ਫਤਿਹਗੜ੍ਹ ਸਾਹਿਬ ਚ ਸੁੱਤੇ ਪਏ ਰੇਹੜੀ ਫੜੀ ਵਾਲਿਆਂ ਨੂੰ ਟਰੱਕ ਨੇ ਕੁਚਲਿਆ, ਦਾਦੀ -ਪੋਤੀ ਦੀ ਮੌਕੇ ਤੇ ਮੌਤ

Fatehgarh Sahib News : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਕਚਹਿਰੀਆਂ ਨਜ਼ਦੀਕ ਸੜਕ ਕਿਨਾਰੇ ਸੁੱਤੇ ਪਏ ਪਏ ਰੇਹੜੀ ਫੜ੍ਹੀ ਵਾਲਿਆਂ 'ਤੇ ਇੱਕ ਟਰੱਕ ਚੜਨ ਕਰਕੇ ਕੁਚਲ ਦਿਤੇ ਜਾਣ ਕਾਰਨ ਦਾਦੀ ਤੇ ਪੋਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਘਟਨਾ ਸਵੇਰੇ ਵਾਪਰੀ ਹੈ। ਮ੍ਰਿਤਕ ਮਨਜੀਤ ਕੌਰ (55 ਸਾਲ) ਅਤੇ ਖੁਸ਼ਪ੍ਰੀਤ ਕੌਰ ਪੋਤੀ 13 ਸਾਲ ਦੀ ਹੈ, ਜੋ ਸਰਹੰਦ ਸ਼ਹਿਰ ਦੇ ਨਿਵਾਸੀ ਹਨ।

By  Shanker Badra January 5th 2026 01:37 PM

Fatehgarh Sahib News : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਕਚਹਿਰੀਆਂ ਨਜ਼ਦੀਕ ਸੜਕ ਕਿਨਾਰੇ ਸੁੱਤੇ ਪਏ ਪਏ ਰੇਹੜੀ ਫੜ੍ਹੀ ਵਾਲਿਆਂ 'ਤੇ ਇੱਕ ਟਰੱਕ ਚੜਨ ਕਰਕੇ ਕੁਚਲ ਦਿਤੇ ਜਾਣ ਕਾਰਨ ਦਾਦੀ ਤੇ ਪੋਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਘਟਨਾ ਸਵੇਰੇ ਵਾਪਰੀ ਹੈ। ਮ੍ਰਿਤਕ ਮਨਜੀਤ ਕੌਰ (55 ਸਾਲ) ਅਤੇ ਖੁਸ਼ਪ੍ਰੀਤ ਕੌਰ ਪੋਤੀ 13 ਸਾਲ ਦੀ ਹੈ, ਜੋ ਸਰਹੰਦ ਸ਼ਹਿਰ ਦੇ ਨਿਵਾਸੀ ਹਨ।

ਤਲਵੰਡੀ ਤੋਂ ਰੋਪੜ ਜਾ ਰਹੇ ਰਾਖ ਦੇ ਭਰੇ ਸੀਮਿੰਟ ਦੇ ਟਰੱਕ ਨਾਲ ਇਹ ਘਟਨਾ ਘਟੀ ਹੈ, ਟਿਪਰ ਚਾਲਕ ਨੇ ਦੱਸਿਆ ਕਿ ਉਸ ਦੇ ਟਰੱਕ  ਦਾ ਕਿਸੇ ਵਾਹਣ ਵੱਲੋਂ ਸ਼ੀਸ਼ਾ ਤੋੜ ਦਿੱਤਾ ਗਿਆ ਸੀ ਤੇ ਜਦੋਂ ਉਹ ਉਤਰ ਕੇ ਦੇਖਣ ਆਏ ਤਾਂ ਅਚਾਨਕ ਉਹਨਾਂ ਦਾ ਟਿੱਪਰ ਪਿੱਛੇ ਨੂੰ ਰੁੜ ਗਿਆ, ਜਿਸ ਕਾਰਨ ਇਹ ਘਟਨਾ ਵਾਪਰੀ ।

ਉਧਰ ਪੁਲਿਸ ਥਾਣਾ ਫਤਿਹਗੜ੍ਹ ਸਾਹਿਬ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਮਨਜੀਤ ਕੌਰ ਦੇ ਪਤੀ ਰਣਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। 

Related Post