦੀਕੀ ਪਿੰਡ ਰਿਆੜ ਵਿਖੇ ਅਮਰੀਕਾ ਰਹਿੰਦੇ ਪਰਿਵਾਰ ਦੇ ਘਰ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਚੋਰ ਉਸ ਘਰ ਵਿੱਚ ਇਸ ਕਦਰ ਆਪਣਾ ਹੱਥ ਸਾਫ ਕਰਕੇ ਗਏ ਕਿ ਪਾਣੀ ਵਾਲੀਆਂ ਟੂਟੀਆਂ, ਵੈਰਿੰਗ ਦੀਆਂ ਤਾਰਾਂ, ਸਵਿਚ ਬੋਰਡ, ਪੱਖੇ ਇੱਥੋਂ ਤੱਕ ਕਿ ਰਸੋਈ ਵਿੱਚ ਪਏ ਚੁੱਲੇ ਦੇ ਬਰਨਰ ਵੀ ਚੋਰੀ ਕਰਕੇ ਲੈ ਗਏ

By  Shanker Badra February 17th 2026 10:45 AM

Ajnala News : ਅਜਨਾਲਾ ਦੇ ਨਜ਼ਦੀਕੀ ਪਿੰਡ ਰਿਆੜ ਵਿਖੇ ਅਮਰੀਕਾ ਰਹਿੰਦੇ ਪਰਿਵਾਰ ਦੇ ਘਰ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਚੋਰ ਉਸ ਘਰ ਵਿੱਚ ਇਸ ਕਦਰ ਆਪਣਾ ਹੱਥ ਸਾਫ ਕਰਕੇ ਗਏ ਕਿ ਪਾਣੀ ਵਾਲੀਆਂ ਟੂਟੀਆਂ, ਵੈਰਿੰਗ ਦੀਆਂ ਤਾਰਾਂ, ਸਵਿਚ ਬੋਰਡ, ਪੱਖੇ ਇੱਥੋਂ ਤੱਕ ਕਿ ਰਸੋਈ ਵਿੱਚ ਪਏ ਚੁੱਲੇ ਦੇ ਬਰਨਰ ਵੀ ਚੋਰੀ ਕਰਕੇ ਲੈ ਗਏ।

ਇਸ ਸਬੰਧੀ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰ ਜਸਵੰਤ ਸਿੰਘ ਸਿੰਘ ਅਮਰੀਕਾ ਰਹਿੰਦੇ ਹਨ ਅਤੇ ਉਹ ਕਰੀਬ ਇੱਕ ਹਫਤੇ ਬਾਅਦ ਘਰ ਵਿੱਚ ਸਾਫ ਸਫਾਈ ਕਰਵਾਉਣ ਅਤੇ ਘਰ ਦੀ ਜਾਂਚ ਕਰਨ ਆਉਂਦੇ ਹਨ। ਜਦੋਂ ਹਰ ਵਾਰ ਦੀ ਤਰ੍ਹਾਂ ਉਹ ਘਰ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਘਰ ਦੀ ਇੱਕ ਬਾਰੀ ਕੱਟੀ ਹੋਈ ਸੀ ਅਤੇ ਜਦੋਂ ਅੰਦਰ ਵੜ ਕੇ ਦੇਖਿਆ ਤਾਂ ਚੋਰਾਂ ਵੱਲੋਂ ਘਰ ਨੂੰ ਨਿਸ਼ਾਨਾ ਬਣਾ ਕੇ ਹੱਥ ਸਾਫ ਕਰ ਲਿਆ ਗਿਆ ਸੀ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਚੋਰਾਂ ਦੀ ਭਾਲ ਕਰਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਸੰਬੰਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।  ਚੋਰਾਂ ਵੱਲੋਂ ਇਸ ਘਰ ਨੂੰ ਨਿਸ਼ਾਨਾ ਬਣਾਉਣਾ ਇਸ ਲਈ ਵੀ ਸੌਖਾ ਸੀ ਕਿਉਂਕਿ ਇਸ ਘਰ ਵਿੱਚ ਕੋਈ ਨਹੀਂ ਸੀ ਰਹਿੰਦਾ ਅਤੇ ਰਿਸ਼ਤੇਦਾਰ ਵੀ ਕਦੇ ਕਦਾ ਹੀ ਫੇਰਾ ਮਾਰਦੇ ਸਨ ਇਸ ਲਈ ਚੋਰੀ ਕਦੋਂ ਹੋਈ ਇਸ ਗੱਲ ਦਾ ਪਤਾ ਉਦੋਂ ਹੀ ਚੱਲਿਆ ਜਦੋਂ ਰਿਸ਼ਤੇਦਾਰਾਂ ਵੱਲੋਂ ਘਰ ਫੇਰਾ ਮਾਰਨ ਲਈ ਆਏ

Related Post