Ludhiana Accident : ਲੁਧਿਆਣਾ ਚ ਰੂਹ ਕੰਬਾਊ ਹਾਦਸਾ, ਸ਼ਖਸ ਨੂੰ ਕਈ ਮੀਟਰ ਘਸੀਟਦਾ ਲੈ ਗਿਆ ਟਿੱਪਰ, ਹੋਈ ਮੌਤ, ਪਰਿਵਾਰ ਵੱਲੋਂ ਹੰਗਾਮਾ

Ludhiana News : ਮ੍ਰਿਤਕ ਦੀ ਪਹਿਚਾਨ ਸੁਨੀਲ ਕੁਮਾਰ ਦੇ ਰੂਪ ਦੇ ਵਿੱਚ ਹੋਈ ਹੈ। ਸਥਾਨਕ ਲੋਕਾਂ ਦੇ ਮੁਤਾਬਿਕ ਉਹ ਲਖੀਮਪੁਰ ਦਾ ਰਹਿਣ ਵਾਲਾ ਸੀ ਅਤੇ ਲੰਬੇ ਸਮੇਂ ਤੋਂ ਲੁਧਿਆਣਾ ਦੇ ਵਿੱਚ ਹੀ ਕੰਮ ਕਰ ਰਿਹਾ ਸੀ। ਅੱਜ ਸਵੇਰੇ ਜਦੋਂ ਕੰਮ 'ਤੇ ਜਾ ਰਿਹਾ ਸੀ, ਉਸ ਵੇਲੇ ਇਹ ਹਾਦਸਾ ਹੋਇਆ।

By  KRISHAN KUMAR SHARMA February 12th 2026 02:00 PM -- Updated: February 12th 2026 02:03 PM

Ludhiana Accident : ਲੁਧਿਆਣਾ ਦੇ ਜੋਧੇਵਾਲ ਬਸਤੀ ਅਧੀਨ ਆਉਂਦੇ ਇਲਾਕੇ ਦੇ ਵਿੱਚ ਰਾਹੋ ਰੋਡ 'ਤੇ ਵੀਰਵਾਰ ਨੂੰ ਇੱਕ ਸੜਕ ਹਾਦਸਾ ਹੋ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਤੇਜ ਰਫਤਾਰ ਟਿੱਪਰ ਨੇ ਟੱਕਰ ਮਾਰੀ ਅਤੇ ਨੌਜਵਾਨ ਕਈ ਮੀਟਰ ਤੱਕ ਘੜੀਸਦਾ ਹੋਇਆ (Tipper Accident) ਚਲਾ ਗਿਆ।

ਮ੍ਰਿਤਕ ਦੀ ਪਹਿਚਾਨ ਸੁਨੀਲ ਕੁਮਾਰ ਦੇ ਰੂਪ ਦੇ ਵਿੱਚ ਹੋਈ ਹੈ। ਸਥਾਨਕ ਲੋਕਾਂ ਦੇ ਮੁਤਾਬਿਕ ਉਹ ਲਖੀਮਪੁਰ ਦਾ ਰਹਿਣ ਵਾਲਾ ਸੀ ਅਤੇ ਲੰਬੇ ਸਮੇਂ ਤੋਂ ਲੁਧਿਆਣਾ ਦੇ ਵਿੱਚ ਹੀ ਕੰਮ ਕਰ ਰਿਹਾ ਸੀ। ਅੱਜ ਸਵੇਰੇ ਜਦੋਂ ਕੰਮ 'ਤੇ ਜਾ ਰਿਹਾ ਸੀ, ਉਸ ਵੇਲੇ ਇਹ ਹਾਦਸਾ ਹੋਇਆ। 

ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਮੌਕੇ ਤੇ ਹੀ ਜਾਮ ਲਗਾ ਦਿੱਤਾ ਅਤੇ ਇਸ ਦੌਰਾਨ ਸੜਕੀ ਆਵਾਜਾਈ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਲੋਕਾਂ ਨਾਲ ਇਲਜ਼ਾਮ ਹੈ ਕਿ ਰਾਹੁਲ ਰੋਡ ਤੇ ਨਿਤ ਤੇਜ਼ ਰਫਤਾਰ ਟਿੱਪਰ ਲੋਕਾਂ ਦੀਆਂ ਕੀਮਤੀ ਜਾਨਾਂ ਲੈ ਰਹੇ ਨੇ। ਕਈ ਵਾਰ ਸੜਕ ਹਾਦਸੇ ਹੁੰਦੇ ਰਹਿੰਦੇ ਹਨ, ਪਰ ਇਸ 'ਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਘਟਨਾ ਤੋਂ ਬਾਅਦ ਪੁਲਿਸ ਪਹੁੰਚੀ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ, ਜਿਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ।

Related Post