ਸਾਥੀ ਨੂੰ ਪਿਆਰ ਨਾਲ ਬੁਲਾਉਣ ਲਈ ਰੱਖੋ 'ਛੋਟਾ ਨਾਂ', ਜਾਣੋ 25 ਮਸ਼ਹੂਰ Nick Name

By  KRISHAN KUMAR SHARMA March 19th 2024 05:35 PM

Nick Name for Relationship: ਰਿਲੇਸ਼ਨਸ਼ਿਪ 'ਚ ਛੋਟੇ ਨਾਵਾਂ ਦੀ ਬਹੁਤ ਮਹੱਤਤਾ ਹੁੰਦੀ ਹੈ। ਹਾਲਾਂਕਿ ਛੋਟੇ ਨਾਂ ਪੁਰਾਣੇ ਸਮੇਂ ਤੋਂ ਹੀ ਰੱਖੇ ਜਾਂਦੇ ਹਨ। ਅੱਜਕਲ ਲਿਵ-ਇੰਨ ਰਿਲੇਸ਼ਨਸ਼ਿਪ (unique names in relationships) ਵਿੱਚ ਇਹ ਬਹੁਤ ਜ਼ਿਆਦਾ ਪ੍ਰਚੱਲਿਤ ਹੋ ਰਹੇ ਹਨ, ਜਿਸ ਨਾਲ ਜੋੜਿਆਂ 'ਚ ਆਪਸੀ ਪਿਆਰ ਵੀ ਵਧਦਾ ਹੈ ਅਤੇ ਨੋਕ-ਝੋਕ ਵੀ ਹੁੰਦੀ ਹੈ ਤਾਂ ਪਿਆਰ ਨਾਲ ਬੁਲਾਉਣ ਲਈ ਇਹ ਛੋਟੇ ਨਾਂ ਵਰਤੇ ਜਾਂਦੇ ਹਨ ਅਤੇ ਇੱਕ ਖੁਸ਼ਹਾਲ ਮਾਹੌਲ ਨੂੰ ਸਿਰਜ ਕੇ ਰੋਸ ਨੂੰ ਦੂਰ ਕਰ ਦਿੰਦੇ ਹਨ। ਇਸ ਲਈ ਜੇਕਰ ਤੁਸੀ ਆਪਣੇ ਬੁਆਏਫ੍ਰੈਂਡ, ਪਤੀ, ਕਰੀਬੀ ਦੋਸਤ ਜਾਂ ਪਾਰਟਨਰ ਲਈ ਛੋਟਾ ਨਾਂ ਚੁਣ ਰਹੇ ਹੋ, ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਜੇਕਰ ਤੁਸੀਂ ਵੀ ਆਪਣੇ ਪਾਰਟਨਰ ਲਈ ਕੋਈ ਅਨੋਖਾ ਨਾਂ ਲੱਭ ਰਹੇ ਹੋ ਤਾਂ ਇਹ ਲਿਸਟ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ।

ਕੁੱਝ ਅਜਿਹੇ ਨਾਂ ਹੁੰਦੇ ਹਨ, ਜਿਹੜੇ ਆਮ ਤੌਰ 'ਤੇ ਵਰਤੇ ਜਾਂਦੇ ਹਨ। ਤੁਸੀਂ ਚਾਹੋ ਤਾਂ ਆਪਣੇ ਪਿਆਰੇ ਸਾਥੀ ਨੂੰ ਇਨ੍ਹਾਂ ਨਾਵਾਂ ਨਾਲ ਜ਼ਰੂਰ ਬੁਲਾ ਸਕਦੇ ਹੋ- Baba, Baby, love, Sweetheart, Honey, Love, Shona, Babu ਹਨ।

ਪਤੀ ਨੂੰ ਤੁਸੀ ਸਭ ਦੇ ਸਾਹਮਣੇ ਸਿੱਧਾ ਜਾਂ ਨਾਂ ਲੈ ਕੇ ਨਹੀਂ ਬੁਲਾ ਸਕਦੇ ਤਾਂ ਇਸ ਲਈ ਛੋਟੇ ਨਾਂ ਵੱਜੋਂ- ਜਨਾਬ, ਮਿਤਵਾ, ਸੋਲਮੇਟ, ਪ੍ਰਿੰਸ ਚਾਰਮਿੰਗ, ਮਾਈ ਬੈਟਰ ਹਾਫ਼ ਵਰਤੇ ਜਾ ਸਕਦੇ ਹਨ। ਜਦਕਿ ਪ੍ਰੇਮੀ ਲਈ ਰੋਮਾਂਟਿਕ ਨਾਂ ਵੱਜੋਂ ਤੁਸੀ - ਡਾਰਲਿੰਗ, ਮਾਈ ਲਵ, ਜਾਨੂ, ਮਾਈ ਹੀਰੋ, ਜਾਨ-ਏ-ਜਿਗਰ ਰੱਖਿਆ ਜਾ ਸਕਦਾ ਹੈ।

ਜੇਕਰ ਤੁਸੀਂ ਪ੍ਰੇਮੀ ਨੂੰ ਪਿਆਰ ਨਾਲ ਭਰਪੂਰ ਨਾਂ ਦੇਣਾ ਚਾਹੁੰਦੇ ਹੋ ਤਾਂ ਇਸ ਲਈ - ਰੋਮੀਓ, ਮਜਨੂੰ, ਨੋਟੰਕੀ, ਡਰਟੀ ਬੁਆਏ, ਨਵਾਬ ਸਾਬ੍ਹ, ਸ਼ਹਿਨਸ਼ਾਹ ਨਾਂ ਬਹੁਤ ਵਧੀਆ ਹੋ ਸਕਦੇ ਹਨ।

Related Post