Sangrur Jail: ਗੋਇੰਦਵਾਲ ਜੇਲ੍ਹ ਕਾਂਡ ਤੋਂ ਬਾਅਦ ਸੰਗਰੂਰ ਜੇਲ੍ਹ ’ਚ ਵਾਪਰੀ ਵੱਡੀ ਵਾਰਦਾਤ, ਵਾਰਡਨ ’ਤੇ ਕੈਦੀਆਂ ਵੱਲੋਂ ਜਾਨਲੇਵਾ ਹਮਲਾ
ਸੰਗਰੂਰ ਜੇਲ੍ਹ ਚ ਜੇਲ੍ਹ ਵਾਰਡਨ ਲਛਮਣ ਸਿੰਘ ’ਤੇ 3 ਕੈਦੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਦੱਸ ਦਈਏ ਕਿ ਜੇਲ੍ਹ ਵਾਰਡਨ ਲਛਮਣ ਸਿੰਘ ਦੀ ਡਿਊਟੀ ਜੇਲ੍ਹ ਵਾਰਡ ਨੰ. 6 ਅਤੇ 7 ਨੂੰ ਤਾਲਾਬੰਦੀ ਅਤੇ ਲੰਗਰ ਵਿੱਚ ਸੀ।

ਸੰਗਰੂਰ: ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ’ਚ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਦੇ ਵੱਡੇ ਵੱਡੇ ਦਾਅਵੇ ਵਾਅਦੇ ਕੀਤੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਪੰਜਾਬ ਦੀਆਂ ਜੇਲ੍ਹਾਂ ’ਚ ਲਗਾਤਾਰ ਵਾਰਦਾਤਾਂ ਵਾਪਰ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ’ਚ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਮਾਮਲੇ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਸੰਗਰੂਰ ਜੇਲ੍ਹ ’ਚ ਕੈਦੀਆਂ ਨੇ ਜੇਲ੍ਹ ਵਾਰਡਨ ’ਤੇ ਹਮਲਾ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਿਕ ਸੰਗਰੂਰ ਜੇਲ੍ਹ ਚ ਜੇਲ੍ਹ ਵਾਰਡਨ ਲਛਮਣ ਸਿੰਘ ’ਤੇ 3 ਕੈਦੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਦੱਸ ਦਈਏ ਕਿ ਜੇਲ੍ਹ ਵਾਰਡਨ ਲਛਮਣ ਸਿੰਘ ਦੀ ਡਿਊਟੀ ਜੇਲ੍ਹ ਵਾਰਡ ਨੰ. 6 ਅਤੇ 7 ਨੂੰ ਤਾਲਾਬੰਦੀ ਅਤੇ ਲੰਗਰ ਵਿੱਚ ਸੀ। ਇਸ ਦੌਰਾਨ ਇੱਕ ਐਚਆਈਵੀ ਪਾਜ਼ੇਟਿਵ ਕੈਦੀ ਨੇ ਪਹਿਲਾਂ ਚਮਚਾ ਤਿੱਖਾ ਕਰਕੇ ਖੁਦ ਨੂੰ ਜ਼ਖਮੀ ਕਰ ਲਿਆ ਅਤੇ ਫਿਰ ਜੇਲ ਵਾਰਡਨ 'ਤੇ ਹਮਲਾ ਕਰ ਦਿੱਤਾ। ਇਸ ਮਾਮਲੇ ’ਤੇ ਜੇਲ੍ਹ ਵਾਰਡਨ ਦਾ ਕਹਿਣਾ ਸੀ ਕਿ ਕੈਦੀ ਉਸ ਨੂੰ ਵੀ ਐਚਆਈਵੀ ਪਾਜ਼ੇਟਿਵ ਕਰਨਾ ਚਾਹੁੰਦਾ ਸੀ।
ਫਿਲਹਾਲ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਕੈਦੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮਾਰਕੀਟ ਕਮੇਟੀ ਪੱਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਰੀਵਾਲ ਦਾ ਗੋਲ਼ੀਆਂ ਮਾਰ ਕੇ ਕਤਲ