PTC News
Search

Amti Shah Rally : ਜਲੰਧਰ ਰੈਲੀ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੂੰ ਧਮਕੀ ! ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Amti Shah Rally : ਕੇਂਦਰੀ ਗ੍ਰਹਿ ਮੰਤਰੀ ਸ਼ਾਹ ਦੀ ਰੈਲੀ ਤੋਂ ਪਹਿਲਾਂ ਬੰਬ ਦੀਆਂ ਧਮਕੀਆਂ ਕਾਰਨ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਈਮੇਲ ਰਾਹੀਂ ਪ੍ਰਾਪਤ ਹੋਈ ਧਮਕੀ 'ਚ ਰੈਲੀ ਤੋਂ ਲੈ ਕੇ ਸਕੂਲਾਂ, ਬੱਸਾਂ ਤੇ ਕੋਰਟਾਂ ਨੂੰ ਵੀ ਉਡਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ।

By  KRISHAN KUMAR SHARMA September 30th 2026 11:06 AM -- Updated: September 30th 2026 11:52 AM

BJP Jalandhar Rally : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਨਸ਼ਿਆਂ ਵਿਰੁੱਧ ਯਾਤਰਾ ਦੇ ਤਹਿਤ ਭਾਜਪਾ ਵੱਲੋਂ ਜਲੰਧਰ 'ਚ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ, ਪਰੰਤੂ ਰੈਲੀ ਤੋਂ ਪਹਿਲਾਂ ਬੰਬ ਦੀਆਂ ਧਮਕੀਆਂ ਕਾਰਨ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਈਮੇਲ ਰਾਹੀਂ ਪ੍ਰਾਪਤ ਹੋਈ ਧਮਕੀ (ਧਮਕੀ ਦੀ ਈਮੇਲ ਬਾਰੇ ਪੀਟੀਸੀ ਨਿਊਜ਼ ਪੁਸ਼ਟੀ ਨਹੀਂ ਕਰਦਾ) 'ਚ ਰੈਲੀ ਤੋਂ ਲੈ ਕੇ ਸਕੂਲਾਂ, ਬੱਸਾਂ ਤੇ ਕੋਰਟਾਂ ਨੂੰ ਵੀ ਉਡਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰੈਲੀ ਵਿੱਚ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਪੰਜਾਬ ਭਾਜਪਾ ਦੀ ਉਚ ਲੀਡਰਸ਼ਿਪ ਵੀ ਵੱਡੀ ਗਿਣਤੀ 'ਚ ਹਿੱਸਾ ਲਵੇਗੀ। 

ਜਾਣਕਾਰੀ ਅਨੁਸਾਰ, ਧਮਕੀ ਵਾਲੀ ਈਮੇਲ 'ਚ ਬੱਬਰ ਖਾਲਸਾ ਪਰਮਾਰ (ਕੈਨੇਡਾ) ਅਤੇ ਖਾਲਿਸਤਾਨ ਨੈਸ਼ਨਲ ਆਰਮੀ ਦਾ ਨਾਮ ਦਾ ਜ਼ਿਕਰ ਕੀਤਾ ਗਿਆ ਹੈ। ਈਮੇਲ 'ਚ ਵੱਖ ਵੱਖ ਸਕੂਲਾਂ ਨੂੰ ਉਡਾਉਣ, ਬੱਸਾਂ 'ਚ ਬੰਬ ਰੱਖਣ ਅਤੇ ਕੋਰਟਾਂ ਨੂੰ ਉਡਾਉਣ ਦੀ ਗੱਲ ਲਿਖੀ ਗਈ ਹੈ। ਨਾਲ ਹੀ ਅਮਿਤ ਸ਼ਾਹ ਦੀ ਰੈਲੀ 'ਚ ਨਾ ਜਾਣ ਲਈ ਕਿਹਾ ਗਿਆ ਹੈ।

