ਆਮ ਆਦਮੀ ਪਾਰਟੀ ਦੇ ਸੀਐਮ ਮਾਨ ਦੀ ਆਮਦ ਤੋਂ ਪਹਿਲਾਂ ਹੀ ਰੋਕ ਦਿੱਤੀ ਗਈ ਟ੍ਰੈਫਿਕ, ਲੋਕ ਪਰੇਸ਼ਾਨ

By  Ravinder Singh February 15th 2023 04:20 PM

ਹੁਸ਼ਿਆਰਪੁਰ : ਅੱਜ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਉਤੇ ਸਥਿਤ ਨੰਗਲ ਸ਼ਹੀਦਾਂ ਮਾਰਗ ਨੂੰ ਟੋਲ ਮੁਕਤ ਕਰਨ ਦੇ ਰਸਮੀ ਐਲਾਨ ਲਈ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ ਪਰ ਮੁੱਖ ਮੰਤਰੀ ਦੇ ਹੁਸ਼ਿਆਰਪੁਰ ਪੁੱਜਣ ਤੋਂ ਕਈ ਘੰਟੇ ਪਹਿਲਾਂ ਹੀ ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਉਤੇ ਬੈਰੀਅਰ ਤੇ ਪੁਲਿਸ ਫੋਰਸ ਲਗਾ ਕੇ ਇਸ ਮਾਰਗ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।



ਹਾਈਵੇ ਬੰਦ ਹੋਣ ਕਾਰਨ ਇਸ ਟੋਲ ਦੇ ਦੋਵੇਂ ਪਾਸੇ ਕਈ ਕਿਲੋਮੀਟਰ ਤੱਕ ਜਾਮ ਲੱਗਣਾ ਸ਼ੁਰੂ ਹੋ ਗਿਆ ਤੇ ਰਾਹਗੀਰ ਖੱਜਲ ਹੁੰਦੇ ਦੇਖੇ ਗਏ। ਇਸਦੇ ਨਾਲ ਹੀ ਸਕੂਲਾਂ-ਕਾਲਜਾਂ ਤੋਂ ਘਰ ਪਰਤ ਰਹੇ ਵਿਦਿਆਰਥੀਆਂ ਦੀਆਂ ਬੱਸਾਂ ਨੂੰ ਵੀ ਰੋਕ ਦਿੱਤਾ ਗਿਆ ਅਤੇ ਉਹ ਵੀ ਕਈ ਕਿਲੋਮੀਟਰ ਤੱਕ ਪੈਦਲ ਚੱਲ ਕੇ ਖੱਜਲ-ਖੁਆਰ ਹੁੰਦੇ ਰਹੇ ਤੇ ਪੱਤਰਕਾਰਾਂ ਦੀ ਨਜ਼ਰ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਖੇਤਾਂ ਵਿੱਚੋਂ ਦੀ ਜਾਣ ਲਈ ਕਹਿ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਵਾਪਸ ; ਮਨੀਸ਼ਾ ਗੁਲਾਟੀ ਬਣੀ ਰਹੇਗੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ

ਇੰਨਾ ਹੀ ਨਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਆਏ ਪਵਰਕਾਮ ਦੇ C.H.B ਦੇ ਠੇਕਾ ਮੁਲਾਜ਼ਮਾਂ ਨੂੰ ਪੁਲਿਸ ਵੱਲੋਂ ਹਿਰਾਸਤ ਚ ਲੈ ਲਿਆ ਗਿਆ ਜਿਸ ਕਾਰਨ ਠੇਕਾ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਫਾਇਰ ਬ੍ਰਿਗੇਡ ਦੇ ਕੱਚੇ ਕਮਿਆ ਵੱਲੋਂ ਵੀ ਮੰਗ ਪੱਤਰ ਦੇਣਾ ਚਾਹਿਆ ਤਾਂ ਉਨ੍ਹਾਂ ਨੂੰ ਵੀ ਰੋਕ ਦਿੱਤਾ ਗਿਆ।

Related Post