ਟ੍ਰਾਂਸਪੋਰਟ ਯੂਨੀਅਨ ਦੀ ਕੇਂਦਰ ਨਾਲ ਬਣੀ ਸਹਿਮਤੀ, ਪਰ ਪੰਜਾਬ ਚ ਰੇੜਕਾ ਬਰਕਰਾਰ

By  Aarti January 3rd 2024 10:02 AM

Punjab Driver Strike: ਦੇਸ਼ ਵਿਆਪੀ ਟਰੱਕ ਡਰਾਈਵਰਾਂ ਦਾ ਅੰਦੋਲਨ ਖਤਮ ਹੋ ਗਿਆ ਹੈ, ਕਿਉਂਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਉਹ ਹਿੱਟ ਐਂਡ ਰਨ ਦੇ ਖਿਲਾਫ ਵਿਵਾਦਪੂਰਨ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ ਕਰੇਗੀ। ਸਰਕਾਰ ਨਾਲ ਲੰਬੀ ਗੱਲਬਾਤ ਤੋਂ ਬਾਅਦ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ ਹੈ। 

ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਕਿ ਅਸੀਂ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕੀਤਾ। ਸਰਕਾਰ ਇਹ ਕਹਿਣਾ ਚਾਹੁੰਦੀ ਹੈ ਕਿ ਨਵਾਂ ਨਿਯਮ ਅਜੇ ਲਾਗੂ ਨਹੀਂ ਹੋਇਆ ਹੈ। ਭਾਰਤੀ ਦੰਡਾਵਲੀ 106/2 ਨੂੰ ਲਾਗੂ ਕਰਨ ਤੋਂ ਪਹਿਲਾਂ, ਅਸੀਂ ਆਲ ਇੰਡੀਆ ਨਾਲ ਚਰਚਾ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਟਰਾਂਸਪੋਰਟ ਕਾਂਗਰਸ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਹੀ ਕੋਈ ਫੈਸਲਾ ਲਵਾਂਗੇ।

ਟ੍ਰਾਂਸਪੋਰਟ ਯੂਨੀਅਨ ਦੀ ਕੇਂਦਰ ਨਾਲ ਬਣੀ ਸਹਿਮਤੀ, ਪਰ ਪੰਜਾਬ 'ਚ ਰੇੜਕਾ ਬਰਕਰਾਰ

ਟ੍ਰਾਂਸਪੋਰਟ ਯੂਨੀਅਨ ਦੀ ਕੇਂਦਰ ਨਾਲ ਬਣੀ ਸਹਿਮਤੀ, ਪਰ ਪੰਜਾਬ 'ਚ ਰੇੜਕਾ ਬਰਕਰਾਰ ਨਵੇਂ ਹਿੱਟ ਐਂਡ ਰਨ ਕਾਨੂੰਨ ਖਿਲਾਫ਼ ਟ੍ਰਾਂਸਪੋਰਟਰਾਂ ਦਾ ਅੱਜ ਜਲੰਧਰ 'ਚ ਹੱਲਾ-ਬੋਲ #CentreDialogue #HitAndRunLaw #TransportersAgreement #ProtestResolution #TalksOutcome #TransportIndustry #GovernmentCommitment #StirResolution #TransportationTalks

Posted by PTC News on Tuesday, January 2, 2024

ਹਾਲਾਂਕਿ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪੰਜਾਬ ਟਰੱਕ ਏਕਤਾ ਨੇ ਹੜਤਾਲ ਖ਼ਤਮ ਕਰਨ ਦੀ ਗੱਲ ਨੂੰ ਨਕਾਰਿਆ। ਉਨ੍ਹਾਂ ਕਿਹਾ ਕਿ ਸਾਡੀ ਹੜਤਾਲ ਜਾਰੀ ਰਹੇਗੀ। ਜਦੋਂ ਤੱਕ ਕਾਨੂੰਨ ਨੂੰ ਵਾਪਿਸ ਨਹੀਂ ਲਿਆ ਜਾਂਦਾ ਹੈ। 

ਇਹ ਵੀ ਪੜ੍ਹੋ: 13 ਫਰਵਰੀ ਤੋਂ 30 ਮਾਰਚ ਤੱਕ ਹੋਣਗੇ PSEB ਦੇ ਬੋਰਡ ਇਮਤਿਹਾਨ, ਡੇਟਸ਼ੀਟ ਜਾਰੀ

ਪੰਜਾਬ ’ਚ ਹੜਤਾਲ ਜਾਰੀ 

ਮਿਲੀ ਜਾਣਕਾਰੀ ਮੁਤਾਬਿਕ ਨਵੇਂ ਹਿੱਟ ਐਂਡ ਰਨ ਕਾਨੂੰਨ ਖਿਲਾਫ ਟ੍ਰਾਂਸਪੋਰਟਰਾਂ ਦਾ ਅੱਜ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਨੂੰਨ ਹਾਲੇ ਲਾਗੂ ਨਹੀਂ ਹੋਏ ਸਭ ਨੂੰ ਨਾਲ ਲੈ ਕੇ ਫੈਸਲਾ ਲਵਾਂਗੇ। ਕੇਂਦਰ ਨੇ ਟ੍ਰਾਂਸਪੋਰਟ ਯੂਨੀਅਨ ਨਾਲ ਮੁਲਾਕਾਤ ਕਰ ਭਰੋਸਾ ਦਵਾਇਆ ਹੈ। ਜਿਸ ਤੋਂ ਸਾਫ ਹੈ ਕਿ ਟ੍ਰਾਂਸਪੋਰਟ ਯੂਨੀਅਨ ਦੀ ਕੇਂਦਰ ਨਾਲ ਬੇਸ਼ਕ ਸਹਿਮਤੀ ਬਣ ਗਈ ਹੈ ਪਰ ਪੰਜਾਬ ’ਚ ਰੇੜਕਾ ਬਰਕਾਰ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਠੰਢ ਤੇ ਧੁੰਦ ਦਾ ਅਲਰਟ; ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

 

Related Post