ਰੈਲੀ ਨੂੰ ਲੈ ਕੇ ਹਾਈ ਅਲਰਟ 'ਤੇ ਪੁਲਿਸ ਪ੍ਰਸ਼ਾਸਨ, 5000 ਮੁਲਾਜ਼ਮ ਤੈਨਾਤ (Bomb Threat For BJP Rally)

ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੁਪਹਿਰ ਕਰੀਬ 2 ਵਜੇ ਜਲੰਧਰ ਦੇ ਪਰਾਗਪੁਰ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਉਹ ਕਰੀਬ 12:30 ਵਜੇ ਗੁਰੂ ਰਵਿਦਾਸ ਮਹਾਰਾਜ ਜੀ ਏਅਰਪੋਰਟ ਪਹੁੰਚਣਗੇ। ਏਅਰਪੋਰਟ ਤੋਂ ਬਾਅਦ ਅਮਿਤ ਸ਼ਾਹ ਜਲੰਧਰ ਦੇ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਣਗੇ, ਜਿਸ ਤੋਂ ਬਾਅਦ ਉਹ ਰੈਲੀ ਵਿੱਚ ਪਹੁੰਚ ਕੇ ਸੰਬੋਧਨ ਕਰਨਗੇ।

'ਆਪਣੇ ਬੱਚਿਆਂ ਨੂੰ ਬਚਾਓ, ਸ਼ਾਹ ਦੀ ਰੈਲੀ ਵਿੱਚ ਨਾ ਜਾਣ ਦਿਓ...'

ਈਮੇਲ 'ਚ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਇਸ ਰੈਲੀ ਵਿੱਚ ਨਾ ਭੇਜਿਆ ਜਾਵੇ।

Asian Games 2026 : ਭਾਰਤ ਕੁੜੀਆਂ ਨੇ ਤੀਰਅੰਦਾਜ਼ੀ 'ਚ ਜਿੱਤਿਆ Gold, ਵਰਲਡ ਰਿਕਾਰਡ ਦੀ ਕੀਤੀ ਬਰਾਬਰੀ

ਰੈਲੀ ਦੇ ਮੱਦੇਨਜ਼ਰ ਕਰੀਬ 5,000 ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਵੱਡੀ ਗਿਣਤੀ ਵਿੱਚ ਆਈਪੀਐਸ ਅਤੇ ਆਈਏਐਸ ਅਧਿਕਾਰੀ ਵੀ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ। ਰੈਲੀ ਵਾਲੇ ਸਥਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਪੁਲਿਸ ਨੇ ਸਕੂਲਾਂ ਨੂੰ ਕਰਵਾਇਆ ਖਾਲੀ, ਵਧਾਈ ਸੁਰੱਖਿਆ

ਜਾਣਕਾਰੀ ਅਨੁਸਾਰ, ਰਿਆਨ ਇੰਟਰਨੈਸ਼ਨਲ ਸਕੂਲ, ਸ੍ਰੀ ਰਾਮ ਆਸ਼ਰਮ ਸਕੂਲ ਅਤੇ ਚੀਫ ਖਾਲਸਾ ਦੀਵਾਨ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਕ੍ਰਿਸ਼ਨ ਹਾਈ ਸਕੈਂਡਰੀ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜੋ ਕਿ ਸਵੇਰੇ 7 ਵਜੇ ਦੇ ਕਰੀਬ ਪ੍ਰਾਪਤ ਹੋਈ। ਧਮਕੀ ਮਿਲਣ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਸਕੂਲ ਵਿੱਚ ਛੁੱਟੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਲੰਘੇ ਸਤੰਬਰ ਮਹੀਨੇ ਦੀ 24 ਤਰੀਕ ਨੂੰ ਵੀ ਚੀਫ਼ ਖਾਲਸਾ ਦੀਵਾਨ ਨੂੰ ਅਜਿਹੀ ਈਮੇਲ ਪ੍ਰਾਪਤ ਹੋਈ ਸੀ।


