ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਕਰਦਾ ਸੀ ਹੈਰੋਇਨ ਦੀ ਸਮੱਗਲਿੰਗ, ਤਿੰਨ ਕਾਬੂ

By  Ravinder Singh November 23rd 2022 04:47 PM -- Updated: November 23rd 2022 04:57 PM

ਲੁਧਿਆਣਾ : ਲੁਧਿਆਣਾ ਐਸਟੀਐਫ ਰੇਂਜ ਪੁਲਿਸ ਨੇ ਸੂਚਨਾ ਦੇ ਆਧਾਰ ਉਤੇ ਬਸਤੀ ਜੋਧੇਵਾਲ ਨੇੜੇ ਮੋਟਰਸਾਈਕਲ ਸਵਾਰ ਪੰਜਾਬ ਪੁਲਿਸ ਦੇ ਵਰਦੀਧਾਰੀ ਸਬ ਇੰਸਪੈਕਟਰ ਨੂੰ ਰੋਕਿਆ ਗਿਆ, ਜਿਸ ਦੀ ਜੈਕੇਟ ਵਿਚੋਂ 16 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜ਼ਿਕਰਯੋਗ ਹੈ ਕਿ ਇਹ ਪੁਲਿਸ ਮੁਲਾਜ਼ਮ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ ਪੰਜ ਵਿਚ ਵਧੀਕ ਐਸਐਚਓ ਦੇ ਰੈਂਕ ਉਤੇ ਤਾਇਨਾਤ ਹੈ ਤੇ ਹੈਰੋਇਨ ਆਪਣੇ ਗਾਹਕਾਂ ਨੂੰ ਦੇਣ ਲਈ ਜਾ ਰਿਹਾ ਸੀ।


ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਟੀਐਫ ਏਆਈਡੀ ਲੁਧਿਆਣਾ ਰੇਂਜ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਸੂਚਨਾ ਦੇ ਆਧਾਰ ਉਤੇ ਪੰਜਾਬ ਪੁਲਿਸ ਦੇ ਵਰਦੀਧਾਰੀ ਸਬ ਇੰਸਪੈਕਟਰ ਨੂੰ ਬਸਤੀ ਜੋਧੇਵਾਲ ਨੇੜੇ ਰੋਕਿਆ ਗਿਆ, ਜਿਸ ਦੀ ਜੈਕੇਟ ਵਿਚੋਂ 16 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਇਸ ਤਹਿਤ ਮਾਮਲਾ ਦਰਜ ਕਰਕੇ ਜਾਂਚ ਵਿਚ ਖੁਲਾਸਾ ਹੋਇਆ ਕਿ ਇਸ ਦੇ ਹੋਰ ਸਾਥੀ ਫਿਲੌਰ ਵਿਚ ਹਨ, ਜਿਨ੍ਹਾਂ ਨੂੰ ਸਵੇਰੇ ਛਾਪੇਮਾਰੀ ਦੌਰਾਨ ਮੋਟਰਸਾਈਕਲ ਉਤੋਂ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 830 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਮੁਲਾਜ਼ਮ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ ਤੇ ਇਹ ਪਿਛਲੇ 10 ਸਾਲ ਤੋਂ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਰੋਹਿਤ ਫੈਕਟਰੀ ਵਿਚ ਕੰਮ ਕਰਦਾ ਹੈ ਤੇ ਇਸ ਖਿਲਾਫ਼ ਪਹਿਲਾਂ ਵੀ ਨਸ਼ਾ ਸਮੱਗਲਿੰਗ ਦੇ ਮਾਮਲੇ ਦਰਜ ਹਨ। ਉਨ੍ਹਾਂ ਨੇ ਕਿਹਾ ਕਿ ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਬਾਅਦ ਵਿਚ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਇਕਤਰਫਾ ਪ੍ਰੇਮ ਸਬੰਧਾਂ ਦੇ ਚਲਦਿਆਂ ਕੁੜੀ ਦਾ ਕਤਲ, ਮੁਲਜ਼ਮ ਗ੍ਰਿਫ਼ਤਾਰ

Related Post