ਕੇਰਲਾ ਚ ਹਾਥੀਆਂ ਦੇ ਹਮਲੇ ਚ ਟੀਵੀ ਪੱਤਰਕਾਰ ਦੀ ਮੌਤ, ਵੀਡੀਓ ਸ਼ੂਟ ਦੌਰਾਨ ਵਾਪਰਿਆ ਹਾਦਸਾ

ਏਵੀ ਮੁਕੇਸ਼ (34) ਜੋ ਮਾਥਰੂਭੂਮੀ ਟੀਵੀ ਨਿਊਜ਼ ਚੈਨਲ ਨਾਲ ਕੰਮ ਕਰ ਰਿਹਾ ਸੀ। ਬੁੱਧਵਾਰ ਨੂੰ ਪਲੱਕੜ ਦੇ ਕੋਟੇਕੱਕੜ ਦੇ ਜੰਗਲੀ ਖੇਤਰ ਵਿੱਚ ਹਾਥੀਆਂ ਦੀ ਵੀਡੀਓ ਸ਼ੂਟ ਕਰਨ ਗਿਆ ਸੀ।

By  KRISHAN KUMAR SHARMA May 8th 2024 01:20 PM

ਕੇਰਲਾ 'ਚ ਇੱਕ ਟੀਵੀ ਪੱਤਰਕਾਰ ਦੇ ਜੰਗਲੀ ਹਾਥੀਆਂ ਦੇ ਹਮਲੇ ਦਾ ਸ਼ਿਕਾਰ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਮਾਥਰਭੂਮੀ ਟੀਵੀ ਦਾ ਇਹ ਪੱਤਰਕਾਰ ਜੰਗਲੀ ਹਾਥੀਆਂ 'ਤੇ ਇੱਕ ਵੀਡੀਓ ਸ਼ੂਟ ਕਰ ਰਿਹਾ ਸੀ, ਜਿਸ ਦੌਰਾਨ ਹਾਥੀਆਂ ਨੇ ਉਸ ਉਪਰ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ।

ਏਵੀ ਮੁਕੇਸ਼ (34) ਜੋ ਮਾਥਰੂਭੂਮੀ ਟੀਵੀ ਨਿਊਜ਼ ਚੈਨਲ ਨਾਲ ਕੰਮ ਕਰ ਰਿਹਾ ਸੀ। ਬੁੱਧਵਾਰ ਨੂੰ ਪਲੱਕੜ ਦੇ ਕੋਟੇਕੱਕੜ ਦੇ ਜੰਗਲੀ ਖੇਤਰ ਵਿੱਚ ਹਾਥੀਆਂ ਦੀ ਵੀਡੀਓ ਸ਼ੂਟ ਕਰਨ ਗਿਆ ਸੀ। ਇਸ ਦੌਰਾਨ ਵੀਡੀਓ ਸ਼ੂਟ ਸਮੇਂ ਮੁਕੇਸ਼ ਦਾ ਪੈਰ ਫਿਸਲ ਗਿਆ ਤੇ ਡਿੱਗ ਗਿਆ। ਅਚਾਨਕ ਹੋਏ ਖੜਕੇ ਨੂੰ ਸੁਣ ਕੇ ਹਾਥੀ ਭੜਕ ਗਏ ਅਤੇ ਉਸ 'ਤੇ ਹਮਲਾ ਕਰ ਦਿੱਤਾ। ਭਾਵੇਂ ਬਾਅਦ ਵਿਚ ਉਸ ਨੂੰ ਨੇੜਲੇ ਹਸਪਤਾਲ ਵਿਚ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ, ਏਕੇ ਸਸੇੇਂਦਰਨ ਨੇ ਨੌਜਵਾਨ ਵੀਡੀਓ ਪੱਤਰਕਾਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਏਕੇ ਸਸੇੇਂਦਰਨ ਨੇ ਕਿਹਾ, “ਅਸੀਂ ਸਾਰੇ ਦੁਖਦਾਈ ਘਟਨਾ ਦੀ ਖ਼ਬਰ ਤੋਂ ਬਹੁਤ ਦੁਖੀ ਹਾਂ। ਘਟਨਾ ਬਾਰੇ ਸੁਣ ਕੇ ਜੰਗਲਾਤ ਵਿਭਾਗ ਦੇ ਸਟਾਫ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ।” ਏਵੀ ਮੁਕੇਸ਼ ਲੰਬੇ ਸਮੇਂ ਤੋਂ ਟੀਵੀ ਚੈਨਲ ਦੇ ਦਿੱਲੀ ਬਿਊਰੋ ਲਈ ਕੰਮ ਕਰ ਰਹੇ ਸਨ ਅਤੇ ਪਿਛਲੇ ਸਾਲ ਹੀ ਉਨ੍ਹਾਂ ਦੀ ਬਦਲੀ ਪਲੱਕੜ ਬਿਊਰੋ ਵਿੱਚ ਹੋ ਗਈ ਸੀ।

Related Post