ਪੁਲਿਸ ਵੱਲੋਂ ਧਮਕੀ ਵਾਲੇ ਸਾਰੇ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਚੱਪੇ ਚੱਪੇ 'ਤੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਵੀ ਸ਼ੱਕੀ ਵਸਤੂ ਮਿਲਣ ਬਾਰੇ ਸਾਹਮਣੇ ਨਹੀਂ ਆਇਆ ਹੈ।

ਪੜ੍ਹੋ ਈਮੇਲ ਦਾ ਪੂਰਾ ਵੇਰਵਾ, ਕਿੱਥੇ ਕਿੱਥੇ ਧਮਾਕਿਆਂ ਦੀ ਕੀਤੀ ਗੱਲ ? (Amit Shah Rally Bomb Threat)

ਈਮੇਲ ਵਿੱਚ ਜਲੰਧਰ ਦੇ ਸਕੂਲਾਂ ਵਿੱਚ ਸਵੇਰੇ 11:11 ਵਜੇ, ਸ਼੍ਰੀ ਦੇਵੀ ਤਲਾਬ ਮੰਦਰ ਵਿੱਚ ਦੁਪਹਿਰ 12:11 ਵਜੇ, ਕੋਰਟ ਕੰਪਲੈਕਸ ਵਿੱਚ ਦੁਪਹਿਰ 2:11 ਵਜੇ ਅਤੇ ਇੱਕ ਦਫਤਰ ਵਿੱਚ ਦੁਪਹਿਰ 3:11 ਵਜੇ ਵਿਸਫੋਟਕ ਵਿਸਫੋਟ ਕਰਨ ਦੀ ਧਮਕੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ...Chandigarh News : ਚੰਡੀਗੜ੍ਹ ਵਾਸੀਆਂ ਲਈ ਵੱਡੀ ਖ਼ਬਰ, 30 ਸਤੰਬਰ ਤੇ 1 ਅਕਤੂਬਰ ਨੂੰ ਰਹੇਗੀ ਪਾਣੀ ਦੀ ਕਿੱਲ੍ਹਤ !

ਧਮਕੀ ਭਰੀ ਈਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਲੰਧਰ ਵਿੱਚ ਅਮਿਤ ਸ਼ਾਹ ਦੀ ਰੈਲੀ ਦੇ ਸਟੇਜ ਹੇਠਾਂ ਇੱਕ ਆਈਈਡੀ (IED Blast Threat in Amit Shah Rally) ਲਗਾਇਆ ਗਿਆ ਹੈ। ਇਸ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਰੈਲੀ ਵਿੱਚ ਲੋਕਾਂ ਨੂੰ ਲੈ ਕੇ ਜਾਣ ਵਾਲੀਆਂ 2,000 ਬੱਸਾਂ ਵਿੱਚੋਂ ਦੋ ਜਾਂ ਤਿੰਨ ਵਿੱਚ ਬੰਬ ਹੋ ਸਕਦੇ ਹਨ।

ਈਮੇਲ "ਖਾਲਿਸਤਾਨ ਨੈਸ਼ਨਲ ਆਰਮੀ" ਅਤੇ "ਬੱਬਰ ਖਾਲਸਾ (ਪਰਮਾਰ-ਕੈਨੇਡਾ)" ਦੇ ਨਾਵਾਂ ਨਾਲ ਖਤਮ ਹੁੰਦੀ ਹੈ। ਗੁਰਨਾਖ ਸਿੰਘ, ਡਾ. ਗੁਰਨਿਰਵੈਰ ਸਿੰਘ, ਪ੍ਰੋ. ਗੁਰਕਮਲ ਸਿੰਘ ਅਤੇ ਪ੍ਰੋ. ਗੁਰਨਗਰ ਸਿੰਘ ਦੇ ਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ...

Punjab School Timings : ਪੰਜਾਬ ਦੇ ਸਕੂਲਾਂ 'ਚ 1 ਅਕਤੂਬਰ ਤੋਂ ਬਦਲੇਗਾ ਸਮਾਂ, ਜਾਣੋ ਕਿੰਨੇ ਤੋਂ ਕਿੰਨੇ ਵਜੇ ਦਾ ਹੋਇਆ ਸਮਾਂ

Related Post