Samana News : ਸਮਾਣਾ ਚ 3000 ਰੁਪਏ ਦੀ ਪਰਚੀ ਨੂੰ ਲੈ ਕੇ ਖੜਾ ਹੋਇਆ ਵਿਵਾਦ, ਟਰੱਕ ਅਪ੍ਰੇਟਰਾਂ ਨੇ ਸੜਕ ਕੀਤੀ ਜਾਮ

Samana Truck Operator Protest : ਟਰੱਕ ਆਪਰੇਟਰਾਂ ਵੱਲੋਂ ਸਮਾਣਾ ਕੈਥਲ ਰੋਡ 'ਤੇ ਰਾਮ ਨਗਰ ਪੁਲਿਸ ਚੌਂਕੀ ਦੇ ਬਾਹਰ ਆਵਾਜਾਈ ਠੱਪ ਕਰਕੇ ਮਾਈਨਿੰਗ ਵਿਭਾਗ ਦੇ ਖਿਲਾਫ ਟਰੱਕ ਡਰਾਈਵਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।

By  KRISHAN KUMAR SHARMA December 12th 2025 03:52 PM -- Updated: December 12th 2025 03:53 PM

Samana Truck Operator Protest : ਟਰੱਕ ਆਪਰੇਟਰਾਂ ਵੱਲੋਂ ਸਮਾਣਾ ਕੈਥਲ ਰੋਡ 'ਤੇ ਰਾਮ ਨਗਰ ਪੁਲਿਸ ਚੌਂਕੀ ਦੇ ਬਾਹਰ ਆਵਾਜਾਈ ਠੱਪ ਕਰਕੇ ਮਾਈਨਿੰਗ ਵਿਭਾਗ ਦੇ ਖਿਲਾਫ ਟਰੱਕ ਡਰਾਈਵਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਰੇਤਾ-ਬਜਰੀ ਹਰਿਆਣਾ ਤੋਂ ਲੈ ਕੇ ਆਉਂਦੇ ਹਾਂ ਤੇ ਸਾਡੇ ਟਰੱਕ 'ਤੇ 3000 ਰੁਪਏ ਦੀ ਪਰਚੀ ਕੱਟੀ ਜਾ ਰਹੀ ਹੈ। ਉਧਰ, ਮਾਈਨਿੰਗ ਦੇ ਅਧਿਕਾਰੀਆਂ ਨੇ ਕਿਹਾ ਸਰਕਾਰ ਨੇ 28 ਅਕਤੂਬਰ 2025 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਦੂਜੇ ਸਟੇਟ ਤੋਂ ਰੇਤਾ ਬਜਰੀ ਆਵੇਗਾ ਤਾਂ ਫੀਸ ਲੱਗੇਗੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀਐਸਪੀ ਸਮਾਣਾ ਗੁਰਬੀਰ ਸਿੰਘ ਬਰਾੜ ਅਤੇ ਐਸਐਚਓ ਫਸਿਆਣਾ ਅਮਨਪਾਲ ਸਿੰਘ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਤੇ ਡਰਾਈਵਰਾਂ ਦੀ ਬਿਠਾ ਕੇ ਮੀਟਿੰਗ ਕਰਵਾਈ ਲੇਕਿਨ ਟਰੱਕ ਡਰਾਈਵਰ ਕਹਿੰਦੇ ਹਨ ਕਿ ਅਸੀਂ ਇੱਕ-ਦੋ ਗੱਡੀ ਦੇ ਵਿੱਚ 2000 ਤੱਕ ਬਚਦਾ ਹੈ, ਅਸੀਂ 3000 ਅਸੀਂ ਨਹੀਂ ਦੇ ਸਕਦੇ, ਉਸ ਦਾ ਵਿਰੋਧ ਕਰ ਰਹੇ ਹਾਂ।

ਵਿਭਾਗ ਦਾ ਕੀ ਹੈ ਕਹਿਣਾ ?

ਜਦੋਂ ਇਸ ਸੰਬੰਧ ਦੇ ਵਿੱਚ ਮਾਈਨਿੰਗ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰ ਰਹੇ ਹਾਂ। ਜਦੋਂ ਪੁੱਛਿਆ ਗਿਆ ਕਿ ਤੁਸੀਂ ਕੋਈ ਰਸੀਦ ਦਿੰਦੇ ਹੋ? ਉਹਨਾਂ ਨੇ ਕਿਹਾ ਬਿਲਕੁਲ ਇਸ ਦੀ ਰਸੀਦ ਦਿੱਤੀ ਜਾਂਦੀ ਹੈ।

Related Post